
ਪਰੇਡ ਵਿਚ ਗਤਕੇ ਦੇ ਜੌਹਰ ਵੀ ਦੇਖਣ ਨੂੰ ਮਿਲੇ।
ਸਾਲਾਨਾ ਸਿੱਖ ਡੇਅ ਵਿਚ ਨਿਊਯੌਰਕ ਵਿਖੇ ਹਜ਼ਾਰਾਂ ਸਿੱਖਾਂ ਨੇ ਭਾਗ ਲਿਆ, ਜਿਸ ਵਿਚ ਘੱਟ ਗਿਣਤੀਆਂ ਪਰ੍ਤੀ ਨਫਰਤ ਦੇ ਮੁੱਦੇ ਤੇ ਜਾਗਰੂਕਤਾ ਫੈਲਾਈ ਗਈ। ਇਹ 31ਵੀਂ ਸਿੱਖ ਡੇਅ ਪਰੇਡ ਸ਼ਨੀਵਾਰ ਨੂੰ ਮੈਨਹਟਨ ਵਿਖੇ ਕਡੀ ਗਈ। ਦੇਖਣ ਵਿਚ ਇਓ ਜਾਪਦਾ ਸੀ ਜਿਵੇ ਮੈਨਹਟਨ ਦੀਆਂ ਸੜਕਾਂ ਤੇ ਦਸਤਾਰਾਂ ਵਾਲਿਆਂ ਦਾ ਹੜ ਆਇਆ ਹੋਵੇ, ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤਕ ਹਰ ਇਕ ਸ਼ਖਸ਼ ਜੋਸ਼ ਨਾਲ ਭਰਿਆ ਹੋਇਆ ਸੀ। ਇੱਥੇ ਦੱਸ ਦੇਈਏ ਕਿ ਇਹ ਸਿੱਖ ਡੇਅ ਪਰੇਡ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸੀ, ਜਿਸ 'ਚ ਅਮਰੀਕਾ ਦੇ ਦੂਜੇ ਸੂਬਿਆਂ ਤੋਂ ਵੀ ਸੰਗਤ ਪੁੱਜੀ। ਪਰੇਡ ਵਿਚ ਗਾਉਣ ਬਜਾਉਣ ਦਾ ਖਾਸ ਇੰਤਜ਼ਾਮ ਕੀਤਾ ਗਿਆ ਅਤੇ ਗਤਕੇ ਦੇ ਜੌਹਰ ਵੀ ਦੇਖਣ ਨੂੰ ਮਿਲੇ।
Sikh Day Parade
ਨਿਊਯੌਰਕ ਦੇ ਪੁਲਿਸ ਕਮਿਸ਼ਨਰ ਜੇਮਸ ਓ ਨੀਲ ਅਤੇ ਹੋਬੋਕੇਨ ਦੇ ਮੇਅਰ ਰਵਿੰਦਰ ਭੱਲਾ ਨੇ ਪਰੇਡ 'ਚ ਹਿੱਸਾ ਲਿਆ। ਨਿਊਯੌਰਕ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਪਰੇਡ ਦਾ ਹਿੱਸਾ ਬਣਕੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਨੇ। ਓਹਨਾ ਕਿਹਾ ਕਿ ਜਿਵੇ ਸਾਡੇ ਸ਼ਹਿਰ ਦੀ ਅਬਾਦੀ ਵਿਚ ਵਿਭਿਨਤਾ ਹੈ ਓਵੇ ਹੀ ਅਸੀਂ ਅਪਣੇ ਪੁਲਿਸ ਵਿਭਾਗ 'ਚ ਵਿਭਿਨਤਾ ਦੇ ਹਾਮੀ ਹਾਂ। ਸਿਖਸ ਆਫ ਨਿਊਯੌਰਕ ਦੇ ਸਹ ਸੰਸਥਾਪਕ ਨੇ ਦੱਸਿਆ ਕਿ ਓਹਨਾ ਦੇ ਟੀਮ ਨੇ ਪਰੇਡ ਦੌਰਾਨ ਲੰਗਰ ਦੀ ਸੇਵਾ ਕੀਤੀ। ਓਹਨਾ ਕਿਹਾ ਕਿ ਪਰੇਡ ਸਾਡੇ ਸੱਭਿਆਚਾਰ ਵਿਚ ਜਸ਼ਨ ਮਨਾਉਣ ਦਾ ਤਰੀਕਾ ਹੈ। ਇਹੋ ਜਹੇ ਪਰੋਗਰਾਮ ਸਿੱਖ ਸੱਭਿਆਚਾਰ ਬਾਰੇ ਸਮਾਜ ਨੂੰ ਜਾਗਰੂਕ ਕਰਦੇ ਹਨ। ਓਹਨਾ ਕਿਹਾ ਕਿ 9/11 ਦੇ ਹਮਲਿਆਂ ਤੋਂ ਬਾਅਦ ਸਿੱਖ ਭਾਈਚਾਰਾ ਨਫਰਤ ਦਾ ਸ਼ਿਕਾਰ ਹੋਇਆ ਪਰ ਇਹੋ ਜਹੇ ਪਰੇਡ ਵਰਗੇ ਉਪਰਾਲੇ ਇਹ ਸੰਦੇਸ਼ ਦਿੰਦੇ ਹਨ ਕਿ ਸਿੱਖ ਕਦਰਾਂ ਕੀਮਤਾਂ ਅਮਰੀਕਨ ਕਦਰਾਂ ਕੀਮਤਾਂ ਵਰਗੀਆਂ ਹੀ ਹਨ।