
ਇਕ ਔਰਤ ਨੂੰ ਗਰਦਨ ਤੇ ਸੱਟ ਵੱਜਣ ਕਰਕੇ ਉਸਨੂੰ ਹਸਪਤਾਲ ਲਜਾਇਆ ਗਿਆ
ਲੰਡਨ— ਉੱਤਰ-ਪੱਛਮੀ ਇੰਗਲੈਂਡ ਦੇ ਇਕ ਭਾਰਤੀ ਰੈਸਤਰਾਂ 'ਚ ਛੱਤ ਦਾ ਇਕ ਹਿੱਸਾ ਡਿੱਗਣ ਨਾਲ 6 ਔਰਤਾਂ ਜ਼ਖਮੀ ਹੋ ਗਈਆਂ। ਔਰਤਾਂ ਨੂੰ ਖਰੋਚਾ ਦੇ ਨਾਲ ਨਾਲ ਸੱਟਾਂ ਵੱਜੀਆਂ। ਇਕ ਔਰਤ ਨੂੰ ਗਰਦਨ ਤੇ ਸੱਟ ਵੱਜਣ ਕਰਕੇ ਉਸਨੂੰ ਹਸਪਤਾਲ ਲਜਾਇਆ ਗਿਆ। ਗ੍ਰੇਟਰ ਮੈਨਚੇਸਟਰ ਦੇ ਬੋਲਟਨ ਸਥਿਤ ਸਿਜ਼ਲਿੰਗ ਪੈਲੇਟ ਰੈਸਤਰਾਂ ਦੇ ਗ੍ਰਾਊਂਡ ਫਲੋਰ 'ਤੇ ਇਹ ਘਟਨਾ ਵਾਪਰੀ। ਰੈਸਤਰਾਂ ਦੇ ਪ੍ਰਬੰਧਕ ਆਮਿਰ ਨੇ ਦੱਸਿਆ ਕਿ ਛੱਤ ਦਾ ਇਕ ਹਿੱਸਾ ਡਿੱਗਣ ਕਾਰਨ ਔਰਤਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ਤੇ ਦੋ ਅੱਗ ਬੁਝਾਊ ਗੱਡੀਆਂ ਪੁੱਜੀਆਂ ਜਿਨ੍ਹਾਂ ਨੇ ਬਚਾ ਕਾਰਜ ਸ਼ੁਰੂ ਕੀਤੇ। ਇਕ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਖਾਣਾ ਖਾ ਰਹੇ ਸੀ ਜਦੋ ਇਹ ਸਬ ਕੁਝ ਵਾਪਰਿਆ।