ਕੋਵਿਡ-19 : ਚੀਨ ਕਾਰਨ ਦੁਨੀਆਂ ਦੇ 184 ਦੇਸ਼ ਨਰਕ 'ਚੋਂ ਲੰਘ ਰਹੇ ਹਨ : ਟਰੰਪ
Published : Apr 29, 2020, 10:50 pm IST
Updated : Apr 29, 2020, 10:50 pm IST
SHARE ARTICLE
Trump
Trump

ਅਮਰੀਕੀ ਸਾਂਸਦਾਂ ਨੇ ਨਿਰਮਾਣ ਤੇ ਖਣਿਜਾਂ ਲਈ ਚੀਨ 'ਤੇ ਨਿਰਭਰਤਾ ਘੱਟ ਕਰਨ ਦੀ ਕੀਤੀ ਮੰਗ

ਵਾਸ਼ਿੰਗਟਨ, 29 ਅਪ੍ਰੈਲ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਚੀਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਟਰੰਪ ਦਾ ਕਹਿਣਾ ਹੈ ਕਿ ਚੀਨ ਅਪਣੇ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਵਿਚ ਅਸਫਲ ਰਿਹਾ, ਜਿਸ ਕਾਰਨ 184 ਦੇਸ਼ ਨਰਕ ਵਿਚੋਂ ਲੰਘ ਰਹੇ ਹਨ। ਇਸ ਵਿਚਾਲੇ ਅਮਰੀਕੀ ਸਾਂਸਦਾਂ ਨੇ ਮੰਗ ਕੀਤੀ ਹੈ ਕਿ ਦੇਸ਼ ਨੂੰ ਨਿਰਮਾਣ ਅਤੇ ਖਣਿਜਾਂ ਲਈ ਚੀਨ 'ਤੇ ਨਿਰਭਰਤਾ ਘੱਟ ਕਰਨੀ ਹੋਵੇਗੀ। ਅਮਰੀਕਾ ਵਾਇਰਸ ਦੇ ਦੁਨੀਆ ਭਰ ਵਿਚ ਫੈਲਣ ਕਾਰਨ ਲਗਾਤਾਰ ਚੀਨ 'ਤੇ ਦੋਸ਼ ਲਗਾ ਰਿਹਾ ਹੈ। ਟਰੰਪ ਜਨਤਕ ਰੂਪ ਨਾਲ 'ਅਦ੍ਰਿਸ਼ ਦੁਸ਼ਮਣ' ਦੇ ਗਲੋਬਲ ਪ੍ਰਸਾਰ ਨੂੰ ਲੈ ਕੇ ਚੀਨ ਨੂੰ ਲਗਾਤਾਰ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਉਹਨਾਂ ਨੇ ਇਸ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਹੈ।

29
ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਮਹਾਮਾਰੀ ਨਾਲ ਹੋਏ ਨੁਕਸਾਨ ਨੂੰ ਲੈਕੇ ਚੀਨ ਤੋਂ ਜਰਮਨੀ ਦੇ ਮੁਕਾਬਲੇ ਜ਼ਿਆਦਾ ਮੁਆਵਜ਼ਾ ਲਵੇਗਾ। ਜਰਮਨੀ ਨੇ ਚੀਨ ਤੋਂ 140 ਅਰਬ ਅਮਰੀਕੀ ਡਾਲਰ ਦਾ ਮੁਆਵਜ਼ਾ ਮੰਗਿਆ ਹੈ। ਅਮਰੀਕ, ਬ੍ਰਿਟੇਨ ਅਤੇ ਜਰਮਨੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਜੇਕਰ ਚੀਨ ਨੇ ਪਾਰਦਰਸ਼ਿਤਾ ਵਰਤੀ ਹੁੰਦੀ ਅਤੇ ਵਾਇਰਸ ਦੇ ਸ਼ੁਰੂਆਤੀ ਪੜਾਆਂ ਵਿਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੁੰਦੀ ਤਾਂ ਇੇੰਨੇ ਸਾਰੇ ਲੋਕਾਂ ਦੀਆਂ ਮੌਤਾਂ ਅਤੇ ਗਲੋਬਲ ਅਰਥਵਿਵਸਥਾ ਦੀ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਕਈ ਹੋਰ ਦੇਸ਼ ਵੀ ਚੀਨ ਤੋਂ ਉਹਨਾਂ ਨੂੰ ਪਹੁੰਚੇ ਨੁਕਸਾਨ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਵ੍ਹਾਈਟ ਹਾਊਸ ਵਿਚ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ,'' ਇਹ 184 ਦੇਸ਼ਾਂ ਵਿਚ, ਜਿਵੇਂ ਕਿ ਤੁਸੀਂ ਮੈਨੂੰ ਅਕਸਰ ਕਹਿੰਦੇ ਸੁਣਦੇ ਹੋ ਕਿ ਲੋਕ ਨਰਕ ਦੀ ਜ਼ਿੰਦਗੀ ਜੀਅ ਰਹੇ ਹਨ। ਇਹ ਮੰਨਣਾ ਮੁਸ਼ਕਲ ਹੈ। ਇਹ ਕਲਪਨਾ ਹੈ। ਇਸ ਨੂੰ ਇਸ ਦੇ ਸਰੋਤ ਮਤਲਬ ਚੀਨ ਵਿਚ ਹੀ ਰੋਕ ਦਿਤਾ ਜਾਣਾ ਚਾਹੀਦਾ ਸੀ। ਇਸ ਨੂੰ ਉੱਥੇ ਹੀ ਰੋਕ ਦਿਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ।'' ਅਮਰੀਕੀ 'ਚ ਇਸ ਦੇ ਵਿਆਪਕ ਪ੍ਰਕੋਪ ਦੇ ਕਾਰਨ ਟਰੰਪ 'ਤੇ ਲਗਾਤਾਰ ਅਮਰੀਕੀ ਸਾਂਸਦ ਇਹ ਦਬਾਅ ਪਾ ਰਹੇ ਹਨ ਕਿ ਦੇਸ਼ ਨੂੰ ਚੀਨ 'ਤੇ ਅਪਣੀ ਨਿਰਭਰਤਾ ਘੱਟ ਕਰਨੀ ਹੋਵੇਗੀ। ਉਨ੍ਹਾਂ ਨੇ ਚੀਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।  (ਪੀਟੀਆਈ)


ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਾਮਲੇ 10 ਲੱਖ ਪਾਰ, ਮ੍ਰਿਤਕਾਂ ਦੀ ਗਿਣਤੀ 58 ਹਜ਼ਾਰ ਤੋਂ ਵੱਧ

ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਹੈ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 58 ਹਜ਼ਾਰ ਤੋਂ ਵੱਧ ਹੋ ਗਈ ਹੈ। ਹਾਲਾਂਕਿ ਕਈ ਰਾਜਾਂ ਨੇ ਪੀੜਤਾਂ ਤੇ ਮੌਤਾਂ ਦੇ ਮਾਮਲੇ 'ਚ ਗਿਰਾਵਟ ਦੇ ਸੰਕੇਤਾਂ ਦੇ ਵਿਚ ਅਪਣੀ ਅਰਥਵਿਵਸਥਾ ਨੂੰ ਮੁੜ ਤੋਂ ਖੋਲ੍ਹਣ ਦੀ ਪ੍ਰਕੀਰੀਆ ਸ਼ੁਰੂ ਕਰ ਦਿਤੀ ਹੈ। ਅਮਰੀਕਾ ਮੰਗਲਵਾਰ ਨੂੰ ਦੁਨੀਆਂ ਦਾ ਪਹਿਲਾ ਅਜਿਹਾ ਰਾਸ਼ਟਰਪ ਬਣ ਗਿਆ ਹੈ ਜਿਥੇ ਕੋਰੋਨਾ ਵਾਇਰਸ ਦੇ ਮਾਮਲੇ 10 ਲੱਖ ਦੇ ਪਾਰ ਚਲੇ ਗਏ ਹਨ। ਇਹ ਦੁਨੀਆਂ ਭਰ 'ਚ ਆਏ 31 ਲੱਖ ਮਾਮਲਿਆਂ ਦਾ ਕਰੀਬ ਇਕ ਤਿਹਾਈ ਹੈ। ਉਥੇ ਹੀ ਅਮਰੀਕਾ 'ਚ ਹੁਣ 59 ਹਜ਼ਾਰ ਲੋਕਾਂ ਦੀ ਮੌਤ ਦੇ ਨਾਲ ਹੀ ਦੁਨੀਆਂ ਭਰ 'ਚ ਕਰੀਬ 2,13,000 ਤੋਂ ਵੱਧ ਲੋਕਾਂ ਦੀ ਮੌਤ ਦਾ ਇਹ ਇਕ ਚੌਥਾਈ ਅੰਕੜਾ ਹੈ।29


ਚੀਨ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਖ਼ਾਰਜ ਕਰ ਦਿਤਾ : ਪੋਮਪਿਊ
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਮਾਈਕ ਪੋਮਪਿਊ ਨੇ ਦੋਸ਼ ਲਾਇਆ ਕਿ ਚੀਨ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਮਦਦ ਦੇ ਲਈ ਇਸ ਬਿਮਾਰੀ ਦੇ ਕੇਂਦਰ ਰਹੇ ਵੁਹਾਨ 'ਚ ਮਾਹਰਾਂ ਨੂੰ ਭੇਜਣ ਦੀ ਅਮਰੀਕਾ ਦੀ ਕੋਸ਼ਿਸ਼ਾਂ ਨੂੰ ''ਖਾਰਜ'' ਕਰ ਦਿਤਾ ਹੈ। ਪੋਮਪਿਊ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ, ''ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਮਰੀਕੀਆਂ ਨੂੰ ਚੀਨ 'ਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਭੇਜਣ ਵਾਸਤੇ ਪੂਰੀ ਮਿਹਨਤ ਨਾਲ ਕੰਮ ਕੀਤਾ ਤਾਕਿ ਵਿਸ਼ਵ ਸਿਹਤ ਸੰਗਠਨ ਦੀ ਵੀ ਉਥੇ ਜਾਣੀ ਕੋਸ਼ਿਸ਼ 'ਚ ਮਦਦ ਕੀਤੀ ਜਾਵੇ। ਸਾਨੂੰ ਇਨਕਾਰ ਕਰ ਦਿਤਾ ਗਿਆ।'' ਉਨ੍ਹਾਂ ਕਿਹਾ, ''ਚੀਨ ਸਰਕਾਰ ਇਹ ਹੋਣ ਨਹੀਂ ਦੇਵੇਗੀ, ਨਿਸ਼ਚਿਤ ਤੌਰ 'ਤੇ ਇਹ ਪਾਰਦਰਸ਼ਿਤਾ ਦੇ ਉਲਟ ਹੈ। ਉਨ੍ਹਾਂ ਅਮਰੀਕੀ ਪੱਤਰਕਾਰਾਂ ਨੂੰ ਬਾਹਰ ਕੱਢ ਦਿਤਾ ਅਤੇ ਉਸ ਸਮੇਂ ਉਥੇ ਅਮਰੀਕੀਆਂ ਅਤੇ ਹੋਰ ਪੱਛਮੀ ਵਿਗਿਆਨੀਆਂ ਨੂੰ ਭੇਜਣ ਤੋਂ ਇਨਕਾਰ ਕਰ ਦਿਤਾ ਹੈ ਜਦੋਂ ਹਾਲਾਤ ਬਹੁਤ ਗੰਭੀਰ ਸਨ।''

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement