ਨਿਊਯਾਰਕ ਨੂੰ ਮੁੜ ਖੋਲ੍ਹਣ ਦੀ ਰਣਨੀਤੀ 'ਚ 3 ਭਾਰਤੀ-ਅਮਰੀਕੀ ਸਲਾਹਕਾਰ ਬੋਰਡ 'ਚ ਸ਼ਾਮਲ
Published : Apr 29, 2020, 11:07 pm IST
Updated : Apr 29, 2020, 11:07 pm IST
SHARE ARTICLE
image
image

ਨਿਊਯਾਰਕ ਨੂੰ ਮੁੜ ਖੋਲ੍ਹਣ ਦੀ ਰਣਨੀਤੀ 'ਚ 3 ਭਾਰਤੀ-ਅਮਰੀਕੀ ਸਲਾਹਕਾਰ ਬੋਰਡ 'ਚ ਸ਼ਾਮਲ

ਵਾਸ਼ਿੰਗਟਨ, 29 ਅਪ੍ਰੈਲ : ਅੰਤਰਰਾਸ਼ਟਰੀ ਕੰਪਨੀ ਮਾਸਟਰਕਾਰਡ ਦੇ ਸੀ.ਈ.ਓ. ਅਜੈ ਬੰਗਾ ਸਮੇਤ ਤਿੰਨ ਉੱਘੇ ਭਾਰਤੀ-ਅਮਰੀਕੀਆਂ ਨੂੰ ਨਿਊਯਾਰਕ ਦੇ ਗਵਰਨਰ ਐਂਡਰਿਊ ਕਿਯੁਮੋ ਵਲੋਂ ਗਠਿਤ ਇਕ ਸਲਾਹਕਾਰ ਬੋਰਡ ਦੇ ਮੈਂਬਰਾਂ ਵਿਚ ਨਾਮਜ਼ਦ ਕੀਤਾ ਗਿਆ ਹੈ। ਜੋ ਨਿਊਯਾਰਕ ਵਿਚ ਸੰਸਥਾਵਾਂ ਅਤੇ ਵਪਾਰ ਨੂੰ ਦੁਬਾਰਾ ਸ਼ੁਰੂ ਕਰਨ ਵਿਚ ਮਦਦ ਕਰਨਗੇ।29

 


'ਨਿਊਯਾਰਕ ਫੌਰਵਰਡ ਰੀ-ਓਪਨਿੰਗ ਐਡਵਾਇਜ਼ਰੀ ਬੋਰਡ' ਦੀ ਪ੍ਰਧਾਨਗੀ ਰਾਜਪਾਲ ਦੇ ਸਾਬਕਾ ਸਕੱਤਰ ਸਟੀਵ ਕੋਹੇਨ ਅਤੇ ਬਿਲ ਮੁਲਰੋ ਵਲੋਂ ਕੀਤੀ ਜਾਵੇਗੀ ਅਤੇ ਇਸ ਵਿਚ ਰਾਜ ਭਰ ਦੇ ਉਦਯੋਗਾਂ ਦੇ 100 ਤੋਂ ਵਧੇਰੇ ਵਪਾਰਕ, ਭਾਈਚਾਰੇ ਅਤੇ ਨਾਗਰਿਕ ਨੇਤਾ ਸ਼ਾਮਲ ਹੋਣਗੇ। ਬੰਗਾ ਦੇ ਇਲਾਵਾ ਸਲਾਹਕਾਰ ਫਰਮ ਟੰਡਨ ਕੈਪੀਟਲ ਐਸੋਸੀਏਟ ਦੀ ਪ੍ਰਧਾਨ ਚੰਦਰਿਕਾ ਟੰਡਨ ਅਤੇ ਹੋਟਲ ਐਸੋਸੀਏਸ਼ਨ ਆਫ਼ ਨਿਊਯਾਰਕ ਸਿਟੀ ਦੇ ਪ੍ਰਧਾਨ ਅਤੇ ਸੀ.ਈ.ਓ. ਅਜੈ ਦੰਡਪਾਣੀ ਵੀ ਸਲਾਹਕਾਰ ਬੋਰਡ ਦਾ ਹਿੱਸਾ ਹਨ।


ਕਿਯੂਮੋ ਨੇ ਕਿਹਾ,''ਅਸੀਂ ਨਿਊਯਾਰਕ ਨੂੰ ਦੁਬਾਰਾ ਖੋਲ੍ਹਣ ਲਈ ਇਕ ਲੜੀਬੱਧ ਯੋਜਨਾ ਦੇ ਨਾਲ ਆਏ ਹਾਂ।'' ਉਹਨਾਂ ਨੇ ਕਿਹਾ,''ਸਾਨੂੰ ਇਸ ਬਾਰੇ ਵਿਚ ਸਮਝਦਾਰ ਹੋਣਾ ਚਾਹੀਦਾ ਹੈ ਕਿ ਸਿਰਫ ਸਾਡੀਆਂ ਭਾਵਨਾਵਾਂ ਨਿਊਯਾਰਕ ਨੂੰ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾ ਸਕਦੀਆਂ। ਉਹਨਾਂ ਨੇ ਕਿਹਾ ਕਿ ਬੋਰਡ ਰਾਜ ਨੂੰ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਵਿਚ ਮਾਰਗ ਦਰਸ਼ਨ ਕਰਨ ਵਿਚ ਮਦਦ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਕਾਰੋਬਾਰ ਜਨਤਕ ਸਿਹਤ ਨੂੰ ਬਣਾਈ ਰੱਖਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ। ਬੰਗਾ ਪਿਛਲੇ 10 ਸਾਲ ਤੋਂ ਮਾਸਟਰਕਾਰਡ ਦੇ ਸੀ.ਈ.ਓ. ਹਨ। ਫ਼ਰਵਰੀ ਵਿਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਅਪਣਾ ਅਹੁਦਾ ਛੱਡ ਦੇਣਗੇ ਅਤੇ 1 ਜਨਵਰੀ 2021 ਤੋਂ ਨਿਦੇਸ਼ਕ ਮੰਡਲ ਦੇ ਕਾਰਜਕਾਰੀ ਪ੍ਰਧਾਨ ਦੇ ਰੂਪ ਵਿਚ ਅਹੁਦਾ ਸੰਭਾਲਣਗੇ। ਨਿਊਯਾਰਕ ਕੋਰੋਨਾ ਵਾਇਰਸ ਮਹਾਂਮਾਰੀ ਦਾ ਕੇਂਦਰ ਰਿਹਾ ਹੈ ਅਤੇ ਹਾਲੇ ਤਕ ਉਥੇ ਕੋਵਿਡ 19 ਦੇ 295,106 ਮਾਮਲਿਆਂ ਦੀ ਪੁਸ਼ਟੀ ਹੋਈ ਹੈ।  (ਪੀਟੀਆਈ)

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement