ਐੱਚ-1ਬੀ ਵੀਜ਼ਾ ਵਾਲੇ ਦੋ ਲੱਖ ਤੋਂ ਵੱਧ ਕਰਮਚਾਰੀ ਜੂਨ ਤਕ ਗਵਾ ਦੇਣਗੇ ਅਮਰੀਕਾ ’ਚ ਰਹਿਣ ਦਾ ਅਧਿਕਾਰ
Published : Apr 29, 2020, 10:54 pm IST
Updated : Apr 29, 2020, 10:54 pm IST
SHARE ARTICLE
Visa
Visa

ਐੱਚ-1ਬੀ ਵੀਜ਼ਾ ਵਾਲੇ ਦੋ ਲੱਖ ਤੋਂ ਵੱਧ ਕਰਮਚਾਰੀ ਜੂਨ ਤਕ ਗਵਾ ਦੇਣਗੇ ਅਮਰੀਕਾ ’ਚ ਰਹਿਣ ਦਾ ਅਧਿਕਾਰ

ਵਾਸ਼ਿੰਗਟਨ, 29 ਅਪ੍ਰੈਲ : ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਲਾਕਡਾਊਨ ਕਰ ਦਿਤਾ ਗਿਆ ਹੈ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਅਜਿਹੇ ਵਿਚ ਐੱਚ-1ਬੀ ਵੀਜ਼ਾ ’ਤੇ ਅਮਰੀਕਾ ਵਿਚ ਰਹਿਣ ਵਾਲੇ ਲੋਕਾਂ ਸਾਹਮਣੇ ਜੂਨ ਤਕ ਦੇਸ਼ ਛੱਡਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਤਰ੍ਹਾਂ ਦੇ ਵੀਜ਼ਾ ’ਤੇ ਜ਼ਿਆਦਾਤਰ ਭਾਰਤੀ ਅਮਰੀਕਾ ਵਿਚ ਰਹਿ ਰਹੇ ਹਨ।

visa
ਵਿਸ਼ੇਸ਼ ਹੁਨਰ ਵਾਲੇ ਲੋਕਾਂ ਲਈ ਬਣਾਇਆ ਗਿਆ ਇਹ ਇਕ ਅਸਥਾਈ ਵੀਜ਼ਾ ਪ੍ਰੋਗਰਾਮ ਹੈ। ਇਸ ਨੂੰ ਹਾਸਲ ਕਰਨ ਵਾਲੇ ਵਿਅਕਤੀ ਬਿਨਾ ਭੁਗਤਾਨ ਦੇ ਸਿਰਫ਼ 60 ਦਿਨਾਂ ਤਕ ਹੀ ਕਾਨੂੰਨੀ ਰੂਪ ਵਿਚ ਰਹਿ ਸਕਦੇ ਹਨ। ਲਿਹਾਜ਼ਾ ਜੂਨ ਤਕ ਕਈ ਅਜਿਹੇ ਲੋਕਾਂ ਸਾਹਮਣੇ ਅਮਰੀਕਾ ਵਿਚ ਰਹਿਣ ਦਾ ਸੰਕਟ ਖੜ੍ਹਾ ਹੋ ਸਕਦਾ ਹੈ, ਜੋ ਐੱਚ-1ਬੀ ਵੀਜ਼ਾ ’ਤੇ ਇਥੇ ਹਨ। ਪਰ ਸਮੱਸਿਆ ਇਥੇ ਖ਼ਤਮ ਨਹੀਂ ਹੁੰਦੀ ਹੈ। ਜੇ ਅਜਿਹੇ ਭਾਰਤੀ ਵਾਪਸ ਆਉਣਾ ਵੀ ਚਾਹੁਣਗੇ ਤਾਂ ਇਹ ਵੀ ਸੰਭਵ ਨਹੀਂ ਹੋ ਸਕੇਗਾ। ਦਰਅਸਲ ਭਾਰਤ ਨੇ ਅਣਮਿੱਥੇ ਸਮੇਂ ਲਈ ਆਪਣੀਆਂ ਸਰਹੱਦਾਂ ਸੀਲ ਕੀਤੀਆਂ ਹੋਈਆਂ ਹਨ। ਵਾਸ਼ਿੰਗਟਨ ਡੀਸੀ ਦੇ ਇਕ ਨੀਤੀ ਮਾਹਰ ਜੇਰੇਮੀ ਨੇਫਲਡ ਮੁਤਾਬਕ ਲਗਪਗ ਢਾਈ ਲੱਖ ਮਹਿਮਾਨ ਮੁਲਾਜ਼ਮ ਗਰੀਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਵਿਚ ਹਨ, ਜਿਨ੍ਹਾਂ ਵਿਚੋਂ ਲਗਭਗ ਦੋ ਲੱਖ ਐੱਚ-1ਬੀ ਵੀਜ਼ਾ ਹੋਲਡਰ ਵੀ ਸ਼ਾਮਲ ਹਨ, ਜੋ ਜੂਨ ਦੇ ਅੰਤ ਤਕ ਅਮਰੀਕਾ ਵਿਚ ਰਹਿਣ ਦੀ ਅਪਣੀ ਕਾਨੂੰਨੀ ਸਥਿਤੀ ਗਵਾ ਸਕਦੇ ਹਨ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਪੱਤਰ ਦਾ ਜਵਾਬ ਨਹੀਂ ਦਿਤਾ ਹੈ।

ਅਮਰੀਕੀ ਨਾਗਰਿਕਤਾ ਦੇ ਬੁਲਾਰੇ ਨੇ ਇਹ ਕਹਿਣ ਤੋਂ ਇਨਕਾਰ ਕਰ ਦਿਤਾ ਕਿ ਕੀ ਏਜੰਸੀ ਵੀਜ਼ਾ ਸਮਾਂ ਸੀਮਾ ਦਾ ਵਿਸਥਾਰ ਕਰੇਗੀ। ਪਰ ਇਹ ਜ਼ਰੂਰ ਕਿਹਾ ਕਿ ਇਹ ਅਪੀਲ ਕੀਤੇ ਜਾਣ ’ਤੇ ਅਪਣੇ ਕੰਟਰੋਲ ਤੋਂ ਪਰੇ ਹਾਲਾਤ ਤੋਂ ਪ੍ਰਭਾਵਤ ਲੋਕਾਂ ਲਈ ਵਿਸ਼ੇਸ਼ ਮਦਦ ਪ੍ਰਦਾਨ ਕਰ ਸਕਦੀ ਹੈ। ਪ੍ਰਸ਼ਾਸਨ ਨੇ ਵਿਦੇਸ਼ੀ ਮੂਲ ਦੇ ਮਜ਼ਦੂਰਾਂ ’ਤੇ ਲਗਾਤਾਰ ਸਖ਼ਤ ਰੁਖ਼ ਅਪਨਾਇਆ ਹੋਇਆ ਹੈ।     (ਏਜੰਸੀ)

 

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement