
ਭਾਰਤ ਤੋਂ ਇਟਲੀ ਆ ਰਹੇ ਭਾਰਤੀਆਂ ਨੂੰ ਸਥਾਨਕ ਨਾਗਰਿਕਾਂ ਲਈ ਵੱਡਾ ਖ਼ਤਰਾਂ ਵੀ ਦੱਸਿਆ ਹੈ।
ਰੋਮ ਇਟਲੀ(ਸਾਬੀ ਚੀਨੀਆ) : ਇਟਲੀ ਦੇ ਲਾਸੀਉ ਸੂਬੇ ਵਿਚ 300 ਤੋਂ ਵੱਧ ਭਾਰਤੀਆਂ ਦੀਆਂ ਕੋਰੋਨਾ(Corona) ਰਿਪੋਰਟਾਂ ਪਾਜ਼ੇਟਿਵ ਆਉਣ ਮਗਰੋਂ ਰੈੱਡ ਅਲਾਰਟ ਜਾਰੀ ਹੋ ਚੁਕਾ ਹੈ। ਇਟਾਲੀਅਨ ਮੀਡੀਏ ਵਿਚ ਪ੍ਰਕਾਸ਼ਤ ਹੋ ਰਹੀਆਂ ਰਿਪੋਰਟਾਂ ਮੁਤਾਬਕ ਕੋਰੋਨਾ ਵਾਇਰਸ ਦਾ ਦੂਜਾ ਭਿਆਨਕ ਰੂਪ ਭਾਰਤ ਤੋਂ ਹੁੰਦਾ ਹੋਇਆ ਇਟਲੀ ਆਣ ਪੁੱਜਾ ਹੈ ਜੋ ਕਿਸੇ ਖ਼ਤਰੇ ਤੋਂ ਘੱਟ ਨਹੀਂ ਮੀਡੀਆ ਰਿਪੋਰਟਾਂ ਮੁਤਾਬਕ ਲਾਤੀਨਾ ਜ਼ਿਲ੍ਹੇ ਵਿਚ 300 ਤੋਂ ਵੱਧ ਭਾਰਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚ 36 ਛੋਟੇ ਬੱਚੇ ਵੀ ਸ਼ਾਮਲ ਹਨ। ਇਕ ਬੁਲਾਰੇ ਨੇ ਭਾਰਤ ਤੋਂ ਇਟਲੀ ਆ ਰਹੇ ਭਾਰਤੀਆਂ ਨੂੰ ਸਥਾਨਕ ਨਾਗਰਿਕਾਂ ਲਈ ਵੱਡਾ ਖ਼ਤਰਾਂ ਵੀ ਦੱਸਿਆ ਹੈ।
corona
ਉਨ੍ਹਾਂ ਮੁਤਾਬਕ ਲਾਤੀਨਾ ਅਤੇ ਆਸ-ਪਾਸ ਦੇ ਇਲਾਕਿਆ ਵਿਚ ਕੋਈ 15 ਹਜ਼ਾਰ ਦੇ ਕਰੀਬ ਭਾਰਤੀ ਰਹਿੰਦੇ ਹਨ ਜੋ ਖੇਤੀ ਫ਼ਾਰਮਾਂ ਅਤੇ ਦੁਧ ਡੇਅਰੀਆਂ ’ਤੇ ਕੰਮ ਕਰਦੇ ਹਨ, ਜਿਨ੍ਹਾਂ ਦੇ ਜਲਦ ਤੋਂ ਜਲਦ ਕੋਰੋਨਾ ਟੈਸਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
Coronavirus
ਦੱਸਣਯੋਗ ਹੈ ਸਾਊਦੀਆਂ ਸ਼ਹਿਰ ਦੇ ਇਲਾਕੇ (ਬੇਲਾ ਫਿਰਨੀਆਂ) ਜਿਥੇ ਵੱਡੀ ਗਿਣਤੀ ਵਿਚ ਭਾਰਤੀ ਲੋਕ ਹੀ ਰਹਿੰਦੇ ਹਨ, 29 ਅਪ੍ਰੈਲ ਨੂੰ ਮੁਫ਼ਤ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਜ਼ਿਲ੍ਹੇ ਦੇ ਸੱਭ ਤੋਂ ਵੱਡੇ ਸ਼ਹਿਰ ਅਪ੍ਰੀਲੀਆ ਤੇ ਨਗਰ ਕੌਂਸਲ ਮੁਤਾਬਕ 32 ਭਾਰਤੀ ਪਰਵਾਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਆਪੋ-ਅਪਣੇ ਘਰਾਂ ਵਿਚ ਰਹਿਣ ਲਈ ਆਖਿਆ ਗਿਆ ਹੈ।