
ਅੰਕੜਿਆਂ ਨੇ ਸਾਰੀਆਂ ਲਹਿਰਾਂ ਦੇ ਪੜਾਅ ਨੂੰ ਕਰ ਲਿਆ ਪਾਰ
ਜੇਨੇਵਾ : ਕੋਰੋਨਾ ਵਾਇਰਸ ਦਾ ‘ਭਾਰਤੀ ਵੈਰੀਐਂਟ’ (ਇੰਡੀਅਨ ਵੈਰੀਐਂਟ) ਜਿਸ ਨੂੰ ਬੀ.1.617 ਦੇ ਨਾਂ ਨਾਲ ਜਾਂ ‘ਦੋ ਵਾਰ ਪਰਿਵਰਤਸ਼ੀਲ ਕਰ ਚੁੱਕੇ ਵੈਰੀਐਂਟ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਉਹ ਘੱਟ ਤੋਂ ਘੱਟ 17 ਦੇਸ਼ਾਂ ’ਚ ਪਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਇਹ ਗੱਲ ਕਹੀ ਜਦੋਂ ਦੁਨੀਆਂ ਭਰ ’ਚ ਪਿਛਲੇ ਹਫ਼ਤੇ ਕੋਰੋਨਾ ਇਨਫ਼ੈਕਸ਼ਨ ਦੇ 57 ਲੱਖ ਮਾਮਲੇ ਸਾਹਮਣੇ ਆਏ।
WHO
ਇਨ੍ਹਾਂ ਅੰਕੜਿਆਂ ਨੇ ਇਸ ਤੋਂ ਪਹਿਲਾਂ ਵੀ ਸਾਰੀਆਂ ਲਹਿਰਾਂ ਦੇ ਪੜਾਅ ਨੂੰ ਪਾਰ ਕਰ ਲਿਆ ਹੈ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਅਪਣੇ ਹਫ਼ਤਾਵਾਰੀ ਮਹਾਂਮਾਰੀ ਸਬੰਧੀ ਜਾਣਕਾਰੀ ’ਚ ਕਿਹਾ ਕਿ ਸਾਰਸ-ਸੀ.ਓ.ਵੀ.-2 ਦੇ ਬੀ.1.617 ਵੈਰੀਐਂਟ ਜਾਂ ’ਭਾਰਤੀ ਵੈਰੀਐਂਟ’ ਨੂੰ ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਕਾਰਨ ਮੰਨਿਆ ਜਾ ਰਿਹਾ ਹੈ, ਜਿਸ ਨੂੰ ਡਬਲਿਊ.ਐਚ.ਓ. ਨੇ ਦਿਲਚਸਪੀ ਦੇ ਵੈਰੀਐਂਟ (ਵੈਰੀਐਂਟਸ ਆਫ਼ ਇੰਟਰੈਸਟ-ਵੀ.ਓ.ਆਈ.) ਦੇ ਤੌਰ ’ਤੇ ਨਿਰਧਾਰਤ ਕੀਤਾ ਹੈ।
WHO
ਇਸ ਨੇ ਕਿਹਾ ਕਿ 27 ਅਪ੍ਰੈਲ ਤਕ ਜੀ.ਆਈ.ਐਸ.ਏ.ਆਈ.ਡੀ. ’ਚ ਕਰੀਬ 1,200 ਲੜੀ ਨੂੰ ਅਪਲੋਡ ਕੀਤਾ ਗਿਆ ਹੈ ਅਤੇ ਵੰਸ਼ਾਵਲੀ ਬੀ.1.617 ਨੂੰ ਘੱਟੋ-ਘੱਟ 17 ਦੇਸ਼ਾਂ ’ਚ ਮਿਲਣ ਵਾਲਾ ਦਸਿਆ। ਜੀ.ਆਈ.ਐਸ.ਏ.ਆਈ.ਡੀ. 2008 ’ਚ ਸਥਾਪਤ ਗਲੋਬਲੀ ਵਿਗਿਆਨ ਪਹਿਲ ਅਤੇ ਸ਼ੁਰੂਆਤੀ ਸਰੋਤ ਹੈ ਜੋ ਇੰਫ਼ਜੁਏਂਜਾ ਵਿਸ਼ਾਣੂਆਂ ਅਤੇ ਕੋਵਿਡ-19 ਮਹਾਮਾਰੀ ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਦੇ ਜੀਨੋਮ ਡਾਟਾ ਤਕ ਖੁਲ੍ਹੀ ਪਹੁੰਚ ਉਪਲਬਧ ਕਰਵਾਉਂਦਾ ਹੈ।
Corona Case
ਏਜੰਸੀ ਨੇ ਕਿਹਾ ਕਿ ਪੈਂਗੋ ਵੰਸ਼ਾਵਲੀ ਬੀ.1.617 ਦੇ ਅੰਦਰ ਸਾਰਸ-ਸੀ.ਓ.ਵੀ.-2 ਦੇ ਉਭਰਦੇ ਵੈਰੀਐਂਟ ਦੀ ਹਾਲ ’ਚ ਭਾਰਤ ਤੋਂ ਇਕ ਵੀ.ਓ.ਆਈ. ਦੇ ਤੌਰ ’ਤੇ ਜਾਣਕਾਰੀ ਮਿਲੀ ਸੀ ਅਤੇ ਡਬਲਿਊ.ਐਚ.ਓ. ਨੇ ਇਸ ਨੂੰ ਹਾਲ ਹੀ ’ਚ ਵੀ.ਓ.ਆਈ. ਦੇ ਤੌਰ ’ਤੇ ਨਿਰਧਾਰਤ ਕੀਤਾ ਹੈ।