Butter Chicken: ‘ਲੰਗਰ ਵਿਚ ਬਟਰ ਚਿਕਨ’ ਲਈ ਧੰਨਵਾਦ ਕਰਨ ਵਾਲੇ ਸਿਆਸਤਦਾਨ ਦਾ ਭਾਰੀ ਵਿਰੋਧ
Published : Apr 29, 2024, 8:27 am IST
Updated : Apr 29, 2024, 8:27 am IST
SHARE ARTICLE
Ben Stewart
Ben Stewart

ਵਿਸਾਖੀ ਨਗਰ ਕੀਰਤਨ ’ਤੇ ਬਿ੍ਰਟਿਸ਼ ਕੋਲੰਬੀਆ ਦੇ ਵਿਧਾਇਕ ਦੀ ‘ਬਟਰ ਚਿਕਨ’ ਟਿਪਣੀ ਨਾਲ ਸਿੱਖਾਂ ’ਚ ਰੋਸ

Butter Chicken: ਵਿਕਟੋਰੀਆ: ਵਿਦੇਸ਼ਾਂ ’ਚ ਵਸਦੇ ਸਿੱਖਾਂ ਦੀਆਂ ਵੋਟਾਂ ਅਤੇ ਸਰੋਤਾਂ ਨੂੰ ਜਿੱਤਣ ਦੀ ਕੋਸ਼ਿਸ਼ ’ਚ ਪਛਮੀ ਦੇਸ਼ਾਂ ਦੇ ਸਿਆਸਤਦਾਨ ਪੱਬਾਂ ਭਾਰ ਹੋਏ ਰਹਿੰਦੇ ਹਨ। ਹਾਲਾਂਕਿ ਸਿੱਖਾਂ ਲਈ ਮਹੱਤਵਪੂਰਨ ਧਾਰਮਕ ਸਮਾਗਮਾਂ ਦੇ ਅਰਥਾਂ ’ਤੇ ਜ਼ੋਰ ਦੇਣ ਦੀ ਬਜਾਏ ਬਹੁਤੇ ਅਜੇ ਵੀ ਨਗਰ ਕੀਰਤਨਾਂ ਅਤੇ ਲੰਗਰ ਨੂੰ ‘ਪਰੇਡ’ ਜਾਂ ‘ਪਾਰਟੀਆਂ’ ਹੀ ਸਮਝਦੇ ਹਨ ਜਿਸ ਦੀ ਤਾਜ਼ਾ ਮਿਸਾਲ ਕੈਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆ ’ਚ ਵੇਖਣ ਨੂੰ ਮਿਲੀ ਹੈ। 

ਬਿ੍ਰਟਿਸ਼ ਕੋਲੰਬੀਆ (ਬੀ.ਸੀ.) ’ਚ ਵਿਰੋਧੀ ਧਿਰ ਦੀ ਲਿਬਰਲ ਪਾਰਟੀ ਦੇ ਵਿਧਾਇਕ ਬੇਨ ਸਟੀਵਰਟ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਅਪਣੀ ਟਿਪਣੀ ਨਾਲ ਵਿਵਾਦ ਖੜਾ ਕਰ ਦਿਤਾ ਹੈ ਜਿਸ ਵਿਚ ਉਨ੍ਹਾਂ ਨੇ ਸੱਦਾ ਦਿਤੇ ਜਾਣ ਲਈ ਰਟਲੈਂਡ ਦੇ ਗੁਰਦੁਆਰੇ ਅਤੇ ‘ਦਖਣੀ ਏਸ਼ੀਆਈ ਭਾਈਚਾਰੇ’ ਦਾ ਧਨਵਾਦ ਕੀਤਾ ਅਤੇ ਉਨ੍ਹਾਂ ਨੂੰ ‘ਬਟਰ ਚਿਕਨ’ ਪਰੋਸਣ ਦੀ ਵੀ ਸ਼ਲਾਘਾ ਕੀਤੀ।

ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਦੀ ਇਸ ਟਿਪਣੀ ਲਈ ਨਿੰਦਾ ਕੀਤੀ ਹੈ ਅਤੇ ਉਨ੍ਹਾਂ ’ਤੇ ਬੀ.ਸੀ. ਲਿਬਰਲ ਪਾਰਟੀ ਦੇ ਮੈਂਬਰ ਵਜੋਂ 2018 ਤੋਂ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿਚ ਕੇਲੋਨਾ ਵੈਸਟ ਹਲਕੇ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਸਿੱਖ ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਦਾ ਦੋਸ਼ ਲਗਾਇਆ ਹੈ। ਅਪਣੇ ਵਿਵਾਦਮਈ ਪੋਰਟ ’ਚ ਬੇਨ ਨੇ ਐਕਸ ’ਤੇ ਪੋਸਟ ਕੀਤਾ ਸੀ, ‘‘ਰਟਲੈਂਡ ਗੁਰਦੁਆਰੇ ’ਚ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਦਖਣੀ ਏਸ਼ੀਆਈ ਭਾਈਚਾਰੇ ਦਾ ਬਹੁਤ-ਬਹੁਤ ਧਨਵਾਦ। ਮੀਂਹ ’ਚ ਵੀ ਗਰਮ ਬਟਰ ਚਿਕਨ ਬਹੁਤ ਸ਼ਾਨਦਾਰ ਸੀ।’’ ਹਾਲਾਂਕਿ ਪੋਸਟ ਦੇ ਟਿਪਣੀਆਂ ਵਾਲੇ ਹਿੱਸੇ ’ਚ ਭਾਰੀ ਵਿਰੋਧ ਹੋਣ ਬਾਅਦ ਉਨ੍ਹਾਂ ਨੇ ਇਸ ਨੂੰ ਹਟਾ ਦਿਤਾ ਹੈ। 

ਇਕ ਕੈਨੇਡੀਅਨ ਸਿੱਖ ਜਸਪਾਲ ਸਿੰਘ ਨੇ ਦਸਿਆ ਕਿ ਵਿਸਾਖੀ ਦੇ ਤਿਉਹਾਰ ਮੌਕੇ ਸਨਿਚਰਵਾਰ ਨੂੰ ਕੇਲੋਨਾ ਦੇ ਗੁਰਦੁਆਰੇ ਵਲੋਂ ਸਿੱਖ ਰਵਾਇਤਾਂ ਅਨੁਸਾਰ ਨਗਰ ਕੀਰਤਨ ਕਢਿਆ ਗਿਆ ਸੀ। ਇਸ ’ਚ ਸਿਆਸਤਦਾਨਾਂ ਸਮੇਤ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਜਸਪਾਲ ਸਿੰਘ ਨੇ ਵਿਧਾਇਕ ਦੀ ਟਿਪਣੀ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ,‘‘ਅਸੀਂ ਸਾਰੇ ਬੇਨ ਸਟੀਵਰਟ ਦੀਆਂ ਇਤਰਾਜ਼ਯੋਗ ਟਿਪਣੀਆਂ ਤੋਂ ਹੈਰਾਨ ਹਾਂ ਕਿਉਂਕਿ ਉਨ੍ਹਾਂ ਨੇ ਸਿੱਖ ਧਾਰਮਕ ਭਾਵਨਾਵਾਂ ਨੂੰ ਢਾਹ ਲਾਈ ਹੈ ਅਤੇ ਸਿੱਖ ਧਰਮ ਬਾਰੇ ਅਪਣੀ ਅਗਿਆਨਤਾ ਸਾਬਤ ਕੀਤੀ ਹੈ, ਜੋ ਸ਼ਰਮਨਾਕ ਹੈ।’’

ਬੇਨ ਦੀ ਬੇਤੁਕੀ ਟਿਪਣੀ ਦਾ ਨੋਟਿਸ ਲੈਂਦਿਆਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਮੀਤ ਪ੍ਰਧਾਨ ਹਰਮਨ ਭੰਗੂ ਨੇ ਕਿਹਾ ਕਿ ਬੇਨ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਨਗਰ ਕੀਰਤਨ ਵਿਚ ਸਿਰਫ਼ ਸ਼ਾਕਾਹਾਰੀ ਲੰਗਰ ਹੀ ਵਰਤਾਇਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਕਿਸੇ ਸਿੱਖ ਸਮਾਗਮ ਵਿਚ ਜਾਣ ਬਾਰੇ ਝੂਠ ਬੋਲਣ ਜਾਂ ਇਸ ਤੋਂ ਵੀ ਬਦਤਰ, ਮਾਸ ਖਾਣ ਲਈ ਸ਼ਰਮ ਆਉਣੀ ਚਾਹੀਦੀ ਹੈ। ਇਹ ਬਹੁਤ ਅਪਮਾਨਜਨਕ ਗੱਲ ਹੈ।’’

ਭੰਗੂ ਨੇ ਬੇਨ ਨੂੰ ਸਲਾਹ ਦਿਤੀ ਕਿ ਉਹ ਸਿੱਖਾਂ ਤੋਂ ਵੋਟਾਂ ਮੰਗਣ ਲਈ ਉਨ੍ਹਾਂ ਦੇ ਸਮਾਗਮਾਂ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਬਾਰੇ ਕੁੱਝ ਜਾਣਕਾਰੀ ਜੁਟਾ ਲੈਣ। ਭੰਗੂ ਨੇ ਕਿਹਾ, ‘‘ਸਭਿਆਚਾਰਕ ਭਾਈਚਾਰੇ ਵੋਟ ਬੈਂਕ ਨਹੀਂ ਹੁੰਦੇ।’’ ਬੇਨ ’ਤੇ ਭਾਈਚਾਰੇ ਨੂੰ ਅਪਮਾਨਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਸਿਰਫ਼ ਮਜ਼ਾਕੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹਰ ਵਾਰੀ ਚੋਣਾਂ ਸਮੇਂ ਉਹ ਫ਼ੋਟੋ ਖਿੱਚਵਾਉਣ ਲਈ ਅਜਿਹੇ ਸਮਾਗਮਾਂ ’ਚ ਜਾਂਦੇ ਰਹਿੰਦੇ ਹਨ ਅਤੇ ਸਿੱਖਾਂ ਬਾਰੇ ਕੁੱਝ ਸੰਵੇਦਨਸ਼ੀਲ ਨਹੀਂ ਸਿੱਖਦੇ।’’     

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement