New Guidelines for Truck drivers in US: ਟਰੰਪ ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ’ਚ ਮੁਹਾਰਤ ਕੀਤੀ ਲਾਜ਼ਮੀ

By : PARKASH

Published : Apr 29, 2025, 12:23 pm IST
Updated : Apr 29, 2025, 12:23 pm IST
SHARE ARTICLE
Trump makes English proficiency mandatory for truck drivers
Trump makes English proficiency mandatory for truck drivers

New Guidelines for Truck drivers in US: ਸਿੱਖ ਸਮੂਹਾਂ ਨੇ ਪ੍ਰਗਟਾਈ ਚਿੰਤਾ, ਹੁਕਮ ਨੂੰ ਦਸਿਆ ਪੱਖਪਾਤੀ

 

New Guidelines for Truck drivers in US: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕੀਤੇ ਹਨ ਜਿਸ ਨਾਲ ਦੇਸ਼ ਵਿੱਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨਾ ਲਾਜ਼ਮੀ ਹੋ ਗਿਆ ਹੈ, ਇਸ ਕਦਮ ਨੇ ਸਿੱਖ ਅਧਿਕਾਰ ਸਮੂਹਾਂ ’ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਨ੍ਹਾਂ ਸਮੂਹਾਂ ਨੇ ਕਿਹਾ ਹੈ ਕਿ ਇਸ ਹੁਕਮ ਦਾ ਸਿੱਖ ਭਾਈਚਾਰੇ ਦੇ ਟਰੱਕ ਡਰਾਈਵਰਾਂ ’ਤੇ ‘ਪੱਖਪਾਤੀ ਪ੍ਰਭਾਵ’ ਪੈ ਸਕਦਾ ਹੈ ਅਤੇ ਰੁਜ਼ਗਾਰ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਕਰ ਸਕਦਾ ਹੈ।

‘ਅਮਰੀਕਾ ਦੇ ਟਰੱਕ ਡਰਾਈਵਰਾਂ ਲਈ ਸੜਕ ਦੇ ਸਾਂਝੇ ਨਿਯਮਾਂ ਨੂੰ ਲਾਗੂ ਕਰਨਾ’ ਸਿਰਲੇਖ ਵਾਲੇ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਟਰੱਕ ਡਰਾਈਵਰ ਦੇਸ਼ ਦੀ ਆਰਥਿਕਤਾ, ਇਸਦੀ ਸੁਰੱਖਿਆ ਅਤੇ ਅਮਰੀਕੀ ਲੋਕਾਂ ਦੀ ਰੋਜ਼ੀ-ਰੋਟੀ ਦੀ ਮਜ਼ਬੂਤੀ ਲਈ ਜ਼ਰੂਰੀ ਹਨ। ਸੋਮਵਾਰ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ, ‘‘ਪੇਸ਼ੇਵਰ ਡਰਾਈਵਰਾਂ ਲਈ ਅੰਗਰੇਜ਼ੀ ਵਿੱਚ ਮੁਹਾਰਤ ਇੱਕ ਸੁਰੱਖਿਆ ਸਬੰਧੀ ਲਾਜ਼ਮੀ ਹੋਣੀ ਚਾਹੀਦੀ ਹੈ।’’ ਉਨ੍ਹਾਂ ਨੂੰ ਟਰੈਫਿਕ ਸਿਗਨਲਾਂ ਨੂੰ ਪੜ੍ਹਨ ਅਤੇ ਸਮਝਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਟਰੈਫਿਕ ਸੁਰੱਖਿਆ, ਸਰਹੱਦੀ ਗਸ਼ਤ, ਖੇਤੀਬਾੜੀ ਚੌਕੀਆਂ ਅਤੇ ਮਾਲ ਵਜ਼ਨ-ਸੀਮਾ ਸਟੇਸ਼ਨਾਂ ’ਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

ਟਰੰਪ ਨੇ ਅੰਗਰੇਜ਼ੀ ਨੂੰ ਅਮਰੀਕਾ ਦੀ ਅਧਿਕਾਰਤ ਰਾਸ਼ਟਰੀ ਭਾਸ਼ਾ ਐਲਾਨ ਦਿੱਤਾ ਹੈ। ‘ਸਿੱਖ ਗਠਜੋੜ’ ਸੰਗਠਨ ਨੇ ਕਿਹਾ ਕਿ ਉਹ ਟਰੰਪ ਦੇ ਹੁਕਮ ਤੋਂ ‘ਬਹੁਤ ਚਿੰਤਤ’ ਹੈ। ਇਸ ਵਿਚ ਕਿਹਾ,‘‘ਅਸੀਂ ਸਮਝਦੇ ਹਾਂ ਕਿ ਇਹ ਆਦੇਸ਼ ਟਰਾਂਸਪੋਰਟ ਮੰਤਰੀ ਸੀਨ ਡਫੀ ਨੂੰ ‘ਅੰਗਰੇਜ਼ੀ ਮੁਹਾਰਤ ਦੀ ਜ਼ਰੂਰਤ ਦੀ ਪਾਲਣਾ ਲਈ ਨਿਰੀਖਣ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ’ ਕਦਮ ਚੁੱਕਣ ਲਈ ਨਿਰਦੇਸ਼ ਦਿਤਾ ਜਾਵੇਗਾ। ਸਿੱਖ ਗੱਠਜੋੜ ਸਮੂਹ ਨੇ ਕਿਹਾ ਕਿ ਕਾਰਜਕਾਰੀ ਆਦੇਸ਼ ਸਿੱਖ ਭਾਈਚਾਰੇ ਲਈ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਜਿਸਦੀ ਅਮਰੀਕੀ ਟਰੱਕ ਸੰਚਾਲਨ ਉਦਯੋਗ ਵਿੱਚ ਮਜ਼ਬੂਤ ਮੌਜੂਦਗੀ ਹੈ।

ਇਸ ਵਿੱਚ ‘ਦਿ ਇਕਨਾਮਿਸਟ’ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਟਰੱਕ ਸੰਚਾਲਨ ਉਦਯੋਗ ਵਿੱਚ ਲਗਭਗ 1,50,000 ਸਿੱਖ ਕੰਮ ਕਰਦੇ ਹਨ, ਜਿਨ੍ਹਾਂ ’ਚੋਂ 90 ਪ੍ਰਤੀਸ਼ਤ ਡਰਾਈਵਰ ਹਨ। ਸਮੂਹ ਨੇ ਕਿਹਾ, ‘‘ਸਾਨੂੰ ਚਿੰਤਾ ਹੈ ਕਿ ਇਸ ਹੁਕਮ ਦਾ ਸਿੱਖ ਟਰੱਕ ਡਰਾਈਵਰਾਂ ’ਤੇ ਵਿਤਕਰਾਪੂਰਨ ਪ੍ਰਭਾਵ ਪੈ ਸਕਦਾ ਹੈ ਅਤੇ ਯੋਗ ਵਿਅਕਤੀਆਂ ਲਈ ਰੁਜ਼ਗਾਰ ਪ੍ਰਾਪਤ ਕਰਨ ਲਈ ਬੇਲੋੜੀਆਂ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।’’

(For more news apart from Trump Latest News, stay tuned to Rozana Spokesman)

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement