ਦੱਖਣ ਅਫਰੀਕਾ ਵਿਚ ਕਾਰ ਅਗਵਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੀ ਲੜਕੀ ਦੀ ਹੱਤਿਆ
Published : May 29, 2018, 2:17 pm IST
Updated : May 29, 2018, 2:17 pm IST
SHARE ARTICLE
Indian Girl Killed in South Africa Johannesburg
Indian Girl Killed in South Africa Johannesburg

ਦੱਖਣ ਅਫਰੀਕਾ ਵਿਚ ਕਾਰ ਅਗਵਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੀ ਲੜਕੀ ਦੀ ਹੱਤਿਆ

ਜੋਹਾਨਸਬਰਗ, 29 ਮਈ, ਦੱਖਣ ਅਫਰੀਕਾ ਵਿਚ ਕਾਰ ਲੁੱਟਣ ਦੀ ਘਟਨਾ ਦੌਰਾਨ ਭਾਰਤੀ ਮੂਲ ਦੀ ਨੌਂ ਸਾਲ ਦੀ ਬੱਚੀ ਦੀ ਹੋਈ ਹੱਤਿਆ ਦੇ ਵਿਰੋਧ ਵਿਚ ਡਰਬਨ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਚੈਟਸਵਰਥ ਦੀ ਚੌਥੀ ਜਮਾਤ ਦੀ ਵਿਦਿਆਰਥਣ ਸਾਦਿਆ ਸੁਖਰਾਜ ਆਪਣੇ ਪਿਤਾ ਦੇ ਨਾਲ ਕਾਰ ਵਿਚ ਸਕੂਲ ਜਾ ਰਹੀ ਸੀ। ਉਸੀ ਸਮੇਂ ਤਿੰਨ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਬੱਚੀ ਸਮੇਤ ਕਾਰ ਲੈ ਕੇ ਫਰਾਰ ਹੋ ਗਏ। ਬਦਮਾਸ਼ਾਂ ਨੇ ਕੁੜੀ ਦੇ ਪਿਤਾ ਨੂੰ ਕਾਰ ਤੋਂ ਬਾਹਰ ਧੱਕਾ ਦੇ ਕਿ ਗਿਰਾ ਦਿੱਤਾ। 

Crime SceneCrime Sceneਪਿੱਛਾ ਕੀਤੇ ਜਾਣ ਦੇ ਦੌਰਾਨ ਬਦਮਾਸ਼ਾਂ ਅਤੇ ਲੜਕੀ ਦੇ ਪਿਤਾ ਵੱਲੋਂ ਇੱਕ-ਦੂਜੇ ਉੱਤੇ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਕਾਰਨ ਲੁਟੇਰਿਆਂ ਦੀ ਕਾਰ ਇੱਕ ਪਾਰਕ ਦੇ ਨੇੜੇ ਟਕਰਾਅ ਕਿ ਹਾਦਸਾਗ੍ਰਸਤ ਹੋ ਗਈ। ਗੋਲੀ ਲੱਗਣ ਕਾਰਨ ਲੜਕੀ ਗੰਭੀਰ ਰੂਪ ਵਿਚ ਜਖ਼ਮੀ ਹਾਲਤ 'ਚ ਮਿਲੀ ਅਤੇ ਇੱਕ ਧਾੜਵੀ ਵੀ ਮ੍ਰਿਤ ਪਾਇਆ ਗਿਆ। ਜ਼ਖਮੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਦੂਜੇ ਧਾੜਵੀ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ ਤੀਜਾ ਧਾੜਵੀ ਬਚ ਨਿਕਲਣ ਵਿਚ ਸਫਲ ਹੋ ਗਿਆ।

South Africa MurderSouth Africa Murderਕਵਾਜੁਲੂ-ਨੇਟਲ ਪੁਲਿਸ ਦੇ ਅਧਿਕਾਰੀ ਕੈਪਟਨ ਨਿਕਬਾਇਲ ਗਵਾਲਾ ਨੇ ਇੱਕ ਧਾੜਵੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਮੂਲ ਦੇ 3,000 ਤੋਂ ਵੱਧ ਮੈਂਬਰ ਚੈਟਸਵਰਥ ਠਾਣੇ ਦੇ ਬਾਹਰ ਇਕੱਠੇ ਹੋਏ ਅਤੇ ਜਲਦ ਤੋਂ ਜਲਦ ਪੁਲਿਸ ਕਾਰਵਾਈ ਦੀ ਮੰਗ ਕੀਤੀ। ਚੈਟਸਵਰਥ ਡਰਬਨ ਵਿਚ ਇੱਕ ਭਾਰਤੀ ਉਪਨਗਰ ਹੈ ਜਿਸ ਵਿਚ ਪੀੜਿਤਾ ਦੇ ਪਰਿਵਾਰ ਵਲੋਂ ਕੀਤੇ ਜਾਣ ਵਾਲੇ ਲੜਕੀ ਦੇ ਅੰਤਮ ਸੰਸਕਾਰ ਦੀ ਤਿਆਰੀ ਨੂੰ ਲੈ ਕੇ ਹੋਣ ਵਾਲੇ ਰੋਸ ਪ੍ਰਦਰਸ਼ਨ ਦੇ ਸ਼ੱਕ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਅਤੇ ਭਾਈਚਾਰੇ ਦੇ ਨੇਤਾਵਾਂ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

ਬੱਚੀ ਦੀ ਗੋਲੀ ਮਾਰ ਕਰ ਕਿ ਹੱਤਿਆ ਕੀਤੇ ਜਾਣ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡਿਆ ਉੱਤੇ ਉਸਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement