
ਗੇਂਦ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਤਾਂ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਹੋਣਾ ਪਿਆ ਹੀ ਹੈ ਪਰ ਹੁਣ ਉਸ ਨੂੰ ਦੱਖਣ ਅਫ਼ਰੀਕਾ ਹੱਥੋਂ ਤੀਜੇ ਟੈਸਟ ਦੇ ਚੌਥੇ
ਕੇਪਟਾਊਟ : ਗੇਂਦ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਤਾਂ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਹੋਣਾ ਪਿਆ ਹੀ ਹੈ ਪਰ ਹੁਣ ਉਸ ਨੂੰ ਦੱਖਣ ਅਫ਼ਰੀਕਾ ਹੱਥੋਂ ਤੀਜੇ ਟੈਸਟ ਦੇ ਚੌਥੇ ਦਿਨ 322 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਵੀ ਸਾਹਮਣਾ ਕਰਨਾ ਪਿਆ। ਇਸ ਮੈਚ ਦੌਰਾਨ ਮੇਜ਼ਬਾਨ ਟੀਮ ਨੇ ਆਪਣੇ ਬੱਲੇਬਾਜ਼ਾਂ ਦੇ ਸਾਂਝੇ ਪ੍ਰਦਰਸ਼ਨ ਨਾਲ ਆਸਟ੍ਰੇਲੀਆ ਸਾਹਮਣੇ ਚੌਥੀ ਪਾਰੀ ਵਿਚ 430 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ ਪਰ ਆਪਣੀਆਂ ਹਰਕਤਾਂ ਨਾਲ ਇਸ ਪੂਰੇ ਮੈਚ ਵਿਚ ਵਿਵਾਦਾਂ ਨਾਲ ਘਿਰੀ ਰਹੀ ਆਸਟ੍ਰੇਲੀਆਈ ਟੀਮ ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕੀ ਅਤੇ ਚੌਥੇ ਦਿਨ ਸਿਰਫ਼ 107 ਦੌੜਾਂ 'ਤੇ ਢੇਰ ਹੋ ਕੇ ਰਹਿ ਗਈ।
Australia also Lost Test Match
ਤੇਜ਼ ਗੇਂਦਬਾਜ਼ ਮੋਰਨੀ ਮੋਰਕਲ ਨੇ 23 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਮੋਰਕਲ ਨੇ ਮੈਚ ਵਿਚ 9 ਵਿਕਟਾਂ ਆਪਣੇ ਨਾਮ ਕੀਤੀਆਂ ਜਦੋਂ ਕਿ ਉਨ੍ਹਾਂ ਨੇ ਪਹਿਲੀ ਪਾਰੀ ਵਿਚ ਚਾਰ ਵਿਕਟਾਂ ਲਈਆਂ ਸਨ। ਉਨ੍ਹਾਂ ਦੇ ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਦਾ ਖਿ਼ਤਾਬ ਦਿੱਤਾ ਗਿਆ। ਦੂਜੀ ਪਾਰੀ ਵਿਚ ਆਸਟ੍ਰੇਲੀਆ ਦੇ ਸਿਰਫ਼ ਤਿੰਨ ਬੱਲੇਬਾਜ਼, ਡੇਵਿਡ ਵਾਰਨਰ (32), ਕੈਮਰਨ ਬੇਨਕਰਾਫਟ (26) ਅਤੇ ਮਿਸ਼ੇਲ ਮਾਰਸ਼ (16) ਹੀ ਦਹਾਕੇ ਦੇ ਅੰਕੜੇ ਨੂੰ ਛੂਹ ਸਕੇ। ਤਿੰਨ ਬੱਲੇਬਾਜ਼ ਖ਼ਾਤਾ ਤਕ ਨਹੀਂ ਖੋਲ੍ਹ ਸਕੇ।
Australia also Lost Test Match
ਬੇਨਕਰਾਫਟ ਅਤੇ ਵਾਰਨਰ ਨੇ ਪਹਿਲੇ ਵਿਕਟ ਲਈ 57 ਦੌੜਾਂ ਲਈਆਂ। ਇਸ ਸਾਂਝ ਨੂੰ ਡੁ ਪਲੇਸਿਸ ਨੇ ਬੇਨਕਰਾਫਟ ਨੂੰ ਰਨਆਊਟ ਕਰ ਕੇ ਤੋੜਿਆ। ਦੋ ਦੌੜਾਂ ਬਾਅਦ ਕਾਗਿਸੋ ਰਬਾਡਾ ਨੇ ਵਾਰਨਰ ਨੂੰ ਆਊਟ ਕੀਤਾ। ਇਸ ਸਕੋਰ 'ਤੇ ਉਸਮਾਨ ਖਵਾਜਾ ਨੂੰ ਕੇਸ਼ਵ ਮਹਾਰਾਜ ਨੇ ਆਪਣਾ ਸ਼ਿਕਾਰ ਬਣਾਇਆ। ਇੱਥੋਂ ਵਿਕਟਾਂ ਦਾ ਪਤਨ ਜਾਰੀ ਰਿਹਾ ਅਤੇ ਆਸਟਰੇਲੀਆਈ ਟੀਮ ਮੈਚ ਹਾਰ ਗਈ।
Australia also Lost Test Match
ਦੱਖਣ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿਚ ਡੀਨ ਐਲਗਰ ਦੇ ਅਜੇਤੂ 141 ਦੌੜਾਂ ਦੇ ਦਮ ਉੱਤੇ 311 ਦੌੜਾਂ ਬਣਾਈਆਂ ਸਨ। ਆਸਟਰੇਲੀਆਈ ਟੀਮ ਪਹਿਲੀ ਪਾਰੀ ਵਿਚ ਸਿਰਫ 255 ਦੌੜਾਂ ਹੀ ਬਣਾ ਸਕੀ ਸੀ। ਇਸ ਮੈਚ ਨੂੰ ਆਸਟ੍ਰੇਲੀਆਈ ਟੀਮ ਵਲੋਂ ਖੜ੍ਹੇ ਕੀਤੇ ਗਏ ਵਿਵਾਦਾਂ ਦੇ ਕਾਰਨ ਯਾਦ ਕੀਤਾ ਜਾਵੇਗਾ।