
ਉਤਰੀ ਬ੍ਰਾਜ਼ੀਲ ਦੀਆਂ ਚਾਰ ਜੇਲ੍ਹਾਂ ਵਿਚ ਹੋਈਆਂ ਹਿੰਸਕ ਘਟਨਾਵਾਂ ਵਿਚ ਘੱਟੋ ਘੱਟ 57 ਕੈਦੀਆਂ ਦੀ ਮੌਤ ਹੋ ਗਈ ਹੈ।
ਬ੍ਰਾਜ਼ੀਲ: ਉਤਰੀ ਬ੍ਰਾਜ਼ੀਲ ਦੀਆਂ ਚਾਰ ਜੇਲ੍ਹਾਂ ਵਿਚ ਹੋਈਆਂ ਹਿੰਸਕ ਘਟਨਾਵਾਂ ਵਿਚ ਘੱਟੋ ਘੱਟ 57 ਕੈਦੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਹੀ ਜੇਲ੍ਹ ਵਿਚ ਹੋਈ ਹਿੰਸਾ ਵਿਚ 15 ਲੋਕਾਂ ਦੀ ਮੌਤ ਹੋ ਗਈ ਸੀ। ਐਮੇਜ਼ੋਨਸ ਸੂਬਾ ਸਰਕਾਰ ਨੇ ਕਿਹਾ ਹੈ ਕਿ ਕੈਦੀਆਂ ਦੀ ਮੌਤ ਦਮ ਘੁੱਟਣ ਦੇ ਕਾਰਨ ਹੋਈ ਹੈ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਪਹਿਲਾਂ 42 ਅਤੇ ਫਿਰ 57 ਦੱਸੀ ਹੈ। ਹਾਲਾਂਕਿ 57 ਵਿਚੋਂ ਸਿਰਫ 42 ਕੈਦੀਆਂ ਦੀਆਂ ਲਾਸ਼ਾਂ ਹੀ ਬਰਾਮਦ ਹੋਈਆਂ ਹਨ।
Clashes in four jails of Brazil
ਮਾਰੇ ਗਏ ਕੈਦੀਆਂ ਵਿਚ 25 ਐਮੇਜ਼ੋਨਸ ਸੂਬੇ ਦੀ ਰਾਜਧਾਨੀ ਮਨੌਸ ਦੇ ਤ੍ਰਿਨਿਦਾਦ ਪੈਨਲ ਇੰਸਟੀਚਿਊਟ ਵਿਚ ਸੀ, ਜਿੱਥ ਇਹ ਚਾਰ ਜੇਲ੍ਹਾਂ ਸਥਿਤ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਹੱਤਿਆ ਵਿਚ ਕਿਸੇ ਬੰਦੂਕ ਜਾਂ ਚਾਕੂ ਦੀ ਵਰਤੋਂ ਨਹੀਂ ਕੀਤੀ ਗਈ ਹੈ। ਅਜਿਹਾ ਲੱਗ ਰਿਹਾ ਹੈ ਕਿ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਅਪਰਾਧਿਕ ਸਮੂਹ ਦੇ ਕੈਦੀਆਂ ਵਿਚ ਵਿਵਾਦ ਦੇ ਕਾਰਨ ਇਹ ਹਿੰਸਾ ਹੋਈ ਹੈ।
Clashes in four jails of Brazil
ਫੈਡਰਲ ਸਰਕਾਰ ਨੇ ਦੱਸਿਆ ਕਿ ਉਹ ਸੂਬੇ ਦੀਆਂ ਜੇਲ੍ਹਾਂ ਵਿਚ ਸੁਰੱਖਿਆ ਸਖਤ ਕਰਨ ਲਈ ਹੋਰ ਫੋਰਸ ਭੇਜ ਰਹੀ ਹੈ। ਅਧਿਕਾਰਕ ਅੰਕੜਿਆਂ ਅਨੁਸਾਰ, ਬ੍ਰਾਜ਼ੀਲ ਕੈਦੀਆਂ ਦੀ ਗਿਣਤੀ ਦੇ ਮਾਮਲੇ ਵਿਚ ਵਿਸ਼ਵ ਭਰ ‘ਚ ਤੀਜੇ ਨੰਬਰ ‘ਤੇ ਹੈ ਅਤੇ ਜੂਨ 2016 ਤੱਕ ਇਥੇ 7,26,712 ਕੈਦੀ ਸਨ। ਇਹ ਗਿਣਤੀ ਜੇਲ੍ਹਾਂ ਦੀ ਸਮਰੱਥਾ ਤੋਂ ਦੁੱਗਣੀ ਹੈ। ਉਸੇ ਸਾਲ ਦੇਸ਼ ਵਿਚ ਜੇਲ੍ਹਾਂ ਦੀ ਸਮਰੱਥਾ 3,68,049 ਕੈਦੀਆਂ ਦੀ ਸੀ।