ਬੱਬਰ ਸ਼ੇਰ ਨਾਲ ਸੌਂਦਾ ਹੈ ਇਹ ਸ਼ਖਸ਼ ਆਪਣੇ ਬੈਡਰੂਮ ਵਿਚ
Published : May 29, 2019, 7:27 pm IST
Updated : May 29, 2019, 7:27 pm IST
SHARE ARTICLE
Man Lives With Pet Lion
Man Lives With Pet Lion

ਪਾਕਿਸਤਾਨ ਦੇ ਜ਼ੁਲਕੈਫ ਨੇ ਆਪਣੇ ਘਰ ਵਿੱਚ ਪਾਲਿਆ ਹੈ ਸ਼ੇਰ

ਪਾਕਿਸਤਾਨ- ਕੁੱਤੇ-ਬਿੱਲੀ ਘਰ ਵਿਚ ਰੱਖਣਾ ਆਮ ਜਿਹੀ ਗੱਲ ਹੈ ਪਰ ਇਕ ਸ਼ਖ਼ਸ ਨੇ ਘਰ ਵਿਚ ਬੱਬਰ ਸ਼ੇਰ ਰੱਖਿਆ ਹੋਇਆ ਹੈ ਤੇ ਆਪਣੇ ਬੈੱਡਰੂਮ ਵਿੱਚ ਉਸ ਨਾਲ ਹੀ ਸੌਂਦਾ ਹੈ। ਇਸ ਸ਼ਖ਼ਸ ਦਾ ਨਾਮ ਜ਼ੁਲਕੈਫ ਹੈ ਅਤੇ ਇਹ ਪਾਕਿਸਤਾਨ ਦੇ ਮੁਲਤਾਨ ਦਾ ਰਹਿਣ ਵਾਲਾ ਹੈ ਤੇ ਇਸਦਾ ਦੋ ਸਾਲ ਦਾ ਬੇਟਾ ਵੀ ਸ਼ੇਰ ਨਾਲ ਬੜੇ ਪਿਆਰ ਨਾਲ ਖੇਡਦਾ ਹੈ। ਜੁਲਕੈਫ ਦੇ ਇਸ ਸ਼ੌਕ ਦਾ ਪਰਿਵਾਰ ਨੂੰ ਵੀ ਕੋਈ ਇਤਰਾਜ ਨਹੀਂ ਹੈ। ਸ਼ੇਰ ਦਾ ਨਾਮ ਬੱਬਰ ਹੈ ਤੇ ਉਹ ਇਸਨੂੰ ਕਦੇ ਜੰਜੀਰਾਂ ਵਿਚ ਨਹੀਂ ਬੰਨਦਾ।

Man Lives With Pet LionMan Lives With Pet Lion

ਜੁਲਫੈਕ ਦਾ ਕਹਿਣਾ ਹੈ ਕਿ ਉਸਨੇ ਸਬੰਧਿਤ ਅਥਾਰਿਟੀ ਤੋਂ ਘਰ ਵਿਚ ਸ਼ੇਰ ਰੱਖਣ ਦੀ ਆਗਿਆ ਲਈ ਹੋਈ ਹੈ। ਜ਼ੁਲਕੈਫ ਨੇ ਬੱਬਰ ਨੂੰ ਕਰੀਬ 3 ਲੱਖ ਰੁਪਏ ਵਿੱਚ ਖਰੀਦੀਆ ਸੀ। ਉਸਨੂੰ ਪਾਲਣ ਲਈ ਹਰ ਮਹੀਨੇ ਦੋ ਲੱਖ ਦਾ ਖਰਚ ਕਰਦਾ ਹੈ। ਜੁਲਫੈਕ ਨੇ ਦੱਸਿਆ ਕਿ ਉਹ ਬੱਬਰ ਨੂੰ ਦੋ ਮਹੀਨੇ ਦੀ ਉਮਰ ਵਿਚ ਘਰ ਲੈ ਕੇ ਆਇਆ ਸੀ। ਉਸ ਨੇ ਕਿਹਾ ਕਿ ਬੱਬਰ ਨੂੰ ਉਹ ਕੁੱਤੇ ਦੀ ਤਰ੍ਹਾ ਪਾਲਤੂ ਬਣਾ ਕੇ ਹੀ ਦਮ ਲੈਣਗੇ।

Man Lives With Pet LionMan Lives With Pet Lion

ਹਲਾਂਕਿ ਉਹ ਨਹੀਂ ਦੱਸਦੇ ਕਿ ਉਸ ਨੇ ਸ਼ੇਰ ਕਿੱਥੋਂ ਲਿਆਂਦਾ ਸੀ। ਉਸਨੇ ਪਿਛਲੇ 6 ਮਹੀਨੇ ਤੋਂ ਬੱਬਰ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਤੌਰ 'ਤੇ ਰੱਖਿਆ ਹੋਇਆ ਹੈ। ਜੁਲਫੈਕ ਦਾ ਕਹਿਣਾ ਹੈ ਕਿ ਬੱਬਰ ਦੀ ਚਰਚਾ ਦੂਰ-ਦੂਰ ਤੱਕ ਹੈ ਤੇ ਲੋਕ ਇਸ ਨਾਲ ਸੈਲਫੀ ਲੈਣ ਆਉਂਦੇ ਹਨ। ਬੱਬਰ ਲਈ ਘਰ ਵਿਚ ਇੱਕ ਵੱਖਰਾ ਬੈੱਡਰੂਮ ਹੈ, ਜਿੱਥੇ ਏਸੀ ਲੱਗਿਆ ਹੋਇਆ ਹੈ। ਜੁਲਫੈਕ ਨੇ ਕਿਹਾ ਕਿ ਬੱਬਰ ਦੀ ਦੇਖਭਾਲ ਲਈ ਉਸ ਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਬੱਬਰ ਦੀ ਦੇਖਭਾਲ ਕਿੰਜ ਕਰਨੀ ਹੈ। ਫਿਲਹਾਲ ਜੁਲਫੈਕ ਬੱਬਰ ਨੂੰ ਘਰ ਵਿਚ ਪਾਲਤੂ ਜਾਨਵਰ ਦੀ ਤਰ੍ਹਾਂ ਰਹਿਣ ਦੀ ਟਰੈਨਿੰਗ ਦੇ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement