ਕੋਵਿਡ 19 - ਨਿਊਜ਼ੀਲੈਂਡ ਵਿਚ ਲਗਾਤਾਰ 6ਵੇਂ ਦਿਨ ਕੋਈ ਨਵਾਂ ਕੇਸ ਨਹੀਂ
Published : May 29, 2020, 8:10 am IST
Updated : May 29, 2020, 8:10 am IST
SHARE ARTICLE
File Photo
File Photo

ਨਿਊਜ਼ੀਲੈਂਡ ਦੇ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇਸ਼ ਦੇ ਵਿਚ

ਔਕਲੈਂਡ 28 ਮਈ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇਸ਼ ਦੇ ਵਿਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਇਹ ਲਗਾਤਾਰ 6ਵਾਂ ਦਿਨ ਹੈ ਜਦੋਂ ਨਿਊਜ਼ੀਲੈਂਡ ’ਚ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਕੋਵਿਡ -19 ਦੇ 1504 ਕੇਸ ਹਨ। ਕੋਰੋਨਾ ਤੋਂ 12 ਹੋਰ ਲੋਕ ਰਿਕਵਰ ਹੋਏ ਹਨ ਤੇ ਹੁਣ ਸਿਰਫ਼ 8 ਐਕਟਿਵ ਕੇਸ ਹੀ ਰਹਿ ਗਏ ਹਨ। ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿਚ ਨਹੀਂ ਹੈ। ਆਕਲੈਂਡ ਦੀ 96 ਸਾਲਾ ਮਹਿਲਾ ਐਲੀਨ ਹੰਟਰ ਦੀ ਹਫ਼ਤੇ ਦੇ ਅਖ਼ੀਰ ’ਚ ਕੋਵਿਡ -19 ਦੀ ਸ਼ੱਕੀ ਮੌਤ ਦੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ। ਸੈਂਟ ਮਾਰਗਰੇਟ ਰੈਸਟ ਹੋਮ ਦੀ ਵਸਨੀਕ ਹੰਟਰ ਦੇ ਮੌਤ ਦੇ ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ 24 ਮਈ ਨੂੰ 96 ਸਾਲਾ ਬਜ਼ੁਰਗ ਦੀ ਮੌਤ ‘ਕੋਵਿਡ -19’ ਕਾਰਣ ਹੋਈ।

ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਮੌਤ ਦੇ ਕਾਰਣਾਂ ਦੀ ਜਾਂਚ ਕਰ ਰਹੇ ਹਨ। ਉਸ ਨੂੰ ਅਪ੍ਰੈਲ ’ਚ ਕੋਵਿਡ -19 ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਸ ਦੇ ਦੋ ਟੈੱਸਟਾਂ ਦੇ ਨਕਾਰਾਤਮਿਕ ਨਤੀਜੇ ਪੇਸ਼ ਆਉਣ ਤੋਂ ਬਾਅਦ, ਉਸ ਨੂੰ ਵਾਪਸ ਸੈਂਟ ਮਾਰਗਰੇਟ ਦੇ ਰੈਸਟ ਹੋਮ ’ਚ ਤਬਦੀਲ ਕਰ ਦਿਤਾ ਗਿਆ। ਕੋਵਿਡ -19 ਉਸ ਦੀ ਮੌਤ ਦਾ ਕਾਰਨ ਨਹੀਂ ਸੀ, ਪਰ ਇਸ ਨੂੰ ਮੰਤਰਾਲੇ ਦੀ ਕੋਵਿਡ ਨਾਲ ਸਬੰਧਿਤ ਮੌਤਾਂ ਦੀ ਗਿਣਤੀ ’ਚ ਸ਼ਾਮਲ ਕੀਤਾ ਗਿਆ ਹੈ। ਹੰਟਰ ਦੇ ਪ੍ਰਵਾਰ ਦਾ ਮੰਨਣਾ ਹੈ ਕਿ ਉਸ ਨੂੰ ਮਾਰੂ ਵਾਇਰਸ ਦਾ ਸੰਕਰਮਣ ਸਟਾਫ਼ ਅਤੇ ਮਰੀਜ਼ਾਂ ਤੋਂ ਲੱਗਾ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਹੰਟਰ ਦੀ ਮੌਤ ਨੂੰ ਹੁਣ ਕੋਵਿਡ -19 ਨਾਲ ਸਬੰਧਿਤ ਮੰਨਿਆ ਜਾਵੇਗਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement