
ਤਲਾਸ਼ੀ ਮੁਹਿੰਮ ਜਾਰੀ
ਨਵੀਂ ਦਿੱਲੀ: ਨੇਪਾਲ ਦੀ ਪ੍ਰਾਈਵੇਟ ਏਅਰਲਾਈਨ ਤਾਰਾ ਏਅਰ ਦਾ ਇੱਕ ਜਹਾਜ਼ ਐਤਵਾਰ ਨੂੰ ਲਾਪਤਾ ਹੋ ਗਿਆ। ਇਸ ਫਲਾਈਟ ਦਾ ਟਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ ਹੈ। ਏਅਰਲਾਈਨ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਆ ਰਹੀਆਂ ਹਨ। ਤਾਰਾ ਏਅਰ ਦੇ ਇਸ ਛੋਟੇ ਯਾਤਰੀ ਜਹਾਜ਼ ਵਿੱਚ ਕੁੱਲ 22 ਯਾਤਰੀ ਸਵਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਚਾਰ ਭਾਰਤੀ ਦੱਸੇ ਜਾਂਦੇ ਹਨ।
Tara Air Aircraft
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਦੋ ਇੰਜਣਾਂ ਵਾਲਾ ਤਾਰਾ ਏਅਰ 9 ਐੱਨਏਈਟੀ ਪੋਖਰਾ ਤੋਂ ਜੋਮਸੋਮ ਜਾ ਰਿਹਾ ਸੀ ਕਿ ਰਸਤੇ 'ਚ ਇਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਨਾਲ ਆਖਰੀ ਸੰਪਰਕ ਸਵੇਰੇ 9:55 'ਤੇ ਹੋਇਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਿਰਫ 15 ਮਿੰਟ ਦੀ ਉਡਾਣ 'ਤੇ ਸੀ ਅਤੇ ਇਸ 'ਚ 22 ਯਾਤਰੀ ਸਵਾਰ ਹਨ। ਜਿਸ 'ਚ 4 ਭਾਰਤੀ ਅਤੇ 3 ਜਾਪਾਨੀ ਨਾਗਰਿਕ ਸਵਾਰ ਹਨ। ਤੁਹਾਨੂੰ ਦੱਸ ਦੇਈਏ ਕਿ ਤਾਰਾ ਏਅਰ ਕੰਪਨੀ ਮੁੱਖ ਤੌਰ 'ਤੇ ਕੈਨੇਡਾ 'ਚ ਬਣੇ ਟਵਿਨ ਓਟਰ ਜਹਾਜ਼ ਉਡਾਉਂਦੀ ਹੈ।
Tara Air Aircraft
ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਫਦਿੰਦ੍ਰਾ ਮਣੀ ਪੋਖਰਲ ਮੁਤਾਬਕ ਮੰਤਰਾਲੇ ਨੇ ਲਾਪਤਾ ਜਹਾਜ਼ ਦੀ ਭਾਲ ਲਈ ਪੋਖਰਾ ਤੋਂ ਮੁਸਤਾਂਗ ਅਤੇ ਦੋ ਨਿੱਜੀ ਹੈਲੀਕਾਪਟਰ ਤਾਇਨਾਤ ਕੀਤੇ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਲਈ ਨੇਪਾਲ ਫ਼ੌਜ ਦਾ ਹੈਲੀਕਾਪਟਰ ਤਾਇਨਾਤ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।ਉੱਥੋਂ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇਤਰ ਪ੍ਰਸਾਦ ਸ਼ਰਮਾ ਨੇ ਏਐਨਆਈ ਨੂੰ ਦੱਸਿਆ ਕਿ ਜਹਾਜ਼ ਨੂੰ ਮਸਤਾਂਗ ਜ਼ਿਲ੍ਹੇ ਦੇ ਜੋਮਸੋਮ ਦੇ ਅਸਮਾਨ 'ਤੇ ਦੇਖਿਆ ਗਿਆ ਅਤੇ ਫਿਰ ਧੌਲਾਗਿਰੀ ਪਹਾੜ ਵੱਲ ਮੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਦੋਂ ਤੋਂ ਇਹ ਸੰਪਰਕ ਵਿੱਚ ਨਹੀਂ ਆਇਆ।
Tara Air Aircraft