
7 ਗੰਭੀਰ ਜ਼ਖਮੀ
ਦੱਖਣੀ ਨਾਈਜੀਰੀਆ ਦੇ ਪੋਰਟ ਹਾਰਕੋਰਟ ਸ਼ਹਿਰ 'ਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਇੱਥੋਂ ਦੇ ਚਰਚ ਵਿੱਚ ਇੱਕ ਪ੍ਰੋਗਰਾਮ ਦੌਰਾਨ ਭਗਦੜ ਮੱਚ ਗਈ। ਇਸ ਹਾਦਸੇ 'ਚ 31 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ।
Incident in the Church of Nigeria
ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਹਨ। ਚਰਚ ਦਾ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਸੀ। ਲੋਕਾਂ ਨੂੰ ਭੋਜਨ ਅਤੇ ਤੋਹਫ਼ੇ ਵੰਡਣ ਦੀ ਵੀ ਯੋਜਨਾ ਸੀ। ਤੋਹਫ਼ਿਆਂ ਦੀ ਵੰਡ ਦੌਰਾਨ ਚਰਚ ਵਿੱਚ ਭਗਦੜ ਮੱਚ ਗਈ। ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ
Incident in the Church of Nigeria
ਪੁਲਿਸ ਦੇ ਬੁਲਾਰੇ ਗ੍ਰੇਸ ਇਰਿੰਜ ਕੋਕੋ ਨੇ ਕਿਹਾ ਕਿ ਤੋਹਫ਼ਾ ਲੈਣ ਆਏ ਸੈਂਕੜੇ ਲੋਕਾਂ ਨੇ ਗੇਟ ਤੋੜ ਦਿੱਤਾ। ਇਸ ਤੋਂ ਬਾਅਦ ਚਰਚ ਵਿੱਚ ਭਗਦੜ ਮੱਚ ਗਈ, ਲੋਕ ਤੋਹਫ਼ੇ ਲੈਣ ਲਈ ਇੱਕ ਦੂਜੇ ਦੇ ਉੱਪਰ ਚੜ੍ਹਨ ਲੱਗੇ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Incident in the Church of Nigeria