
: ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ 15 ਜੂਨ ਦੀ ਰਾਤ ਲਦਾਖ਼ ਦੀ ਗਲਵਾਨ ਘਾਟੀ ਵਿਚ ਜੰਮ ਕੇ ਝੜਪ ਹੋਈ ਸੀ।
ਬੀਜਿੰਗ, 28 ਜੂਨ : ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ 15 ਜੂਨ ਦੀ ਰਾਤ ਲਦਾਖ਼ ਦੀ ਗਲਵਾਨ ਘਾਟੀ ਵਿਚ ਜੰਮ ਕੇ ਝੜਪ ਹੋਈ ਸੀ। ਸਿੱਟੇ ਵਜੋਂ ਭਾਰਤ ਦੇ 20 ਫ਼ੌਜੀ ਸ਼ਹੀਦ ਹੋ ਗਏ ਸਨ ਤੇ ਇਸ ਝੜਪ 'ਚ ਕਿੰਨੇ ਚੀਨੀ ਸੈਨਿਕ ਮਾਰੇ ਗਏ, ਇਸ ਬਾਰੇ ਸਾਫ਼ ਨਹੀਂ ਹੋ ਸਕਿਆ ਪਰ ਹੁਣ ਇਕ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚੀਨੀ ਫ਼ੌਜ ਇਸ ਝੜਪ ਨੂੰ ਅੰਜ਼ਾਮ ਦੇਣ ਲਈ ਪਹਿਲਾਂ ਤੋਂ ਹੀ ਮਨ ਬਣਾਈ ਬੈਠੀ ਸੀ ਕਿਉਂਕਿ ਇਸ ਝੜਪ ਤੋਂ ਪਹਿਲਾਂ ਚੀਨੀ ਫ਼ੌਜੀਆਂ ਨੂੰ ਫੁਰਤੀਲਾ ਬਣਾਉਣ ਲਈ ਬਕਾਇਦਾ ਟਰੇਨਿੰਗ ਦਿਤੀ ਗਈ
ਜਿਸ ਦੇ ਲਈ ਇਕ ਗੁਪਤ ਥਾਂ ਚੁਣੀ ਗਈ ਤੇ ਉਥੇ ਮਾਰਸ਼ਲ ਆਰਟਿਸਟ ਭੇਜੇ ਗਏ ਤਾਕਿ ਹੱਥੋ-ਹੱਥ ਮੁਕਾਬਲੇ 'ਚ ਚੀਨੀਆਂ ਦਾ ਹੱਥ ਉਪਰ ਰਹੇ ਪਰ ਅਜਿਹਾ ਨਾ ਹੋ ਸਕਿਆ ਤੇ ਭਾਰਤੀ ਫ਼ੌਜੀਆਂ ਨੇ ਫਿਰ ਵੀ ਅਨੇਕਾਂ ਚੀਨੀ ਮੌਤ ਦੇ ਘਾਟ ਉਤਾਰ ਦਿਤੇ। ਚੀਨ ਨੇ 15 ਜੂਨ ਨੂੰ ਗਲਵਾਨ ਹਿੰਸਕ ਝੜਪ ਤੋਂ ਪਹਿਲਾਂ ਅਪਣੇ ਫ਼ੌਜੀਆਂ ਨੂੰ ਟ੍ਰੇਨਿੰਗ ਦਿਤੀ ਸੀ। ਉੇਸ ਨੇ ਸਰਹੱਦ ਦੇ ਨੇੜੇ ਹੀ ਮਾਰਸ਼ਲ ਆਰਟਿਸਟ ਅਤੇ ਪਹਾੜ 'ਤੇ ਚੜ੍ਹਾਈ ਦੀ ਟ੍ਰੇਨਿੰਗ ਲਈ ਮਾਹਰ ਭੇਜੇ ਸਨ। ਇਸ ਵਿਚ ਤਿੱਬਤ ਦੇ ਇਕ ਮਾਰਸ਼ਲ ਆਰਟ ਕਲੱਬ ਦੇ ਲੜਾਕੇ ਸ਼ਾਮਲ ਸਨ। ਚੀਨ ਦੇ ਸਰਕਾਰੀ ਮੀਡੀਆ ਨੇ ਅਪਣੀ ਰੀਪੋਰਟ 'ਚ ਦਸਿਆ ਕਿ ਫ਼ੌਜੀਆਂ ਨੂੰ ਤੇਜ ਅਤੇ ਫਿੱਟ ਰਖਣ ਲਈ ਇਹ ਕਦਮ ਚੁਕਿਆ।
File Photo
ਚੀਨ ਦੀ ਅਧਿਕਾਰਤ ਫ਼ੌਜੀ ਅਖ਼ਬਾਰ 'ਚਾਈਨਾ ਨੇਸ਼ਨਲ ਡਿਫੈਂਸ ਨਿਊਜ਼' ਦੀ ਰੀਪੋਰਟ ਮੁਤਾਬਕ ਤਿੱਬਤ ਦੀ ਰਾਜਧਾਨੀ ਲਹਾਸਾ 'ਚ ਚੀਨ ਨੇ ਪੰਜ ਮਿਲਿਸ਼ਿਆ ਡਵੀਜ਼ਨ ਨੂੰ ਤਾਇਨਾਤ ਕੀਤਾ ਸੀ। ਇਸ ਵਿਚ ਮਾਉਂਟ ਐਵਰੈਸਟ ਟਾਰਚ ਰਿਲੇ ਟੀਮ ਦੇ ਸਾਬਕਾ ਮੈਂਬਰ ਅਤੇ ਮਾਰਸ਼ਲ ਆਰਟ ਕਲੱਬ ਦੇ ਲੜਾਕੇ ਸ਼ਾਮਲ ਸਨ। ਮਾਉਂਟ ਐਵਰੈਸਟ ਟਾਰਚ ਰਿਲੇ ਟੀਮ ਦੇ ਮੈਂਬਰ ਪਹਾੜਾਂ 'ਤੇ ਕੰਮ ਕਰਨ 'ਚ ਮਾਹਰ ਹੁੰਦੇ ਹਨ
, ਜਦਕਿ ਮਾਰਸ਼ਲ ਆਰਟਿਸਟ ਖ਼ਤਰਨਾਕ ਲੜਾਕੇ ਹੁੰਦੇ ਹਨ। ਇਨ੍ਹਾਂ ਨੂੰ ਜਵਾਨਾ ਨੂੰ ਫੁਰਤੀਲਾ ਅਤੇ ਟ੍ਰੇਨਿੰਗ ਦੇਣ ਲਈ ਤਾਇਨਾਤ ਕੀਤਾ ਗਿਆ ਸੀ। ਮਿਲਿਸ਼ਿਆ ਡਵੀਜ਼ਨ ਅਧਿਕਾਰਤ ਆਰਮੀ ਨਹੀਂ ਹੁੰਦੀ ਹੈ। ਇਹ ਫ਼ੌਜ ਦੀ ਮਦਦ ਲਈ ਹੁਦੀ ਹੈ। ਅਖ਼ਬਾਰ 'ਚ ਤਿੱਬਤ ਰਾਜਧਾਨੀ ਲਹਾਸਾ 'ਚ ਸੈਂਕੜੇ ਨਵੇਂ ਫ਼ੌਜੀਆਂ ਦੀ ਸੀ.ਸੀ.ਟੀ.ਵੀ ਵੀਡੀਉ ਵੀ ਦਿਖਾਈ ਗਈ ਹੈ। (ਏਜੰਸੀ)