ਤਿੰਨ ਮਹੀਨਿਆਂ ਦੇ ਅੰਦਰ ਪਾਕਿ 'ਚ ਫਿਰ ਬੰਦ ਹੋਈ ਚਾਈਨੀਜ਼ ਐਪ TikTok
Published : Jun 29, 2021, 6:01 pm IST
Updated : Jun 29, 2021, 6:01 pm IST
SHARE ARTICLE
Tiktok
Tiktok

ਦੱਸ ਦਈਏ ਕਿ ਤਿੰਨ ਮਹੀਨੇ ਪਹਿਲਾਂ ਹੀ ਇਸ ਐਪ ਤੋਂ ਸਰਕਾਰ ਨੇ ਪਾਬੰਦੀ ਹਟਾਈ ਸੀ

ਇਸਲਾਮਾਬਾਦ-ਚੀਨ ਦੀ ਵੀਡੀਓ ਸ਼ੇਅਰਿੰਗ ਐਪ ਟਿਕਟਾਕ ਨੂੰ ਪਾਕਿਸਤਾਨ ਕੋਰਟ ਵੱਲੋਂ ਇਕ ਵਾਰ ਫਿਰ ਤੋਂ ਸਸਪੈਂਡ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦੱਸ ਦਈਏ ਕਿ ਤਿੰਨ ਮਹੀਨੇ ਪਹਿਲਾਂ ਹੀ ਇਸ ਐਪ ਤੋਂ ਸਰਕਾਰ ਨੇ ਪਾਬੰਦੀ ਹਟਾਈ ਸੀ। ਸਿੰਧ ਹਾਈ ਕੋਰਟ ਨੇ ਇਹ ਹੁਕਮ ਇਕ ਪਾਕਿਸਤਾਨ ਨਾਗਰਿਕ ਦੀ ਉਸ ਪਟੀਸ਼ਨ 'ਤੇ ਦਿੱਤਾ ਹੈ ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਇਹ ਐਪ ਦੇਸ਼ 'ਚ ਅਨੈਤਿਕਤਾ ਅਤੇ ਅਸ਼ਲੀਲਤਾ ਨੂੰ ਉਤਸ਼ਾਹ ਦੇ ਰਹੀ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਕਾਰਨ ਪੰਜਾਬ 'ਚ 10 ਜੁਲਾਈ ਤੱਕ ਵਧਾਈਆਂ ਗਈਆਂ ਪਾਬੰਦੀਆਂ

TiktokTiktok

ਦੱਸ ਦਈਏ ਕਿ ਇਹ ਦੂਜੀ ਵਾਰ ਹੈ ਜਦ ਇਸ ਸਾਲ ਦੇਸ਼ 'ਚ ਐਪ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਹੈ। ਮਾਰਚ 'ਚ, ਪੇਸ਼ਾਵਰ ਹਾਈ ਕੋਰਟ (ਪੀ.ਐੱਚ.ਸੀ.) ਨੇ ਕਈ ਨਾਗਰਿਕਾਂ ਵੱਲੋਂ ਦਾਇਰ ਇਕ ਪਟੀਸ਼ਨ 'ਤੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਸੀ। ਹਾਲਾਂਕਿ ਪੀ.ਐੱਚ.ਸੀ. ਨੇ ਕੁਝ ਹਫਤਿਆਂ ਤੋਂ ਬਾਅਦ ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਨੂੰ ਉਪਾਅ ਕਰਨ ਲਈ ਕਹਿ ਕੇ ਪਾਬੰਦੀ ਹਟਾ ਦਿੱਤੀ ਸੀ ਤਾਂ ਕਿ ਕੋਈ ਵੀ ਅਨੈਤਿਕ ਸਮਗੱਰੀ ਅਪਲੋਡ ਨਾ ਹੋਵੇ।

ਇਹ ਵੀ ਪੜ੍ਹੋ-DCGI ਨੇ ਸਿਪਲਾ ਨੂੰ ਮਾਡਰਨਾ ਵੈਕਸੀਨ ਦੇ ਆਯਾਤ ਦੀ ਦਿੱਤੀ ਮਨਜ਼ੂਰੀ

TiktokTiktok

ਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਐਪ ਕੰਪਨੀ ਪਾਕਿਸਤਾਨ ਦੇ ਨਿਯਮ ਅਤੇ ਕਾਨੂੰਨਾਂ ਦੀ ਨਾ ਤਾਂ ਕੋਈ ਇੱਜ਼ਤ ਕਰ ਰਹੀ ਹੈ ਅਤੇ ਨਾ ਹੀ ਇਨ੍ਹਾਂ ਦਾ ਪਾਲਣ ਕਰ ਰਹੀ ਹੈ। ਕੰਪਨੀ ਦੋਵਾਂ ਹੀ ਚੀਜ਼ਾਂ ਦੇ ਪਾਲਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਅਕਤੂਬਰ 'ਚ ਪੀ.ਟੀ.ਏ. ਨੇ ਅਸ਼ਲੀਲ ਅਤੇ ਅਨੈਤਿਕ ਸਮਗੱਰੀ ਦੇ ਬਾਰੇ 'ਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਫਿਰ ਟਿਕਟਾਕ 'ਤੇ ਪਾਬੰਦੀ ਲੱਗਾ ਦਿੱਤੀ ਗਈ ਪਰ 10 ਦਿਨਾਂ ਤੋਂ ਬਾਅਦ ਪਾਬੰਦੀ ਹਟਾ ਲਈ ਗਈ।

ਇਹ ਵੀ ਪੜ੍ਹੋ-ਇਸ ਕਾਰਨ ਅਮਰੀਕਾ ਤੇ ਕੁਵੈਤ ਨੇ 4,000 ਭਾਰਤੀਆਂ ਨੂੰ ਕੀਤਾ ਡਿਪੋਰਟ

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement