6 ਦਿਨਾਂ ਬਾਅਦ ਸਮੁੰਦਰ 'ਚੋਂ ਕੱਢਿਆ ਗਿਆ ਟਾਈਟਨ ਪਣਡੁੱਬੀ ਦਾ ਮਲਬਾ: ਟੁਕੜਿਆਂ 'ਚ ਮਿਲੇ ਮਨੁੱਖੀ ਅਵਸ਼ੇਸ਼
Published : Jun 29, 2023, 11:37 am IST
Updated : Jun 29, 2023, 11:37 am IST
SHARE ARTICLE
photo
photo

ਟਾਈਟੈਨਿਕ ਦੇਖਣ ਗਏ ਸਨ 5 ਸੈਲਾਨੀ

 

ਕੈਨੇਡਾ : ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਗਈ ਟਾਈਟਨ ਪਣਡੁੱਬੀ ਦਾ ਮਲਬਾ 6 ਦਿਨ ਪਹਿਲਾਂ ਬੁੱਧਵਾਰ ਨੂੰ ਮਿਲਿਆ ਸੀ। ਇਸ ਨੂੰ ਕਈ ਟੁਕੜਿਆਂ ਵਿਚ ਸੇਂਟ ਜੌਨਜ਼ ਪੋਰਟ, ਕੈਨੇਡਾ ਵਿਚ ਲਿਆਂਦਾ ਗਿਆ ਸੀ। 18 ਜੂਨ ਨੂੰ ਇਹ ਪਣਡੁੱਬੀ ਅਟਲਾਂਟਿਕ ਮਹਾਸਾਗਰ ਵਿਚ 12000 ਫੁੱਟ ਦੀ ਉਚਾਈ ਤੱਕ ਹੇਠਾਂ ਚਲੀ ਗਈ ਸੀ। ਇਸ ਤੋਂ ਬਾਅਦ ਉਹ ਲਾਪਤਾ ਹੋ ਗਈ। ਚਾਰ ਦਿਨ ਬਾਅਦ 22 ਜੂਨ ਨੂੰ ਇਸ ਦਾ ਮਲਬਾ ਟਾਇਟੈਨਿਕ ਜਹਾਜ਼ ਤੋਂ 1600 ਮੀਟਰ ਦੂਰ ਮਿਲਿਆ। ਇਸ ਵਿਚ 4 ਸੈਲਾਨੀ ਅਤੇ ਇੱਕ ਪਾਇਲਟ ਸਵਾਰ ਸੀ।

ਜਾਂਚ ਤੋਂ ਬਾਅਦ ਮਾਹਿਰਾਂ ਨੇ ਅੰਦਾਜ਼ਾ ਲਗਾਇਆ ਕਿ ਹਾਦਸਾ ਧਮਾਕੇ ਕਾਰਨ ਹੋਇਆ ਹੋ ਸਕਦਾ ਹੈ। ਸਮਾਚਾਰ ਏਜੰਸੀ ਦੇ ਅਨੁਸਾਰ, ਯੂਐਸ ਕੋਸਟ ਗਾਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪਣਡੁੱਬੀ ਦੇ ਮਲਬੇ ਵਿਚੋਂ ਮਨੁੱਖੀ ਅਵਸ਼ੇਸ਼ ਮਿਲੇ ਹਨ। ਇਨ੍ਹਾਂ ਅਵਸ਼ੇਸ਼ਾਂ ਨੂੰ ਜਾਂਚ ਲਈ ਮੈਡੀਕਲ ਟੀਮ ਕੋਲ ਭੇਜਿਆ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਪਣਡੁੱਬੀ ਦੇ ਮਲਬੇ ਵਿਚ ਲੈਂਡਿੰਗ ਫਰੇਮ, ਪਿਛਲਾ ਕਵਰ ਸਮੇਤ 5 ਹਿੱਸੇ ਬਰਾਮਦ ਹੋਏ ਹਨ। ਕੋਸਟ ਗਾਰਡ ਨੇ ਕਿਹਾ ਕਿ ਪਣਡੁੱਬੀ ਦਾ ਬਹੁਤ ਸਾਰਾ ਮਲਬਾ ਅਜੇ ਵੀ ਟਾਈਟੈਨਿਕ ਜਹਾਜ਼ ਦੇ ਕੋਲ ਹੈ। ਉਸ ਨੂੰ ਜਲਦੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਣਡੁੱਬੀ ਦੇ ਮਲਬੇ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਧਮਾਕਾ ਕਿਉਂ ਹੋਇਆ।

ਟਾਈਟਨ ਪਣਡੁੱਬੀ ਨੂੰ 18 ਜੂਨ ਨੂੰ ਸ਼ਾਮ 5:30 ਵਜੇ (ਭਾਰਤੀ ਸਮੇਂ ਅਨੁਸਾਰ) ਅਟਲਾਂਟਿਕ ਮਹਾਸਾਗਰ ਵਿੱਚ ਛੱਡਿਆ ਗਿਆ ਸੀ। ਇਹ 1:45 ਘੰਟਿਆਂ ਬਾਅਦ ਲਾਪਤਾ ਹੋ ਗਿਆ। ਪਣਡੁੱਬੀ ਵਿੱਚ ਪਾਇਲਟ ਸਮੇਤ 5 ਸੈਲਾਨੀ ਸਵਾਰ ਸਨ। ਪਣਡੁੱਬੀ ਨੂੰ 4 ਦਿਨਾਂ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ 23 ਜੂਨ ਨੂੰ ਟਾਈਟੈਨਿਕ ਜਹਾਜ਼ ਦੇ ਮਲਬੇ ਤੋਂ 1600 ਫੁੱਟ ਦੂਰ ਇਸ ਦਾ ਮਲਬਾ ਮਿਲਿਆ। ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪਣਡੁੱਬੀ 'ਚ ਧਮਾਕਾ ਹੋਇਆ ਸੀ।

ਅਮਰੀਕੀ ਜਲ ਸੈਨਾ ਦੇ ਅਧਿਕਾਰੀ ਮੁਤਾਬਕ ਟਾਈਟਨ ਪਣਡੁੱਬੀ ਦੀ ਆਖਰੀ ਲੋਕੇਸ਼ਨ ਟਾਈਟੈਨਿਕ ਜਹਾਜ਼ ਦੇ ਨੇੜੇ ਹੀ ਦਰਜ ਕੀਤੀ ਗਈ ਸੀ। ਲਾਪਤਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਰਡਾਰ 'ਤੇ ਧਮਾਕੇ ਨਾਲ ਸਬੰਧਤ ਕੁਝ ਸੰਕੇਤ ਵੀ ਮਿਲੇ ਹਨ। ਇਹ ਜਾਣਕਾਰੀ ਤੁਰੰਤ ਕਮਾਂਡਰ ਨਾਲ ਸਾਂਝੀ ਕੀਤੀ ਗਈ, ਜਿਸ ਨੇ ਤਲਾਸ਼ੀ ਮੁਹਿੰਮ ਵਿਚ ਮਦਦ ਕੀਤੀ।

ਟਾਈਟੈਨਿਕ ਜਹਾਜ਼ ਦਾ ਮਲਬਾ ਅਟਲਾਂਟਿਕ ਮਹਾਸਾਗਰ ਵਿਚ ਮੌਜੂਦ ਹੈ। ਇਹ ਨਿਊਫਾਊਂਡਲੈਂਡ, ਕੈਨੇਡਾ ਵਿਚ ਸੇਂਟ ਜੌਹਨ ਤੋਂ 700 ਕਿਲੋਮੀਟਰ ਦੂਰ ਹੈ। ਇਹ ਮਲਬਾ ਸਮੁੰਦਰ ਵਿਚ 3800 ਮੀਟਰ ਦੀ ਡੂੰਘਾਈ ਵਿਚ ਹੈ। ਇਹ ਪਣਡੁੱਬੀ ਯਾਤਰਾ ਵੀ ਕੈਨੇਡਾ ਦੇ ਨਿਊਫਾਊਂਡਲੈਂਡ ਤੋਂ ਸ਼ੁਰੂ ਹੁੰਦੀ ਹੈ। ਇਹ 2 ਘੰਟਿਆਂ ਵਿਚ ਮਲਬੇ ਦੇ ਨੇੜੇ ਪਹੁੰਚ ਜਾਂਦਾ ਹੈ।

ਅਮਰੀਕਾ-ਕੈਨੇਡਾ ਦੀ ਬਚਾਅ ਟੀਮ ਸਮੁੰਦਰ ਵਿਚ 7,600 ਵਰਗ ਮੀਲ ਦੇ ਖੇਤਰ ਵਿਚ ਖੋਜ ਕਰ ਰਹੀ ਸੀ। ਸੋਨਾਰ-ਬੁਆਏ ਵੀ ਪਾਣੀ ਵਿਚ ਛੱਡੇ ਗਏ, ਜੋ ਕਿ 13,000 ਫੁੱਟ ਦੀ ਡੂੰਘਾਈ ਤੱਕ ਨਿਗਰਾਨੀ ਕਰਨ ਦੇ ਸਮਰੱਥ ਹਨ। ਇਸ ਤੋਂ ਇਲਾਵਾ ਵਪਾਰਕ ਜਹਾਜ਼ਾਂ ਦੀ ਵੀ ਮਦਦ ਲਈ ਗਈ।

ਪਣਡੁੱਬੀ ਓਸ਼ੀਅਨ ਗੇਟ ਕੰਪਨੀ ਦੀ ਟਾਈਟਨ ਸਬਮਰਸੀਬਲ ਹੈ। ਇਸ ਦਾ ਆਕਾਰ ਇਕ ਟਰੱਕ ਦੇ ਬਰਾਬਰ ਹੈ। ਇਹ 22 ਫੁੱਟ ਲੰਬਾ ਅਤੇ 9.2 ਫੁੱਟ ਚੌੜਾ ਹੈ। ਪਣਡੁੱਬੀ ਕਾਰਬਨ ਫਾਈਬਰ ਨਾਲ ਬਣੀ ਹੈ। ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਪ੍ਰਤੀ ਵਿਅਕਤੀ 2 ਕਰੋੜ ਰੁਪਏ ਫੀਸ ਹੈ। ਇਹ ਪਣਡੁੱਬੀ ਸਮੁੰਦਰ ਵਿਚ ਖੋਜ ਅਤੇ ਸਰਵੇਖਣ ਲਈ ਵੀ ਉਪਯੋਗੀ ਹੈ। ਪੋਲਰ ਪ੍ਰਿੰਸ ਵੈਸਲ ਦੀ ਵਰਤੋਂ ਇਸ ਪਣਡੁੱਬੀ ਨੂੰ ਲਾਂਚ ਕਰਨ ਅਤੇ ਚਲਾਉਣ ਲਈ ਕੀਤੀ ਜਾਂਦੀ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement