
ਇਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ
US News: ਅਮਰੀਕਾ ਦੇ ਲੋਂਗ ਆਈਲੈਂਡ ਵਿਚ ਸ਼ੁੱਕਰਵਾਰ ਨੂੰ ਇਕ ਮਿਨੀਵੈਨ ਨੇ ਇਕ ਪਾਰਲਰ ਨੂੰ ਟੱਕਰ ਮਾਰ ਦਿਤੀ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਸਫੋਲਕ ਕਾਊਂਟੀ ਦੇ ਇਕ ਫਾਇਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਇਹ ਘਟਨਾ ਸ਼ਾਮ ਕਰੀਬ 4.40 ਵਜੇ ਵਾਪਰੀ।
ਲੈਫਟੀਨੈਂਟ ਕੇਵਿਨ ਹੈਸਨਬੁਟੇਲ ਨੇ ਕਿਹਾ ਕਿ ਘਟਨਾ ਵਿਚ ਮਾਰੇ ਗਏ ਅਤੇ ਜ਼ਖਮੀ ਸਾਰੇ ਪਾਰਲਰ ਦੇ ਅੰਦਰ ਸਨ। ਉਨ੍ਹਾਂ ਕਿਹਾ ਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਘਟਨਾ ਅਚਾਨਕ ਵਾਪਰੀ ਹੈ ਜਾਂ ਜਾਣ ਬੁੱਝ ਕੇ ਕੀਤੀ ਗਈ ਹੈ।
(For more Punjabi news apart from 4 people died in collision between mini van and parlor, stay tuned to Rozana Spokesman)