ਬੰਗਲਾਦੇਸ਼ ’ਚ ਘੱਟ ਗਿਣਤੀ ਭਾਈਚਾਰੇ ਦੀ ਔਰਤ ਨਾਲ ਜਬਰ ਜਨਾਹ 
Published : Jun 29, 2025, 10:54 pm IST
Updated : Jun 29, 2025, 10:54 pm IST
SHARE ARTICLE
Representative Image.
Representative Image.

ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਬਰ ਜਨਾਹ ਦੀ ਨਿੰਦਾ ਕਰਦਿਆਂ ਕੈਂਪਸ ਵਿਚ ਮਾਰਚ ਕਢਿਆ

ਢਾਕਾ : ਮੱਧ ਬੰਗਲਾਦੇਸ਼ ਦੇ ਕੁਮਿਲਾ ਜ਼ਿਲ੍ਹੇ ’ਚ ਤਿੰਨ ਦਿਨ ਪਹਿਲਾਂ ਘੱਟ ਗਿਣਤੀ ਭਾਈਚਾਰੇ ਦੀ ਇਕ ਔਰਤ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ’ਚ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਨੇ ਦਸਿਆ ਕਿ ਕਥਿਤ ਜਬਰ ਜਨਾਹ ਦੇ ਮੁੱਖ ਸ਼ੱਕੀ ਨੂੰ ਕਈ ਹੋਰ ਲੋਕਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। 

ਕੁਮਿਲਾ ਜ਼ਿਲ੍ਹੇ ਦੇ ਪੁਲਿਸ ਮੁਖੀ ਨਜ਼ੀਰ ਅਹਿਮਦ ਖਾਨ ਨੇ ਦਸਿਆ ਕਿ ਮੁੱਖ ਮੁਲਜ਼ਮ ਨੂੰ ਢਾਕਾ ਦੇ ਸਈਦਾਬਾਦ ਇਲਾਕੇ ’ਚ ਤੜਕੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਉਤੇ ਔਰਤ ਦੀ ਤਸਵੀਰ ਅਤੇ ਪਛਾਣ ਦਾ ਪ੍ਰਗਟਾਵਾ ਕਰਨ ਦੇ ਦੋਸ਼ ’ਚ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 

ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਬਰ ਜਨਾਹ ਦੀ ਨਿੰਦਾ ਕਰਦਿਆਂ ਕੈਂਪਸ ਵਿਚ ਮਾਰਚ ਕਢਿਆ, ਜਦਕਿ ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਸਮਰਪਿਤ ਜਗਨਨਾਥ ਹਾਲ ਦੇ ਹੋਸਟਲ ਦੇ ਵਸਨੀਕਾਂ ਨੇ ਨਿਆਂ ਦੀ ਮੰਗ ਕਰਦਿਆਂ ਜਲੂਸ ਕੱਢੇ। 

ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਸਕੱਤਰ ਜਨਰਲ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਨੇ ਦੋਸ਼ੀਆਂ ਵਿਰੁਧ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਹਾਈ ਕੋਰਟ ਨੇ ਅਧਿਕਾਰੀਆਂ ਨੂੰ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਹਮਲੇ ਦੇ ਵੀਡੀਉ ਨੂੰ ਤੁਰਤ ਹਟਾਉਣ ਲਈ ਹੁਕਮ ਜਾਰੀ ਕੀਤੇ। 

ਦੋ ਜੱਜਾਂ ਦੇ ਬੈਂਚ ਨੇ ਸਬੰਧਤ ਅਧਿਕਾਰੀਆਂ ਨੂੰ ਜਬਰ ਜਨਾਹ ਪੀੜਤਾ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਸ ਦਾ ਜ਼ਰੂਰੀ ਇਲਾਜ ਮੁਹੱਈਆ ਕਰਵਾਉਣ ਲਈ ਵੀ ਕਿਹਾ। ਕੁੱਝ ਮੀਡੀਆ ਰੀਪੋਰਟਾਂ ਨੇ ਸੁਝਾਅ ਦਿਤਾ ਕਿ ਪੁਲਿਸ ਕਾਰਵਾਈ ਵੀਡੀਉ ਵਾਇਰਲ ਹੋਣ ਤੋਂ ਬਾਅਦ ਹੀ ਹੋਈ। ਇਕ ਰੀਪੋਰਟ ਮੁਤਾਬਕ ਗੁਆਂਢ ਦੇ ਲੋਕਾਂ ਨੇ ਪਹਿਲਾਂ ਸਮੂਹਕ ਕੁੱਟਮਾਰ ਤੋਂ ਬਾਅਦ ਦੋਸ਼ੀ ਨੂੰ ਛੱਡ ਦਿਤਾ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਬਜਾਏ ਹਸਪਤਾਲ ਲੈ ਗਏ। ਸ਼ੱਕੀ ਕਥਿਤ ਤੌਰ ਉਤੇ ਹਸਪਤਾਲ ਤੋਂ ਫਰਾਰ ਹੋ ਗਿਆ। 

ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਔਰਤ ਕੁਲਿੰਮਾ ਦੇ ਮੁਰਾਦਨਗਰ ਸਬ-ਡਿਸਟ੍ਰਿਕਟ ਵਿਚ ਅਪਣੇ ਜੱਦੀ ਘਰ ਜਾ ਰਹੀ ਸੀ, ਜਿੱਥੇ ਮੁਲਜ਼ਮ ਕਥਿਤ ਤੌਰ ਉਤੇ ਰਾਤ ਨੂੰ ਘਰ ਵਿਚ ਦਾਖਲ ਹੋਇਆ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਬੇਟੇ ਸਜੀਬ ਅਹਿਮਦ ਵਾਜਿਦ, ਜੋ ਅਪਣੀ ਮਾਂ ਦੇ ਸਲਾਹਕਾਰ ਵਜੋਂ ਸੇਵਾ ਨਿਭਾ ਚੁਕੇ ਹਨ, ਨੇ ਇਸ ਘਟਨਾ ਉਤੇ ਅਪਣਾ ਗੁੱਸਾ ਜ਼ਾਹਰ ਕੀਤਾ। 

ਉਨ੍ਹਾਂ ਨੇ ਪਿਛਲੇ 11 ਮਹੀਨਿਆਂ ਵਿਚ ਭੀੜ ਦੇ ਹਮਲਿਆਂ, ਅਤਿਵਾਦ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਵਿਚ ਵਾਧੇ ਲਈ ਯੂਨਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਬੰਗਲਾਦੇਸ਼ ਵਿਚ ਪਿਛਲੇ ਸਾਲ ਅਗੱਸਤ ਵਿਚ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਦੇ ਡਿੱਗਣ ਤੋਂ ਬਾਅਦ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਵਿਰੁਧ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸਨ। 

ਹਸੀਨਾ ਪਿਛਲੇ ਸਾਲ 5 ਅਗੱਸਤ ਨੂੰ ਜਦੋਂ ਉਨ੍ਹਾਂ ਦੀ ਹਕੂਮਤ ਨੂੰ ਹਟਾ ਦਿਤਾ ਗਿਆ ਸੀ ਤਾਂ ਉਹ ਸਟੂਡੈਂਟਸ ਅਗੇਂਸਟ ਡਿਸਕ੍ਰਿਮੀਨੇਸ਼ਨ ਨਾਂ ਦੇ ਪਲੇਟਫਾਰਮ ਦੀ ਅਗਵਾਈ ਵਿਚ ਹਿੰਸਕ ਅੰਦੋਲਨ ਦੇ ਨਤੀਜੇ ਵਜੋਂ ਭਾਰਤ ਭੱਜ ਗਈ ਸੀ। ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ (85) ਨੇ ਤਿੰਨ ਦਿਨ ਬਾਅਦ ਅੰਤਰਿਮ ਸਰਕਾਰ ਦਾ ਅਹੁਦਾ ਸੰਭਾਲਿਆ। 

Tags: bangladesh

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement