ਰੂਸ ਨੇ Ukraine ’ਤੇ ਕੀਤਾ ਸੱਭ ਤੋਂ ਘਾਤਕ Air Attack
Published : Jun 29, 2025, 1:53 pm IST
Updated : Jun 29, 2025, 1:53 pm IST
SHARE ARTICLE
Representative Image
Representative Image

Russia Ukraine War : ਯੂਕਰੇਨ 'ਤੇ 477 ਡਰੋਨ ਤੇ 60 ਮਿਜ਼ਾਈਲਾਂ ਦਾਗੀਆਂ 

Russia Launches Deadliest Air Attack on Ukraine Latest News in Punjabi ਕੀਵ : ਰੂਸ ਨੇ ਬੀਤੀ ਰਾਤ ਯੂਕਰੇਨ 'ਤੇ ਅਪਣਾ ਸੱਭ ਤੋਂ ਵੱਡਾ ਹਵਾਈ ਹਮਲਾ ਕੀਤਾ। ਇਕ ਯੂਕਰੇਨੀ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਰੂਸ ਵਲੋਂ ਕੀਤਾ ਗਿਆ ਇਹ ਹਮਲਾ ਇਕ ਮੁਹਿੰਮ ਦਾ ਹਿੱਸਾ ਹੈ, ਜਿਸ ਨੇ ਤਿੰਨ ਸਾਲ ਤੋਂ ਚੱਲੀ ਆ ਰਹੀ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਦਿਤਾ ਹੈ। ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਯੂਕਰੇਨ 'ਤੇ 477 ਡਰੋਨ ਅਤੇ 60 ਮਿਜ਼ਾਈਲਾਂ ਦਾਗੀਆਂ। ਫ਼ੌਜ ਦੇ ਅਨੁਸਾਰ, ਇਨ੍ਹਾਂ ਵਿਚੋਂ 249 ਨੂੰ ਮਾਰ ਸੁੱਟਿਆ ਗਿਆ ਤੇ 226 ਇਲੈਕਟ੍ਰਾਨਿਕ ਤੌਰ 'ਤੇ ਜਾਮ ਹੋ ਗਏ।

ਯੂਕਰੇਨ ਹਵਾਈ ਸੈਨਾ ਦੇ ਸੰਚਾਰ ਮੁਖੀ ਯੂਰੀ ਇਹਨਾਤ ਨੇ ਐਸੋਸੀਏਟਿਡ ਪ੍ਰੈੱਸ ਨੂੰ ਦਸਿਆ ਕਿ ਰਾਤ ਨੂੰ ਕੀਤਾ ਗਿਆ ਇਹ ਹਮਲਾ ਦੇਸ਼ 'ਤੇ 'ਸੱਭ ਤੋਂ ਵੱਡਾ ਹਵਾਈ ਹਮਲਾ' ਸੀ, ਜਿਸ ਵਿਚ ਡਰੋਨ ਤੇ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗੀਆਂ ਗਈਆਂ। ਫ਼ੌਜ ਦੇ ਅਨੁਸਾਰ, ਇਸ ਹਮਲੇ ਵਿਚ ਪੂਰੇ ਦੇਸ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਯੂਕਰੇਨ ਦੇ ਪੱਛਮੀ ਖੇਤਰ ਵੀ ਸ਼ਾਮਲ ਸਨ, ਜੋ ਕਿ ਫ਼ਰੰਟ ਲਾਈਨ ਤੋਂ ਬਹੁਤ ਦੂਰ ਹਨ।

ਪੋਲੈਂਡ ਦੀ ਹਵਾਈ ਸੈਨਾ ਨੇ ਐਤਵਾਰ ਨੂੰ ਕਿਹਾ ਕਿ ਪੋਲੈਂਡ ਅਤੇ ਸਹਿਯੋਗੀ ਦੇਸ਼ਾਂ ਨੇ ਅਪਣੇ ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਹਾਜ਼ ਭੇਜੇ ਹਨ। ਖੇਰਸਨ ਦੇ ਖੇਤਰੀ ਗਵਰਨਰ ਓਲੇਕਸੈਂਡਰ ਪ੍ਰੋਕੁਡਿਨ ਨੇ ਕਿਹਾ ਕਿ ਡਰੋਨ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਚੇਰਕਾਸੀ ਦੇ ਗਵਰਨਰ ਇਹੋਰ ਟੈਬੂਰੇਟਸ ਦੇ ਅਨੁਸਾਰ, ਚੇਰਕਾਸੀ ਵਿਚ ਇਕ ਬੱਚੇ ਸਮੇਤ ਛੇ ਲੋਕ ਜ਼ਖ਼ਮੀ ਹੋਏ ਹਨ। 

ਇਹ ਤਾਜ਼ਾ ਹਮਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ੁਕਰਵਾਰ ਨੂੰ ਕਹਿਣ ਤੋਂ ਬਾਅਦ ਹੋਏ ਹਨ ਕਿ ਮਾਸਕੋ ਇਸਤਾਂਬੁਲ ਵਿਚ ਸ਼ਾਂਤੀ ਵਾਰਤਾ ਦੇ ਇਕ ਨਵੇਂ ਦੌਰ ਲਈ ਤਿਆਰ ਹੈ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement