ਰੂਸ ਨੇ ਯੂਕ੍ਰੇਨ ’ਤੇ ਕੀਤਾ ਸੱਭ ਤੋਂ ਘਾਤਕ ਹਵਾਈ ਹਮਲਾ
Published : Jun 29, 2025, 7:02 pm IST
Updated : Jun 29, 2025, 7:02 pm IST
SHARE ARTICLE
Russia launches deadliest airstrike on Ukraine
Russia launches deadliest airstrike on Ukraine

537 ਹਥਿਆਰਾਂ ਦੀ ਵਰਤੋਂ ਕੀਤੀ

ਕੀਵ: ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਯੁੱਧ ਦੌਰਾਨ ਇਕ ਵੱਡੀ ਖ਼ਬਰ ਆਈ ਹੈ। ਰੂਸ ਨੇ ਯੂਕ੍ਰੇਨ ’ਤੇ ਅਪਣਾ ਸੱਭ ਤੋਂ ਵੱਡਾ ਹਵਾਈ ਹਮਲਾ ਕੀਤਾ ਹੈ। ਇਕ ਯੂਕ੍ਰੇਨੀ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਰੂਸ ਵਲੋਂ ਕੀਤਾ ਗਿਆ ਇਹ ਹਮਲਾ ਇਕ ਮੁਹਿੰਮ ਦਾ ਹਿੱਸਾ ਹੈ, ਜਿਸ ਨੇ ਤਿੰਨ ਸਾਲ ਤੋਂ ਚੱਲੀ ਆ ਰਹੀ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਦਿਤਾ ਹੈ।

ਯੂਕ੍ਰੇਨ ਦੀ ਹਵਾਈ ਸੈਨਾ ਨੇ ਦਸਿਆ ਕਿ ਰੂਸ ਨੇ ਯੂਕ੍ਰੇਨ ’ਤੇ ਕੁੱਲ 537 ਹਵਾਈ ਹਥਿਆਰ ਦਾਗੇ, ਜਿਨ੍ਹਾਂ ਵਿਚ 477 ਡਰੋਨ ਅਤੇ ਡੀਕੋਏ ਅਤੇ 60 ਮਿਜ਼ਾਈਲਾਂ ਸ਼ਾਮਲ ਹਨ। ਫ਼ੌਜ ਅਨੁਸਾਰ ਇਨ੍ਹਾਂ ਵਿਚੋਂ 249 ਨੂੰ ਮਾਰ ਸੁੱਟਿਆ ਗਿਆ ਅਤੇ 226 ਇਲੈਕਟਰਾਨਿਕ ਤੌਰ ’ਤੇ ਜਾਮ ਕਰ ਦਿਤੇ ਗਏ। ਯੂਕ੍ਰੇਨ ਦੇ ਹਵਾਈ ਸੈਨਾ ਸੰਚਾਰ ਮੁਖੀ ਯੂਰੀ ਇਹਨਾਤ ਨੇ ਐਸੋਸੀਏਟਿਡ ਪ੍ਰੈਸ ਨੂੰ ਦਸਿਆ ਕਿ ਰਾਤ ਨੂੰ ਕੀਤਾ ਗਿਆ ਹਮਲਾ ਦੇਸ਼ ’ਤੇ ਸੱਭ ਤੋਂ ਵੱਡਾ ਹਵਾਈ ਹਮਲਾ ਸੀ, ਜਿਸ ਵਿਚ ਡਰੋਨ ਅਤੇ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗ਼ੀਆਂ ਗਈਆਂ। ਫ਼ੌਜ ਅਨੁਸਾਰ ਇਸ ਹਮਲੇ ਵਿਚ ਪੂਰੇ ਦੇਸ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਯੂਕ੍ਰੇਨ ਦੇ ਪੱਛਮੀ ਖੇਤਰ ਵੀ ਸ਼ਾਮਲ ਸਨ, ਜੋ ਕਿ ਫ਼ਰੰਟ ਲਾਈਨ ਤੋਂ ਬਹੁਤ ਦੂਰ ਹੈ।

ਪੋਲੈਂਡ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਪੋਲੈਂਡ ਅਤੇ ਸਹਿਯੋਗੀ ਦੇਸ਼ਾਂ ਨੇ ਅਪਣੇ (ਪੋਲੈਂਡ ਦੇ) ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਹਾਜ਼ ਭੇਜੇ ਹਨ। ਖੇਰਸਨ ਦੇ ਖੇਤਰੀ ਗਵਰਨਰ ਓਲੇਕਸੈਂਡਰ ਪ੍ਰੋਕੁਡਿਨ ਨੇ ਕਿਹਾ ਕਿ ਡਰੋਨ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਚੇਰਕਾਸੀ ਦੇ ਗਵਰਨਰ ਇਹੋਰ ਟੈਬੂਰੇਟਸ ਅਨੁਸਾਰ ਚੇਰਕਾਸੀ ਵਿਚ ਇਕ ਬੱਚੇ ਸਮੇਤ ਛੇ ਲੋਕ ਜ਼ਖਮੀ ਹੋਏ ਹਨ। ਤਾਜ਼ਾ ਹਮਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ੁੱਕਰਵਾਰ ਨੂੰ ਕਹਿਣ ਤੋਂ ਬਾਅਦ ਹੋਏ ਹਨ ਕਿ ਮਾਸਕੋ ਇਸਤਾਂਬੁਲ ਵਿਚ ਸ਼ਾਂਤੀ ਵਾਰਤਾ ਦੇ ਇਕ ਨਵੇਂ ਦੌਰ ਲਈ ਤਿਆਰ ਹੈ।

ਰੂਸ ਵਲੋਂ ਕੀਤੇ ਗਏ ਇਸ ਹਮਲੇ ਵਿਚ ਯੂਕ੍ਰੇਨ ਦਾ ਐਫ-16 ਲੜਾਕੂ ਜਹਾਜ਼ ਵੀ ਢੇਰ ਕਰ ਦਿਤਾ ਗਿਆ ਹੈ। ਇਸ ਜੈੱਟ ਨੂੰ ਡੇਗਣਾ ਯੂਕ੍ਰੇਨ ਦੇ ਨਾਲ-ਨਾਲ ਅਮਰੀਕਾ ਲਈ ਵੀ ਇੱਕ ਵੱਡਾ ਝਟਕਾ ਹੈ। ਐਫ਼-16 ਅਮਰੀਕਾ ਦਾ ਬਹੁ-ਭੂਮਿਕਾ ਵਾਲਾ ਲੜਾਕੂ ਜਹਾਜ਼ ਹੈ। ਇਹ ਲੜਾਕੂ ਜਹਾਜ਼ ਅਮਰੀਕਾ ਨੇ ਹੀ ਯੂਕ੍ਰੇਨ ਨੂੰ ਦਿਤਾ ਹੈ। ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲੇ ਵਿਚ ਇਕ ਯੂਕ੍ਰੇਨੀ ਪਾਇਲਟ ਦੀ ਮੌਤ ਹੋ ਗਈ ਅਤੇ ਉਸ ਦਾ ਐਫ਼-16 ਲੜਾਕੂ ਜਹਾਜ਼ ਤਬਾਹ ਹੋ ਗਿਆ। ਇਹ ਇਸ ਯੁੱਧ ਵਿਚ ਡਿੱਗਿਆ ਤੀਜਾ ਯੂਕ੍ਰੇਨੀ ਜਹਾਜ਼ ਹੈ।    

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement