
ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨ ਰਹਿੰਦੀ ਬੀਬੀ ਸਕੀਨਾ ਨੇ ਲੱਭਿਆ ਪੰਜਾਬ ਰਹਿੰਦਾ ਭਰਾ ਗੁਰਮੇਲ ਸਿੰਘ
ਗੁਰਮੇਲ ਸਿੰਘ ਨੇ ਕਿਹਾ- ਮਰਨ ਤੋਂ ਪਹਿਲਾਂ ਇੱਕ ਵਾਰ ਭੈਣ ਨੂੰ ਮਿਲ ਕੇ ਗੱਲਾਂ ਕਰਨੀਆਂ ਚਾਹੁੰਦਾ ਹਾਂ
ਲੁਧਿਆਣਾ : ਪਾਕਿਸਤਾਨ ਦੀ ਰਹਿਣ ਵਾਲੀ ਸਕੀਨਾ ਅਤੇ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਗੁਰਮੇਲ ਸਿੰਘ ਗਰੇਵਾਲ ਦੇਸ਼ ਭਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਹਨ। ਦਰਅਸਲ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਗੁਰਮੇਲ ਸਿੰਘ ਦੀ ਮਾਂ ਪਾਕਿਸਤਾਨ ਚਲੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ। ਇਸ ਧੀ ਦਾ ਨਾਂ ਸਕੀਨਾ ਸੀ। ਹੁਣ ਜਦੋਂ ਗੁਰਮੇਲ ਸਿੰਘ 72 ਸਾਲ ਦੇ ਹੋ ਗਏ ਹਨ ਤਾਂ ਉਨ੍ਹਾਂ ਦੀ ਭੈਣ ਸਕੀਨਾ ਨੇ ਆਪਣੇ ਭਰਾ ਗੁਰਮੇਲ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਹੈ।
Gurmail singh
ਇਸ ਬਾਰੇ ਪਾਕਿਸਤਾਨ ਦੇ ਇਕ ਯੂਟਿਊਬਰ ਦੁਆਰਾ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦਾ ਰਾਬਤਾ ਹੋਇਆ। ਇਹ ਮਾਮਲਾ ਪੰਜਾਬ ਦੇ ਲੁਧਿਆਣਾ ਦੇ ਪਿੰਡ ਜੱਸੋਵਾਲ ਦੇ ਗੁਰਮੇਲ ਸਿੰਘ ਗਰੇਵਾਲ ਤੱਕ ਪਹੁੰਚਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਹਾਂ ਉਹ ਮੇਰੀ ਭੈਣ ਹੈ, ਪਰ ਉਸ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ।
Gurmail singh
ਪਿੰਡ ਜੱਸੋਵਾਲ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੇ ਆਪਣੀ ਭੈਣ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਆਪਣੀ ਪਾਕਿਸਤਾਨ ਰਹਿੰਦੀ ਭੈਣ ਬਾਰੇ ਗੱਲ ਕਰਦਿਆਂ ਗੁਰਮੇਲ ਸਿੰਘ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਉਨ੍ਹਾਂ ਕਿਹਾ ਕਿ ਮੈਂ ਬਹੁਤ ਉਤਸ਼ਾਹਿਤ ਹਾਂ। ਉਸ ਨੇ ਕਿਹਾ ਕਿ ਉਸ ਦੀ ਭੈਣ ਦਾ ਜਨਮ ਮੇਰੇ ਜਨਮ ਤੋਂ ਕਈ ਸਾਲ ਬਾਅਦ ਹੋਇਆ ਸੀ ਅਤੇ ਉਹ ਵੀ ਪਾਕਿਸਤਾਨ ਵਿਚ ਪਰ ਫਿਰ ਵੀ ਉਸ ਲਈ ਮੇਰੇ ਦਿਲ ਵਿਚ ਜਗ੍ਹਾ ਹੈ।
Gurmail singh and his wife
ਉਸ ਨੇ ਦੱਸਿਆ ਕਿ ਇਸ ਲਈ ਪਿੰਡ ਵਾਸੀਆਂ ਵੱਲੋਂ ਮੇਰਾ ਪਾਸਪੋਰਟ ਵੀ ਬਣਵਾਉਣ ਲਈ ਦਿੱਤਾ ਗਿਆ ਹੈ। ਭਾਵੇਂ ਗੁਰਮੇਲ ਸਿੰਘ ਖ਼ੁਦ ਉਮਰ ਅਤੇ ਤੁਰਨ-ਫਿਰਨ ਵਿੱਚ ਦਿੱਕਤ ਕਾਰਨ ਬਿਮਾਰੀਆਂ ਨਾਲ ਜੂਝ ਰਿਹਾ ਹੈ ਪਰ ਉਸ ਨੇ ਕਿਹਾ ਕਿ ਜੇਕਰ ਮੈਨੂੰ ਉੱਥੇ ਜਾਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਮੇਰੀ ਭੈਣ ਦਾ ਹੁਣੇ ਹੀ ਅਪਰੇਸ਼ਨ ਹੋਇਆ ਹੈ ਅਤੇ ਉਹ ਹੁਣ ਵਾਪਸ ਨਹੀਂ ਆ ਸਕਦੀ।
Gurmail singh
ਦੂਜੇ ਪਾਸੇ ਗੁਰਮੇਲ ਸਿੰਘ ਦੀ ਪਤਨੀ ਰਘੁਵੀਰ ਕੌਰ ਨੇ ਕਿਹਾ ਹੈ ਕਿ ਉਹ ਉਸ ਨੂੰ ਪਾਕਿਸਤਾਨ ਭੇਜਣ ਤੋਂ ਡਰਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਸਹੁਰੇ ਨੇ ਉਸ ਨੂੰ ਕਦੇ ਨਹੀਂ ਦੱਸਿਆ ਕਿ ਉਸ ਦੀ ਨਨਾਣ ਕੌਣ ਹੈ ਅਤੇ ਉਹ ਕਿੱਥੋਂ ਆਈ ਹੈ। ਵਿਆਹ ਤੋਂ ਪਹਿਲਾਂ ਵੀ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ। ਗੁਰਮੇਲ ਦੀ ਪਤਨੀ ਨੇ ਦੱਸਿਆ ਕਿ ਉਹ ਉਸ ਨੂੰ ਪਾਕਿਸਤਾਨ ਨਹੀਂ ਜਾਣ ਦੇਵੇਗੀ।
Gurmail singh's wife
ਜੇਕਰ ਸਕੀਨਾ ਪੰਜਾਬ ਆ ਕੇ ਆਪਣੇ ਭਰਾ ਨੂੰ ਮਿਲਣਾ ਚਾਹੁੰਦੀ ਹੈ ਤਾਂ ਵੀ ਉਸ ਨੂੰ ਇਤਰਾਜ਼ ਹੈ ਕਿਉਂਕਿ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੈ ਜਾਂ ਨਹੀਂ। ਪਤਨੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਭਾਰਤ ਦੇ ਨਾਲ ਹਾਂ। ਹਰ ਕੋਈ ਜਾਣਦਾ ਹੈ ਕਿ ਚੀਨ ਅਤੇ ਪਾਕਿਸਤਾਨ ਭਾਰਤ ਲਈ ਕੀ ਕਰ ਰਹੇ ਹਨ। ਇਸ ਕਾਰਨ ਉਹ ਇਸ ਦੇ ਸਮਰਥਨ 'ਚ ਨਹੀਂ ਹੈ।
photo
ਇਸ ਮੌਕੇ ਪਿੰਡ ਵਾਲਿਆਂ ਨੇ ਗਲਬਾਤ ਕਰਦਿਆਂ ਦੱਸਿਆ ਕਿ ਗੁਰਮੇਲ ਸਿੰਘ ਗਰੇਵਾਲ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਇਕ ਹੀ ਬੇਟੀ ਹੈ, ਜੋ ਬਿਮਾਰ ਰਹਿੰਦੀ ਹੈ। ਇਸ ਤੋਂ ਇਲਾਵਾ ਗੁਰਮੇਲ ਸਿੰਘ ਕੋਈ ਕੰਮ ਕਰਨ ਤੋਂ ਵੀ ਅਸਮਰੱਥ ਹਨ। ਉਨ੍ਹਾਂ ਦੀ ਪਤਨੀ ਹੀ ਛੋਟੀ-ਮੋਟੀ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ।
photo
ਉਸ ਨੇ ਦੱਸਿਆ ਕਿ ਗੁਰਮੇਲ ਸਿੰਘ ਦਾ ਪਾਸਪੋਰਟ ਪੂਰੇ ਪਿੰਡ ਵਲੋਂ ਮਿਲ ਕੇ ਬਣਾਇਆ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਜੇਕਰ ਲੋੜ ਪਈ ਤਾਂ ਉਹ ਸਾਰੇ ਪੈਸੇ ਇਕੱਠੇ ਕਰਕੇ ਪਰਿਵਾਰ ਨੂੰ ਦੇਣਗੇ ਅਤੇ ਜੇਕਰ ਸਾਰੇ ਸਹਿਮਤ ਹੋ ਗਏ ਤਾਂ ਉਹ ਗੁਰਮੇਲ ਸਿੰਘ ਨੂੰ ਪਾਕਿਸਤਾਨ ਭੇਜਣ ਲਈ ਵੀ ਮਦਦ ਕਰਨਗੇ।