
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੌਜੀ ਹੈਲੀਕਾਪਟਰ ਅਮਰੀਕਾ ਨਾਲ ਸਾਂਝੇ ਫੌਜੀ ਅਭਿਆਸ 'ਚ ਹਿੱਸਾ ਲੈ ਰਿਹਾ ਸੀ।
ਆਸਟ੍ਰੇਲੀਆ : ਹੈਮਿਲਟਨ ਟਾਪੂ ਨੇੜੇ ਕੁਈਨਜ਼ਲੈਂਡ ਦੇ ਤੱਟ 'ਤੇ ਸ਼ੁੱਕਰਵਾਰ ਦੇਰ ਰਾਤ ਆਸਟ੍ਰੇਲੀਆਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਚਾਲਕ ਦਲ ਦੇ ਚਾਰ ਮੈਂਬਰ ਲਾਪਤਾ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੌਜੀ ਹੈਲੀਕਾਪਟਰ ਅਮਰੀਕਾ ਨਾਲ ਸਾਂਝੇ ਫੌਜੀ ਅਭਿਆਸ 'ਚ ਹਿੱਸਾ ਲੈ ਰਿਹਾ ਸੀ।
ਆਸਟਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਦੇ ਅਨੁਸਾਰ, MRH90 ਹੈਲੀਕਾਪਟਰ (ਜਿਸ ਨੂੰ ਤਾਈਪਾਨ ਵੀ ਕਿਹਾ ਜਾਂਦਾ ਹੈ) ਦੋ-ਹੈਲੀਕਾਪਟਰ ਸਿਖਲਾਈ ਆਪ੍ਰੇਸ਼ਨ ਵਿਚ ਹਿੱਸਾ ਲੈ ਰਿਹਾ ਸੀ। ਫਿਰ ਇਹ ਰਾਤ ਕਰੀਬ 10:30 ਵਜੇ (ਸਥਾਨਕ ਸਮੇਂ) 'ਤੇ ਚਾਲਕ ਦਲ ਦੇ ਚਾਰ ਮੈਂਬਰਾਂ ਦੇ ਨਾਲ ਕਰੈਸ਼ ਹੋ ਗਿਆ। ਇਕ ਹੋਰ ਹੈਲੀਕਾਪਟਰ ਨੇ ਤੁਰੰਤ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਅਤੇ ਇਹ ਅਜੇ ਵੀ ਜਾਰੀ ਹੈ। ਹਾਦਸੇ ਤੋਂ ਬਾਅਦ ਆਪਰੇਸ਼ਨ 'ਤਾਲੀਜ਼ਮਾਨ ਸਾਬਰ' ਨੂੰ ਰੋਕ ਦਿਤਾ ਗਿਆ ਸੀ।
ਰਿਪੋਰਟ ਮੁਤਾਬਕ 'ਤਾਲਿਸਮੈਨ ਸਾਬਰੇ' ਦੌਰਾਨ ਅਮਰੀਕੀ ਮਰੀਨ ਅਤੇ ਆਸਟ੍ਰੇਲੀਅਨ ਸੈਨਿਕ ਵ੍ਹੱਟਸਡੇ 'ਚ ਇਕੱਠੇ ਅਭਿਆਸ ਕਰ ਰਹੇ ਸਨ। 'ਤਾਲੀਸਮੈਨ ਸਾਬਰ' ਵਿਚ ਲਗਭਗ 30,000 ਫੌਜੀ ਹਿੱਸਾ ਲੈ ਰਹੇ ਹਨ, ਜਿਸ ਵਿਚ ਅਮਰੀਕਾ, ਫਰਾਂਸ ਅਤੇ ਆਸਟ੍ਰੇਲੀਆ ਸਮੇਤ 13 ਦੇਸ਼ ਸ਼ਾਮਲ ਹਨ। ਪਾਪੂਆ ਨਿਊ ਗਿਨੀ, ਫਿਜੀ ਅਤੇ ਟੋਂਗਾ ਪਹਿਲੀ ਵਾਰ ਹਿੱਸਾ ਲੈ ਰਹੇ ਹਨ।