
58 ਲੋਕਾਂ ਹੋਏ ਜ਼ਖਮੀ
ਨਵੀਂ ਦਿੱਲੀ: ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਹਿਜਾਬ ਵਿਵਾਦ ਨੂੰ ਲੈ ਕੇ ਦੁਨੀਆ ਭਰ 'ਚ ਆਲੋਚਨਾ ਦਾ ਸਾਹਮਣਾ ਕਰ ਰਹੇ ਈਰਾਨ ਨੇ ਇਰਾਕ ਦੇ ਕੁਰਦਿਸਤਾਨ 'ਤੇ ਮਿਜ਼ਾਈਲ ਹਮਲਾ ਕੀਤਾ ਹੈ। ਇਸ ਹਮਲੇ 'ਚ ਇਕ ਗਰਭਵਤੀ ਔਰਤ ਸਮੇਂ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 58 ਲੋਕ ਜ਼ਖਮੀ ਹੋ ਗਏ ਹਨ। ਇਹ ਹਮਲਾ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੇ ਕੀਤਾ ਹੈ।
ਈਰਾਨ ਨੇ ਕੁਰਦਿਸਤਾਨ 'ਤੇ ਹਮਲਾ ਕਰਨ ਲਈ ਮਿਜ਼ਾਈਲਾਂ ਦੇ ਨਾਲ-ਨਾਲ ਡਰੋਨ ਦੀ ਵੀ ਮਦਦ ਲਈ ਹੈ। ਇਹ ਹਮਲਾ ਕੁਰਦਿਸਤਾਨ ਵਿੱਚ ਈਰਾਨ ਵਿਰੋਧੀ ਸਮੂਹਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮਲੇ 'ਚ ਹਾਲ ਹੀ 'ਚ ਹੋਏ ਦੰਗਿਆਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਮਾਰ ਦਿੱਤਾ ਹੈ।
ਦੱਸ ਦਈਏ ਕਿ ਕਰੀਬ 12 ਦਿਨ ਪਹਿਲਾਂ ਈਰਾਨ ਦੀ ਪੁਲਿਸ ਨੇ ਮਹਿਸਾ ਅਮੀਨੀ ਨਾਮ ਦੀ ਇੱਕ ਔਰਤ ਨੂੰ ਹਿਜਾਬ ਨਾ ਪਹਿਨਣ ਕਾਰਨ ਹਿਰਾਸਤ ਵਿੱਚ ਲਿਆ ਸੀ। ਅਮੀਨੀ ਦੀ ਹਿਰਾਸਤ 'ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੂਰੇ ਈਰਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੋ ਗਏ ਸਨ।