
ਅਹਿਮਦੀ ਭਾਈਚਾਰੇ ਦੀ ਮਸਜਿਦ ਨੂੰ ਢਾਹਿਆ
ਇਸਲਾਮਾਬਾਦ :ਪਾਕਿਸਤਾਨ ਵਿਚ ਲਗਾਤਾਰ ਘੱਟ ਗਿਣਤੀਆਂ ਉੱਤੇ ਜੁਲਮ ਕੀਤਾ ਜਾ ਰਿਹਾ ਹੈ। ਪਾਕਿਸਤਾਨ ਤੋਂ ਕਦੇ ਹਿੰਦੂ, ਸਿੱਖ ਅਤੇ ਕਦੇ ਬਲੂਚਾ ਉੱਤੇ ਹਮਲੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਇਕ 70 ਸਾਲ ਪੁਰਾਣੀ ਅਹਿਮਦੀ ਮਸਜਿਦ ਨੂੰ ਢਾਹ ਦਿੱਤਾ ਹੈ। ਅਹਿਮਦੀ ਭਾਈਚਾਰੇ ਦੇ ਲੋਕਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਇਸ ਭਾਈਚਾਰੇ ਦੇ ਲੋਕਾਂ ਨੂੰ ਪਾਕਿਸਤਾਨ ਵਿਚ ਗੈਰ-ਮੁਸਲਮਾਨ ਐਲਾਨਿਆ ਹੋਇਆ ਹੈ।
70-year-old Ahmadi mosque in Bahawalpur vandalised
ਸਾਲ 1947 ਵਿੱਚ ਪਾਕਿਸਤਾਨੀ ਸੰਸਦ ਨੇ ਅਹਿਮਦੀ ਭਾਈਚਾਰੇ ਦੇ ਲੋਕਾਂ ਬਾਰੇ ਇੱਕ ਪ੍ਰਸਤਾਵ ਪਾਸ ਕੀਤਾ ਸੀ। ਇਨ੍ਹਾਂ ਸਾਰਿਆਂ ਦੇ ਮੱਕਾ ਮਦੀਨਾ ਜਾਣ ਉੱਤੇ ਵੀ ਰੋਕ ਲਗਾਈ ਹੋਈ ਹੈ। ਅਹਿਮਦੀ ਭਾਈਚਾਰੇ ਦੇ ਬੁਲਾਰੇ ਨੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਬਹਾਵਲਪੁਰ ਵਿਚ ਸਾਲਾਂ ਪੁਰਾਣੀ ਮਸਜਿਦ ਸੀ, ਜਿਸ ਨੂੰ ਢਾਹ ਦਿੱਤਾ ਗਿਆ ਹੈ।
70-year-old Ahmadi mosque in Bahawalpur vandalised
ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ਹਸੀਲਪੁਰ ਦੇ ਅਸਿਸਟੈਂਟ ਕਮਿਸ਼ਨਰ ਨੇ ਆਪਣੇ ਸਾਥੀਆਂ ਨਾਲ ਇਸ ਮਸਜਿਦ ਨੂੰ ਢਾਹਿਆ। ਇਸ ਬਾਰੇ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਲੋਕਾਂ ਲਈ ਇਕ ਧਾਰਮਕ ਥਾਂ ਜ਼ਰੂਰ ਹੋਣੀ ਚਾਹੀਦੀ ਹੈ। ਪਰ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉੱਥੇ ਮੌਜੂਦ ਕੁੱਝ ਲੋਕਾਂ ਨੇ ਇਸ ਦਾ ਵੀਡੀਉ ਵੀ ਬਣਾਇਆ, ਜਿਨ੍ਹਾਂ ਨੂੰ ਸਥਾਨਕ ਪ੍ਰਸਾਸ਼ਨ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Pakistan
ਅਹਿਮਦੀ ਭਾਈਚਾਰੇ ਦੇ ਬੁਲਾਰੇ ਨੇ ਕਿਹਾ ਕਿ ਮਸਜਿਦ ਢਾਹੁਣ ਵਾਲਿਆਂ ਉੱਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਸਗੋਂ ਸਾਡੇ ਭਾਈਚਾਰੇ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਅਹਿਮਦੀ ਭਾਈਚਾਰੇ ਦਾ ਦੋਸ਼ ਹੈ ਕਿ ਇਮਰਾਨ ਖਾਨ ਦੀ ਸਰਕਾਰ ਵਿਚ ਘੱਟ ਗਿਣਤੀਆਂ ਉੱਤੇ ਦਬਾਅ ਪਾਇਆ ਜਾਂਦਾ ਹੈ। ਦੱਸ ਦਈਏ ਕਿ ਅਹਿਮਦੀ ਭਾਈਚਾਰੇ ਨੂੰ ਲਗਾਤਾਰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੁੱਝ ਅਧਿਕਾਰੀਆਂ ਦੀ ਨਿਯੁਕਤੀ ਨੂੰ ਇਸ ਕਰਕੇ ਰੋਕ ਲਿਆ ਸੀ ਕਿਉਂਕਿ ਉਹ ਅਹਿਮਦੀ ਭਾਈਚਾਰੇ ਨਾਲ ਸਬੰਧ ਰੱਖਦੇ ਸਨ। ਪਾਕਿਸਤਾਨ ਵਿਚ ਤਕਰੀਬਨ 1 ਕਰੋੜ ਘੱਟਗਿਣਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ।