
ਹਾਲ ਹੀ ਵਿਚ ਪ੍ਰਿੰਸ ਵਿਲੀਅਮ ਅਤੇ ਕੈਟ ਮਿਡਿਲਟਨ ਅਪਣੇ ਪੰਜ ਦਿਨ ਦੇ ਪਾਕਿਸਤਾਨ ਦੌਰੇ ‘ਤੇ ਸਨ। ਹੁਣ ਉਹਨਾਂ ਦੇ ਪਿਤਾ ਚਾਰਲਸ ਨੇ ਭਾਰਤ ਯਾਤਰਾ ਦੀ ਯੋਜਨਾ ਬਣਾਈ ਹੈ।
ਬ੍ਰਿਟੇਨ: ਹਾਲ ਹੀ ਵਿਚ ਪ੍ਰਿੰਸ ਵਿਲੀਅਮ ਅਤੇ ਕੈਟ ਮਿਡਿਲਟਨ ਅਪਣੇ ਪੰਜ ਦਿਨ ਦੇ ਪਾਕਿਸਤਾਨ ਦੌਰੇ ‘ਤੇ ਸਨ। ਹੁਣ ਉਹਨਾਂ ਦੇ ਪਿਤਾ ਚਾਰਲਸ ਨੇ ਭਾਰਤ ਯਾਤਰਾ ਦੀ ਯੋਜਨਾ ਬਣਾਈ ਹੈ। ਪ੍ਰਿੰਸ ਚਾਰਲਸ ਦੇ ਦਫਤਰ ਸੁਪਰਡੈਂਟ ਨੇ ਸਮੋਵਾਰ ਨੂੰ ਦੇਰ ਰਾਤ ਜਾਣਕਾਰੀ ਦਿੱਤੀ ਕਿ ਉਹ 13-14 ਨਵੰਬਰ ਨੂੰ ਭਾਰਤ ਵਿਚ ਦੋ ਦਿਨ ਦੇ ਦੌਰੇ ‘ਤੇ ਰਹਿਣਗੇ।
ਇਸ ਦੌਰਾਨ ਪ੍ਰਿੰਸ ਚਾਰਲਸ ਭਾਰਤ ਸਰਕਾਰ ਤੋਂ ਜਲਵਾਯੂ ਬਦਲਾਅ, ਸਸਟੇਨੇਬਲ ਮਾਰਕਿਟ, ਸੋਸ਼ਲ ਫਾਈਨਾਂਸ ਆਦਿ ਕਈ ਵਿਸ਼ਿਆਂ ‘ਤੇ ਵਿਚਾਰ ਚਰਚਾ ਕਰਦੇ ਨਜ਼ਰ ਆਉਣਗੇ ਅਤੇ ਭਾਰਤ-ਬ੍ਰਿਟੇਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਦਿਖਾਈ ਦੇਣਗੇ। ਪ੍ਰਿੰਸ ਚਾਰਲਸ ਦੀ ਭਾਰਤ ਦੀ ਇਹ ਦਸਵੀਂ ਭਾਰਤੀ ਯਾਤਰਾ ਹੋਵੇਗੀ। ਦੇਖਿਆ ਜਾਵੇ ਤਾਂ ਹਾਲ ਹੀ ਦੇ 2 ਸਾਲ ਵਿਚ ਇਹ ਉਹਨਾਂ ਦੀ ਦੂਜੀ ਭਾਰਤ ਯਾਤਰਾ ਹੋਵੇਗੀ।
ਇਸੇ ਦੌਰਾਨ ਪ੍ਰਿੰਸ 14 ਨਵੰਬਰ ਨੂੰ ਭਾਰਤ ਵਿਚ ਹੀ ਅਪਣਾ 71ਵਾਂ ਜਨਮ ਦਿਨ ਮਨਾਉਣਗੇ। ਉਹਨਾਂ ਦੇ ਇਸ ਪਲਾਨ ਦੀ ਜਾਣਕਾਰੀ ਪ੍ਰਿੰਸ ਚਾਰਲਸ ਦੇ ਦਫ਼ਤਰ ਤੋਂ ਟਵੀਟ ਰਾਹੀਂ ਮਿਲੀ ਹੈ। ਪਿਛਲੀ ਵਾਰ ਪ੍ਰਿੰਸ ਚਾਰਲਸ 2017 ਵਿਚ ਭਾਰਤ ਆਏ ਸੀ। ਉਸ ਸਮੇਂ ਉਹ ਏਸ਼ੀਆ ਦੇ 10 ਦਿਨ ਦੇ ਦੌਰੇ ‘ਤੇ ਸਨ, ਜਿਸ ਵਿਚ ਮਲੇਸ਼ੀਆ, ਸਿੰਗਾਪੁਰ ਅਤੇ ਬਰੁਨੇਈ ਤੋਂ ਬਾਅਦ ਉਹ ਭਾਰਤ ਆਏ ਸਨ। ਉਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਕਾਰਨਵਾਲ ਦੀ ਰਾਜਕੁਮਾਰੀ ਕੈਮਿਲਾ ਵੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।