ਤਹਿਰਾਨ ਤੋਂ ਫ਼ਰੈਂਕਫ਼ਰਟ ਪਹੁੰਚੇ ਹਵਾਈ ਜਹਾਜ਼ ਦੇ ਅੰਡਰਕੈਰੇਜ 'ਚੋਂ ਬਰਾਮਦ ਹੋਈ ਇੱਕ ਲਾਸ਼, ਜਾਂਚ ਜਾਰੀ
Published : Oct 29, 2022, 2:50 pm IST
Updated : Oct 29, 2022, 2:50 pm IST
SHARE ARTICLE
Body found at Frankfurt airport in undercarriage of airplane on inbound flight from Tehran
Body found at Frankfurt airport in undercarriage of airplane on inbound flight from Tehran

ਤਹਿਰਾਨ ਤੋਂ ਫ਼ਰੈਂਕਫ਼ਰਟ ਪਹੁੰਚਿਆ ਸੀ ਲੁਫ਼ਥਾਂਸਾ ਦਾ ਹਵਾਈ ਜਹਾਜ਼

 

ਫ਼ਰੈਂਕਫ਼ਰਟ - ਵੀਰਵਾਰ ਨੂੰ ਤਹਿਰਾਨ ਤੋਂ ਫ਼ਰੈਂਕਫ਼ਰਟ ਹਵਾਈ ਅੱਡੇ 'ਤੇ ਪਹੁੰਚੇ ਇੱਕ ਹਵਾਈ ਜਹਾਜ਼ ਦੇ ਅੰਡਰਕੈਰੇਜ 'ਚੋਂ ਇੱਕ ਲਾਸ਼ ਬਰਾਮਦ ਹੋਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਵੇਰੇ 5:30 ਵਜੇ ਨਿਯਮਿਤ ਰੱਖ-ਰਖਾਅ ਦੀ ਜਾਂਚ ਦੌਰਾਨ, ਸਟਾਫ਼ ਮੈਂਬਰਾਂ ਨੂੰ ਇੱਕ ਪੁਰਸ਼ ਦੀ ਲਾਸ਼ ਮਿਲੀ, ਜਿਸ ਕੋਲ ਆਕਸੀਜਨ ਸਿਲੰਡਰ ਸੀ। ਜਰਮਨ ਪੁਲਿਸ ਅਤੇ ਲੁਫ਼ਥਾਂਸਾ ਨੇ ਪੁਸ਼ਟੀ ਕੀਤੀ ਕਿ ਏਅਰਬੱਸ ਏ 340-300 ਦੇ ਉੱਤਰਨ ਤੋਂ ਬਾਅਦ, ਇਸ ਦੇ ਨਿਰੀਖਣ ਦੌਰਾਨ ਇੱਕ ਲਾਸ਼ ਮਿਲੀ ਸੀ।

“ਜ਼ਿੰਮੇਵਾਰ ਅਧਿਕਾਰੀ ਇਸ ਸਮੇਂ ਕੰਪਨੀ ਮਾਹਿਰਾਂ ਨਾਲ ਇਸ ਘਟਨਾ ਦੇ ਪਿਛੋਕੜ ਦੀ ਜਾਂਚ ਕਰਨ ਲਈ ਮੌਕੇ 'ਤੇ ਪਹੁੰਚੇ ਹੋਏ ਹਨ। ਉਮੀਦ ਹੈ ਕਿ ਤੁਸੀਂ ਇਸ ਗੱਲ ਦਾ ਮਹੱਤਵ ਸਮਝੋਗੇ ਕਿ ਚੱਲ ਰਹੀ ਜਾਂਚ ਦੌਰਾਨ ਅਸੀਂ ਇਸ ਮਾਮਲੇ 'ਚ ਕੋਈ ਹੋਰ ਜਾਣਕਾਰੀ ਪ੍ਰਦਾਨ ਨਹੀਂ ਕਰ ਸਕਦੇ, ” ਜਾਰੀ ਬਿਆਨ ਵਿੱਚ ਕਿਹਾ ਗਿਆ ਹੈ। ਇਹ ਘਟਨਾ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਵਿਆਪਕ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ ਵਾਪਰੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement