
ਅਮਰੀਕਾ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਚੀਨ ਤੋਂ ਲਏ ਸਾਰੇ ਕਰਜ਼ਿਆਂ ਵਿਚ ਪਾਰਦਰਸ਼ਿਤਾ...
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਚੀਨ ਤੋਂ ਲਏ ਸਾਰੇ ਕਰਜ਼ਿਆਂ ਵਿਚ ਪਾਰਦਰਸ਼ਿਤਾ ਵਿਖਾਉਣ। ਟਰੰਪ ਪ੍ਰਸ਼ਾਸਨ ਵਲੋਂ ਇਹ ਮੰਗ ਉਨ੍ਹਾਂ ਚਿੰਤਾਵਾਂ ਦੇ ਵਿਚ ਕੀਤੀ ਗਈ ਹੈ ਕਿ ਚੀਨ ਕਰਜ਼ੇ ਦੇ ਭੁਗਤਾਣ ਲਈ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਤੋਂ ਬੇਲਆਉਟ ਪੈਕੇਜ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।
IMFਅਮਰੀਕਾ ਦੇ ਖ਼ਜ਼ਾਨਾ ਵਿਭਾਗ ਵਿਚ ਅੰਤਰਰਾਸ਼ਟਰੀ ਮਾਮਲਿਆਂ ਦੇ ਅੰਡਰ ਸੈਕਰੇਟਰੀ ਡੇਵਿਡ ਮੇਲਪਾਸ ਨੇ ਸੰਸਦੀ ਕਮੇਟੀ ਦੇ ਸਾਹਮਣੇ ਕਿਹਾ ਕਿ ਆਈਐਮਐਫ਼ ਟੀਮ ਪਾਕਿਸਤਾਨ ਤੋਂ ਹੁਣੇ ਪਰਤ ਕੇ ਆਈ ਹੈ। ਸਾਡਾ ਜ਼ੋਰ ਇਸ ਗੱਲ ਉਤੇ ਹੈ ਕਿ ਕਰਜ਼ੇ ਵਿਚ ਪਾਰਦਰਸ਼ਿਤਾ ਵਿਖਾਈ ਜਾਵੇ। ਮੇਲਪਾਸ ਨੇ ਇਹ ਜਵਾਬ ਸੀਨੇਟ ਦੀ ਵਿਦੇਸ਼ ਸਬੰਧਾਂ ਦੀ ਸਬ-ਕਮੇਟੀ ਦੀ ਸੁਣਵਾਈ ਦੇ ਦੌਰਾਨ ਸੀਨੇਟਰ ਜੇਫ਼ ਮੇਕਰਲੇ ਦੇ ਪਾਕਿਸਤਾਨ ਨੂੰ ਚੀਨ ਤੋਂ ਮਿਲੇ ਕਰਜ਼ ਨਾਲ ਜੁੜੇ ਸਵਾਲ ਉਤੇ ਦਿਤਾ।
ਮੇਕਰਲੇ ਨੇ ਕਿਹਾ ਕਿ ਪਾਕਿਸਤਾਨ ਵਿਚ ਚੀਨ ਨੇ ਭਾਰੀ ਨਿਵੇਸ਼ ਕਰ ਰੱਖਿਆ ਹੈ। ਮੇਰੇ ਖ਼ਿਆਲ ਤੋਂ ਇਹ ਰਾਸ਼ੀ 62 ਅਰਬ ਡਾਲਰ (ਕਰੀਬ 4.33 ਲੱਖ ਕਰੋੜ ਰੁਪਏ) ਹੋਵੇਗੀ ਅਤੇ ਉਹ ਆਈਐਮਐਫ਼ ਤੋਂ 12 ਅਰਬ ਡਾਲਰ (ਕਰੀਬ 84 ਹਜ਼ਾਰ ਕਰੋੜ ਰੁਪਏ) ਦਾ ਬੇਲਆਉਟ ਮੰਗ ਰਹੇ ਹਨ। ਉਨ੍ਹਾਂ ਨੇ ਅਮਰੀਕਾ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਅਸੀ ਇਸ ਵਿਚ ਰੁਕਾਵਟ ਖੜ੍ਹੀ ਨਾ ਕਰੀਏ।
Imran Khanਕੀ ਆਈਐਮਐਫ਼ ਦਾ ਪੈਸਾ ਇਸ ਕੰਮ ਵਿਚ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਦੀ ਮਦਦ ਨਾਲ ਚੀਨੀ ਬੈਂਕਾਂ ਤੋਂ ਮਿਲੇ ਕਰਜ਼ ਦਾ ਭੁਗਤਾਨ ਕਰੇ? ਕੀ ਇਹ ਆਰਥਿਕ ਵਿਕਾਸ ਦੀ ਚੰਗੀ ਰਣਨੀਤੀ ਹੈ? ਪਾਕਿਸਤਾਨ ਨੇ ਆਰਥਿਕ ਸੰਕਟ ਤੋਂ ਉੱਪਰ ਉੱਠਣ ਲਈ ਪਿਛਲੇ ਅਕਤੂਬਰ ਵਿਚ ਆਈਐਮਐਫ਼ ਤੋਂ ਬੇਲਆਉਟ ਪੈਕੇਜ ਦੀ ਗੁਹਾਰ ਲਗਾਈ ਸੀ ਪਰ ਆਈਐਮਐਫ਼ ਦੀਆਂ ਕਰੜੀਆਂ ਸ਼ਰਤਾਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਕਿਸਤਾਨ ਦੇ ਸਦਾ ਬਹਾਰ ਮਿੱਤਰ ਚੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਦੀ ਯਾਤਰਾ ਕਰ ਕੇ ਆਰਥਿਕ ਮਦਦ ਮੰਗ ਚੁੱਕੇ ਹਨ।