
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸਿਕੋ ਨਾਲ ਵਪਾਰ ਰੋਕਣ ਸਮੇਤ ਅਮਰੀਕਾ- ਮੈਕਸਿਕੋ ਦੀ ਪੂਰੀ ਸਰਹੱਦ ਨੂੰ ਬੰਦ ਕਰਨ ਦੀ ਧਮਕੀ ਦਿਤੀ ਹੈ...
ਵਾਸ਼ਿੰਗਟਨ : (ਭਾਸ਼ਾ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸਿਕੋ ਨਾਲ ਵਪਾਰ ਰੋਕਣ ਸਮੇਤ ਅਮਰੀਕਾ- ਮੈਕਸਿਕੋ ਦੀ ਪੂਰੀ ਸਰਹੱਦ ਨੂੰ ਬੰਦ ਕਰਨ ਦੀ ਧਮਕੀ ਦਿਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਮੱਧ ਅਮਰੀਕਾ ਵਿਚ ਪਰਵਾਸੀਆਂ ਦੇ ਆਉਣ ਨਾਲ ਬੇਕਾਇਦਗੀ ਪੈਦਾ ਹੋਣੀ ਹੈ ਇਸ ਲਈ ਉਹ ਇਹ ਕਦਮ ਉਠਾਉਣਗੇ। ਲੋਕਾਂ ਦਾ ਕਹਿਣਾ ਹੈ ਕਿ ਉਹ ਅਪਣੇ ਦੇਸ਼ ਹੋਂਡੁਰਾਸ, ਗਵਾਟੇਮਾਲਾ ਅਤੇ ਅਲ ਸਲਵਾਡੋਰ ਵਿਚ ਹਿੰਸਾ, ਗਰੀਬੀ, ਸ਼ੋਸ਼ਨ ਦੀ ਵਜ੍ਹਾ ਨਾਲ ਭੱਜਣ ਨੂੰ ਮਜਬੂਰ ਹੈ।
US-Mexico border
ਟਰੰਪ ਨੇ ਸਰਹੱਦ ਉਤੇ ਲਗਭੱਗ 5,800 ਜਵਾਨਾਂ ਦੀ ਭਰਤੀ ਕੀਤੀ ਹੈ ਅਤੇ ਉਨ੍ਹਾਂ ਨੇ ਪਹਿਲਾਂ ਇਹਨਾਂ ਪਰਵਾਸੀਆਂ ਨੂੰ ‘ਹਮਲਾ’ ਦੱਸਿਆ ਸੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਸਾਨੂੰ ਲੱਗਦਾ ਹੈ ਕਿ ਪਰਵਾਸੀਆਂ ਤੋਂ ਸਾਡਾ ਕਾਬੂ ਘਟਦਾ ਜਾ ਰਹੇ ਹੈ ਜਾਂ ਲੋਕਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਰਿਹਾ ਹੈ। ਅਸੀਂ ਦੇਸ਼ ਵਿਚ ਪਰਵਾਸੀਆਂ ਦੇ ਦਾਖਲ ਨੂੰ ਇਕ ਨਿਸ਼ਚਿਤ ਸਮੇਂ ਤੱਕ ਬੰਦ ਕਰ ਦੇਵਾਂਗੇ, ਜਦੋਂ ਤੱਕ ਕਿ ਅਸੀਂ ਇਸ ਉਤੇ ਕਾਬੂ ਨਹੀਂ ਪਾ ਲੈਂਦੇ। ਰਿਪੋਰਟ ਦੇ ਮੁਤਾਬਕ, ਟਰੰਪ ਨੇ ਵੀਰਵਾਰ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਰਹੱਦ ਦੇ ਜਵਾਨਾਂ ਨੂੰ ਜ਼ਰੂਰਤ ਪੈਣ 'ਤੇ ਜ਼ੋਰ ਦੀ ਵਰਤੋਂ ਕਰਨ ਦਾ ਵੀ ਆਦੇਸ਼ ਦਿਤਾ ਹੈ।
US-Mexico border
ਅਮਰੀਕਾ ਨੇ ਸੋਮਵਾਰ ਨੂੰ ਸਰਹੱਦ ਉਤੇ ਇਕ ਬਿਜ਼ੀ ਕਰਾਸਿੰਗ ਨੂੰ ਬੰਦ ਕਰ ਕੇ ਨਵੇਂ ਬੈਰਿਅਰ ਲਗਾ ਦਿਤੇ ਹਨ। ਮੱਧ ਅਮਰੀਕਾ ਤੋਂ 4,000 ਕਿਮੀ ਦੀ ਯਾਤਰਾ ਕਰ ਕੇ ਹਜ਼ਾਰਾਂ ਪਰਵਾਸੀ ਸਰਹੱਦ ਉਤੇ ਰੁਕੇ ਹੋਏ ਹਨ। 20 ਨਵੰਬਰ ਨੂੰ ਹੀ ਟਰੰਪ ਨੇ ਇਕ ਬਿਆਨ ਜਾਰੀ ਕਰ ਕਿਹਾ ਸੀ ਕਿਸੇ ਹਿੰਸਾਭਰੀ ਸਥਿਤੀ ਵਿਚ ਪਰਵਾਸੀਆਂ ਵਲੋਂ ਫਰੰਟਲਾਈਨ ਕਰਮਚਾਰੀਆਂ ਦੀ ਰੱਖਿਆ ਲਈ ਮੈਕਸਿਕੋ ਨਾਲ ਜੁਡ਼ੀ ਦੱਖਣ - ਪੱਛਮ ਸਰਹੱਦ ਉਤੇ ਅਮਰੀਕੀ ਸੈਨਿਕਾਂ ਨੂੰ ਨਵੇਂ ਅਧਿਕਾਰ ਦੇ ਸਕਦੇ ਹਨ।
Donald Trump
ਇਸ ਸਮੇਂ ਸੈਨਿਕਾਂ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਜੋ ਕਸਟਮ ਅਤੇ ਸਰਹੱਦ ਸੁਰੱਖਿਆ (ਸੀਬੀਪੀ) ਦੇ ਕਰਮਚਾਰੀਆਂ ਉਤੇ ਹਮਲਾ ਕਰਨ ਦੀ ਸਥਿਤੀ 'ਚ ਦਖਲ ਦੀ ਇਜਾਜ਼ਤ ਦਿੰਦਾ ਹੈ। ਉਹ ਸਿਰਫ਼ ਆਤਮਰੱਖਿਆ ਲਈ ਕੋਈ ਉਪਾਅ ਉਠਾ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੈਡਰਲ ਪ੍ਰਾਪਰਟੀ ਪ੍ਰੋਟੈਕਸ਼ਨ ਦੀ ਵੀ ਮਨਜ਼ੂਰੀ ਦਾ ਅਧਿਕਾਰ ਮਿਲੇਗਾ। ਲਗਭੱਗ 5,800 ਤੋਂ ਲੈ ਕੇ 5,900 ਸੈਨਿਕਾਂ ਨੂੰ ਫਰੰਟਲਾਈਨ ਮਿਸ਼ਨ ਲਈ ਭੇਜਿਆ ਜਾਵੇਗਾ।