ਕਰਾਚੀ ਪੁਲਿਸ ਅਧਿਕਾਰੀ ਦੀ ਵਿਧਵਾ ਨੇ ‘ਧੁਰੰਧਰ' ਦੇ ਟ੍ਰੇਲਰ 'ਚ ਅਪਣੇ ਪਤੀ ਦੇ ਕਿਰਦਾਰ ਉਤੇ ਪ੍ਰਗਟਾਇਆ ਇਤਰਾਜ਼
Published : Nov 29, 2025, 5:41 pm IST
Updated : Nov 29, 2025, 5:41 pm IST
SHARE ARTICLE
Karachi police officer's widow objects to her husband's character in 'Dhurandhar' trailer
Karachi police officer's widow objects to her husband's character in 'Dhurandhar' trailer

ਕਾਨੂੰਨੀ ਕਾਰਵਾਈ ਦੀ ਦਿਤੀ ਧਮਕੀ

ਕਰਾਚੀ: ਕਰਾਚੀ ’ਚ ਪੁਲਿਸ ਮੁਕਾਬਲਿਆਂ ਦੇ ਮਾਹਰ ਅਤੇ ਅਤਿਵਾਦ ਤੇ ਅਪਰਾਧਕ ਗਿਰੋਹਾਂ ਵਿਰੁਧ ਅਪਣੀ ਬਹਾਦਰੀ ਲਈ ਮਸ਼ਹੂਰ ਹੋਏ ਪਾਕਿਸਤਾਨੀ ਪੁਲਿਸ ਅਧਿਕਾਰੀ ਚੌਧਰੀ ਅਸਲਮ ਦੀ ਵਿਧਵਾ ਨੇ ਧਮਕੀ ਦਿਤੀ ਹੈ ਕਿ ਜੇਕਰ ਉਸ ਦੇ ਪਤੀ ਨੂੰ ਆਉਣ ਵਾਲੀ ਬਾਲੀਵੁੱਡ ਫਿਲਮ ‘ਧੁਰੰਧਰ’ ’ਚ ਗ਼ਲਤ ਅਤੇ ਨਕਾਰਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਉਹ ਕਾਨੂੰਨੀ ਕਾਰਵਾਈ ਕਰੇਗੀ।

ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਅਤੇ ਆਦਿਤਿਆ ਧਰ ਵਲੋਂ ਨਿਰਦੇਸ਼ਤ ਇਹ ਫਿਲਮ ਇਕ ਜਾਸੂਸੀ ਫ਼ਿਲਮ ਹੈ। ਫਿਲਮ ਦਾ ਅਧਿਕਾਰਤ ਟਰੇਲਰ, ਜੋ ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਕੀਤਾ ਗਿਆ ਸੀ, ਕਰਾਚੀ ਦੇ ਬਦਨਾਮ ਲਿਆਰੀ ਇਲਾਕੇ ਵਿਚਲੀ ਇਕ ਕਹਾਣੀ ਦੀ ਝਲਕ ਪੇਸ਼ ਕਰਦਾ ਹੈ, ਜਿਸ ਵਿਚ ਕਿਸੇ ਸਮੇਂ ਦੋ ਵਿਰੋਧੀ ਅਪਰਾਧਕ ਗਿਰੋਹਾਂ ਦਾ ਦਬਦਬਾ ਸੀ।

ਫਿਲਮ ’ਚ ਸੰਜੇ ਦੱਤ ਨੇ ਚੌਧਰੀ ਅਸਲਮ ਦਾ ਕਿਰਦਾਰ ਨਿਭਾਇਆ ਹੈ। ਚੌਧਰੀ ਅਸਲਮ ਦਾ ਪਾਕਿਸਤਾਨ ਤਹਿਰੀਕ-ਏ-ਤਾਲਿਬਾਨ ਦੇ ਮੋਹਮੰਦ ਚੈਪਟਰ ਨੇ 9 ਜਨਵਰੀ 2014 ਨੂੰ ਲਿਆਰੀ ਐਕਸਪ੍ਰੈਸ ਵੇਅ ਉਤੇ ਕਤਲ ਕਰ ਦਿਤਾ ਸੀ। ਉਨ੍ਹਾਂ ਦੀ ਕਾਰ ਉਤੇ ਹੋਏ ਬੰਬ ਧਮਾਕੇ ਵਿਚ ਦੋ ਹੋਰ ਪੁਲਿਸ ਅਧਿਕਾਰੀ, ਉਸ ਦਾ ਡਰਾਈਵਰ ਅਤੇ ਗਾਰਡ ਵੀ ਮਾਰੇ ਗਏ ਸਨ।

ਅਸਲਮ ਰਹਿਮਾਨ ਡਕੈਤ ਅਤੇ ਉਜ਼ੈਰ ਬਲੋਚ ਦੇ ਨਾਲ-ਨਾਲ ਤਾਲਿਬਾਨ ਅਤਿਵਾਦੀਆਂ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਗੈਂਗਸਟਰਾਂ ਉਤੇ ਕਾਰਵਾਈ ਕਰਨ ਲਈ ਜਾਣਿਆ ਜਾਂਦਾ ਸੀ। ਇਸ ਤੋਂ ਪਹਿਲਾਂ ਉਹ 2011 ’ਚ ਅਪਣੀ ਰਿਹਾਇਸ਼ ਉਤੇ ਹੋਏ ਬੰਬ ਧਮਾਕੇ ਵਿਚ ਬਚ ਗਿਆ ਸੀ, ਜਿਸ ’ਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ।

ਜੀਓ ਡਿਜੀਟਲ ਪਲੇਟਫਾਰਮ ਨੂੰ ਦਿਤੇ ਇੰਟਰਵਿਊ ’ਚ, ਅਸਲਮ ਦੀ ਪਤਨੀ ਨੌਰੀਨ ਅਸਲਮ ਨੇ ਕਿਹਾ ਕਿ ਉਹ 5 ਦਸੰਬਰ ਨੂੰ ਭਾਰਤੀ ਸਿਨੇਮਾਘਰਾਂ ਵਿਚ ਫਿਲਮ ਦੇ ਆਉਣ ਦੀ ਉਡੀਕ ਕਰ ਰਹੀ ਹੈ ਕਿਉਂਕਿ ਉਦੋਂ ਹੀ ਉਸ ਨੂੰ ਪਤਾ ਲੱਗੇਗਾ ਕਿ ਫਿਲਮ ਨਿਰਮਾਤਾਵਾਂ ਨੇ ਉਸ ਦੇ ਪਤੀ ਨੂੰ ਕਿਵੇਂ ਪੇਸ਼ ਕੀਤਾ ਹੈ। ਉਸ ਨੇ ਟ੍ਰੇਲਰ ਵਿਚ ਇਕ ਸੰਵਾਦ ਉਤੇ ਵੀ ਇਤਰਾਜ਼ ਪ੍ਰਗਟ ਕੀਤਾ ਜਿੱਥੇ ਅਸਲਮ ਨੂੰ ‘ਸ਼ੈਤਾਨ ਅਤੇ ਜਿਨ’ ਦਾ ਬੱਚਾ ਦਸਿਆ ਗਿਆ ਹੈ।

ਨੌਰੀਨ ਅਸਲਮ ਨੇ ਕਿਹਾ, ‘‘ਅਸੀਂ ਮੁਸਲਮਾਨ ਹਾਂ ਅਤੇ ਅਜਿਹੇ ਸ਼ਬਦ ਨਾ ਸਿਰਫ ਅਸਲਮ ਸਗੋਂ ਉਸ ਦੀ ਮਾਂ ਦਾ ਵੀ ਅਪਮਾਨ ਕਰਦੇ ਹਨ, ਜੋ ਇਕ ਸਧਾਰਣ, ਇਮਾਨਦਾਰ ਔਰਤ ਸੀ।’’ ਉਨ੍ਹਾਂ ਕਿਹਾ, ‘‘ਜੇਕਰ ਮੈਂ ਅਪਣੇ ਪਤੀ ਨੂੰ ਫਿਲਮ ’ਚ ਗਲਤ ਤਰੀਕੇ ਨਾਲ ਪੇਸ਼ ਕਰਦੇ ਜਾਂ ਉਸ ਵਿਰੁਧ ਕੋਈ ਪ੍ਰਚਾਰ ਕਰਦੇ ਦੇਖਾਂਗੀ ਤਾਂ ਮੈਂ ਨਿਸ਼ਚਤ ਤੌਰ ਉਤੇ ਸਾਰੇ ਕਾਨੂੰਨੀ ਕਦਮ ਚੁੱਕਾਂਗੀ।’’

ਨੌਰੀਨ ਅਸਲਮ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਫਿਲਮ ਨਿਰਮਾਤਾਵਾਂ ਨੂੰ ਪਾਕਿਸਤਾਨ ਨੂੰ ਬਦਨਾਮ ਕਰਨ ਤੋਂ ਇਲਾਵਾ ਕੋਈ ਹੋਰ ਵਿਸ਼ਾ ਨਹੀਂ ਮਿਲਦਾ। ਉਨ੍ਹਾਂ ਕਿਹਾ, ‘‘ਮੇਰਾ ਪਤੀ ਇਕ ਬਹਾਦਰ ਅਤੇ ਦਲੇਰ ਪੁਲਿਸ ਅਧਿਕਾਰੀ ਸੀ ਅਤੇ ਅਪਰਾਧੀਆਂ ਤੇ ਅਤਿਵਾਦੀਆਂ ਨੂੰ ਉਸ ਦੇ ਨਾਮ ਤੋਂ ਡਰ ਸੀ। ਮੈਨੂੰ ਹੈਰਾਨੀ ਹੈ ਕਿ ਉਨ੍ਹਾਂ ਨੇ ਰਹਿਮਾਨ ਡਕੈਤ ਨੂੰ ਇਕ ਵੱਡਾ ਅਤਿਵਾਦੀ ਦਸਿਆ ਹੈ, ਹਾਲਾਂਕਿ ਮੈਂ ਅਪਣੇ ਪਤੀ ਤੋਂ ਜਾਣਦੀ ਹਾਂ ਕਿ ਉਹ ਜਬਰੀ ਵਸੂਲੀ ਕਰਨ ਵਾਲਾ, ਅਗਵਾਕਾਰ ਅਤੇ ਅਪਰਾਧੀ ਸੀ।’’

ਫਿਲਮ ’ਚ ਅਕਸ਼ੈ ਖੰਨਾ ਨੇ ਡਕੈਤ ਦਾ ਕਿਰਦਾਰ ਨਿਭਾਇਆ ਹੈ, ਜਦੋਂਕਿ ਅਦਾਕਾਰ ਆਰ. ਮਾਧਵਨ ਨੇ ਭਾਰਤੀ ਜਾਸੂਸ ਮਾਸਟਰ ਅਜੈ ਸਾਨਿਆਲ ਅਤੇ ਅਰਜੁਨ ਰਾਮਪਾਲ ਨੇ ਆਈ.ਐਸ.ਆਈ. ਦੇ ਮੇਜਰ ਇਕਬਾਲ ਦਾ ਕਿਰਦਾਰ ਨਿਭਾਇਆ ਹੈ। ਰਣਵੀਰ ਸਿੰਘ ਦੇ ਕਿਰਦਾਰ ਦਾ ਵੇਰਵਾ ਸਾਹਮਣੇ ਨਹੀਂ ਆਇਆ ਹੈ ਪਰ ਉਹ ਇਕ ਭਾਰਤੀ ਏਜੰਟ ਦੀ ਭੂਮਿਕਾ ਨਿਭਾਉਂਦਾ ਜਾਪਦਾ ਹੈ ਜੋ ਲਿਆਰੀ ਦੇ ਗਿਰੋਹਾਂ ਵਿਚ ਘੁਸਪੈਠ ਕਰਦਾ ਹੈ। ‘ਧੁਰੰਧਰ’ ਨੂੰ ਧਰ ਅਤੇ ਉਸ ਦੇ ਭਰਾ ਲੋਕੇਸ਼ ਧਰ ਨੇ ਅਪਣੇ ਬੈਨਰ ਬੀ 62 ਸਟੂਡੀਓਜ਼ ਰਾਹੀਂ ਜੀਓ ਸਟੂਡੀਓਜ਼ ਦੀ ਜੋਤੀ ਦੇਸ਼ਪਾਂਡੇ ਦੇ ਨਾਲ ਪ੍ਰੋਡਿਊਸ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement