
ਪ੍ਰਬੰਧਕਾਂ ਮੁਤਾਬਕ ਫਾਇਰਵਰਕ ਇਵੈਂਟ ਦੇ ਰੱਦ ਹੋਣ ਨਾਲ ਦੁਨੀਆਂ ਭਰ ਤੋਂ ਇਸ ਨੂੰ ਦੇਖਣ ਲਈ...
ਕੈਨਬਰਾ: ਸਿਡਨੀ ਵਿਚ ਨਵੇਂ ਸਾਲ ਤੇ ਹੋਣ ਵਾਲੀ ਆਤਿਸ਼ਬਾਜੀ ਨੂੰ ਇਸ ਵਾਰ ਇੱਥੇ 50 ਤੋਂ ਵਧ ਜੰਗਲਾਂ ਵਿਚ ਲੱਗੀ ਅੱਗ ਨੂੰ ਦੇਖਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਇਕ ਆਨਲਾਈਨ ਪਟੀਸ਼ਨ ਦੁਆਰਾ ਦਸਤਖ਼ਤ ਅਭਿਆਨ ਚਲਾਇਆ ਗਿਆ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਪ੍ਰੋਗਰਾਮ ਤੇ ਖਰਚ ਹੋਣ ਵਾਲੀ ਰਕਮ ਅੱਗ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਦੀ ਰਾਹਤ ਕਾਰਜ ਤੇ ਖਰਚ ਕੀਤੇ ਜਾਣਗੇ।
Photo ਹੁਣ ਤਕ 2,60,000 ਲੋਕਾਂ ਨੇ ਇਸ ਪਟੀਸ਼ਨ ਤੇ ਦਸਤਖ਼ਤ ਕੀਤੇ ਹਨ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੂੰ ਨਹੀਂ ਰੋਕਿਆ ਜਾਵੇਗਾ। ਇਸ ਸਾਲ ਸਿਡਨੀ ਆਤਿਸ਼ਬਾਜ਼ੀ ਤੇ 45 ਲੱਖ ਰੁਪਏ ਖਰਚ ਹੋਣਗੇ। ਪਟੀਸ਼ਨਰਸ ਦਾ ਕਹਿਣਾ ਹੈ ਕਿ ਜੰਗਲਾਂ ਦੀ ਅੱਗ ਨਾਲ ਸਿਡਨੀ ਅਤੇ ਪ੍ਰਮੁੱਖ ਸ਼ਹਿਰ ਪਹਿਲਾਂ ਤੋਂ ਹੀ ਪ੍ਰਦੂਸ਼ਿਤ ਹਨ। ਅਜਿਹੇ ਵਿਚ ਜੇ ਆਤਿਸ਼ਬਾਜ਼ੀ ਹੁੰਦੀ ਹੈ ਤਾਂ ਇਸ ਨਾਲ ਹੋਰਾਂ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ।
Photoਇਹ ਸਾਲ ਹੜ੍ਹ ਅਤੇ ਅੱਗ ਦੇ ਲਿਹਾਜ ਨਾਲ ਆਸਟ੍ਰੇਲੀਆ ਲਈ ਬੇਹੱਦ ਭਿਆਨਕ ਰਿਹਾ ਹੈ ਇਸ ਲਈ ਨਾ ਸਿਰਫ ਸਿਡਨੀ ਬਲਕਿ ਦੇਸ਼ ਦੇ ਸਾਰੇ ਰਾਜਾਂ ਵਿਚ ਆਤਿਸ਼ਾਬਜ਼ੀ ਨਹੀਂ ਹੋਣੀ ਚਾਹੀਦੀ। ਸਿਡਨੀ ਦੇ ਬੁਲਾਰੇ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਫਾਇਰਵਰਕ ਰੋਕਣ ਦੀ ਮੰਗ ਹੈ ਪਰ ਇਸ ਨਾਲ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਜ਼ਿਆਦਾ ਮਦਦ ਨਹੀਂ ਮਿਲੇਗੀ। ਇਸ ਦੀਆਂ ਤਿਆਰੀਆਂ 15 ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀਆਂ ਸਨ।
Photoਇਸ ਦੇ ਕੁੱਲ ਬਜਟ ਦਾ ਕਰੀਬ 50 ਫ਼ੀਸਦੀ ਹਿੱਸਾ ਸਾਫ਼-ਸਫ਼ਾਈ ਅਤੇ ਸੁਰੱਖਿਆ ਉਪਾਵਾਂ ਤੇ ਖਰਚ ਕੀਤਾ ਜਾ ਚੁੱਕਿਆ ਹੈ। ਆਯੋਜਨ ਰੱਦ ਕਰਨ ਨਾਲ ਇਸ ਵਿਚ ਖਰਚ ਹੋਣ ਵਾਲੀ ਰਕਮ ਦੀ ਬਚਤ ਨਾ ਦੇ ਬਰਾਬਰ ਹੋਵੇਗੀ। ਫਾਇਰਵਰਕ ਦਾ ਪ੍ਰੋਗਰਾਮ ਕਰਨ ਵਾਲੇ ਸਿਡਨੀ ਕੌਂਸਲ ਨੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ 4.9 ਕਰੋੜ ਰੁਪਏ ਡੋਨੇਟ ਕੀਤੇ ਹਨ।
Photoਪ੍ਰਬੰਧਕਾਂ ਮੁਤਾਬਕ ਫਾਇਰਵਰਕ ਇਵੈਂਟ ਦੇ ਰੱਦ ਹੋਣ ਨਾਲ ਦੁਨੀਆਂ ਭਰ ਤੋਂ ਇਸ ਨੂੰ ਦੇਖਣ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ। ਦੂਜੇ ਦੇਸ਼ਾਂ ਦੇ ਲੋਕਾਂ ਨੇ ਫਲਾਈਟ, ਹੋਟਲ ਅਤੇ ਰੈਸਟੋਰੈਂਟ ਬੁਕ ਕਰਵਾਏ ਹੋਏ ਹਨ। ਜੇ ਇਹ ਬੁਕਿੰਗ ਕੈਂਸਲ ਕਰਦੇ ਹਨ ਤਾਂ ਇਸ ਨਾਲ ਸਥਾਨਕ ਵਪਾਰ ਤੇ ਅਸਰ ਪਵੇਗਾ। ਪ੍ਰਦੂਸ਼ਣ ਨੂੰ ਦੇਖਦੇ ਹੋਏ ਨਿਊ ਸਾਊਥ ਵੈਲਸ ਵਿਚ ਹੋਣ ਵਾਲਾ ਇਕ ਅਜਿਹਾ ਹੀ ਇਵੈਂਟ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਿਆ ਹੈ। ਇਸ ਦਾ ਸਥਾਨਕ ਵਪਾਰ ਤੇ ਅਸਰ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।