
ਜੇ ਤੁਹਾਨੂੰ ਸਨੋਫਾਲ ਪਸੰਦ ਹੈ ਤਾਂ ਤੁਹਾਨੂੰ ਇਸ ਸੈਲੀਬ੍ਰੇਸ਼ਨ ਵਿਚ ਡਬਲ ਅਡਵੈਂਚਰ ਮਿਲ ਜਾਵੇਗਾ।
ਨਵੀਂ ਦਿੱਲੀ: ਸਾਲ 2019 ਦੇ ਕੁੱਝ ਦਿਨ ਬਚੇ ਹਨ ਅਤੇ ਹਰ ਕੋਈ ਨਿਊ ਈਅਰ ਲਈ ਐਕਸਾਈਟੇਡ ਹੈ। ਹਰ ਕੋਈ ਨਵੇਂ ਸਾਲ ਨੂੰ ਅਪਣੇ-ਅਪਣੇ ਤਰੀਕੇ ਨਾਲ ਖਾਸ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਨਿਊ ਈਅਰ ਸੈਲੀਬ੍ਰੇਸ਼ਨ ਲਈ ਲੋਕ ਅਪਣੇ ਫੇਵਰਟ ਡੈਸਟੀਨੇਸ਼ਨ ਦੀ ਟ੍ਰਿਪ ਪਲਾਨ ਕਰ ਰਹੇ ਹਨ।
Photoਤੁਸੀਂ ਵੀ ਅਪਣੇ ਫੇਵਰਟ ਡੈਸਟੀਨੇਸ਼ਨ ਤੇ ਨਿਊ ਈਅਰ ਸ਼ਾਨਦਾਰ ਤਰੀਕੇ ਨਾਲ ਮਨਾ ਸਕਦੇ ਹੋ। ਜੇ ਤੁਹਾਨੂੰ ਸਨੋਫਾਲ ਪਸੰਦ ਹੈ ਤਾਂ ਤੁਹਾਨੂੰ ਇਸ ਸੈਲੀਬ੍ਰੇਸ਼ਨ ਵਿਚ ਡਬਲ ਅਡਵੈਂਚਰ ਮਿਲ ਜਾਵੇਗਾ। ਵਧਦੀ ਠੰਡ ਨਾਲ ਇਕ ਤਰ੍ਹਾਂ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਵੀ ਕਤਰਾ ਰਹੇ ਹਨ ਤੇ ਉੱਥੇ ਹੀ ਘੁੰਮਣ ਦੇ ਸ਼ੌਕੀਨ ਲੋਕ ਅਪਣੇ ਫੇਵਰਟ ਸਨੋਫਾਲ ਡੈਸਟੀਨੇਸ਼ਨ ਵੱਲ ਵਧ ਰਹੇ ਹਨ।
Photoਜੇ ਤੁਸੀਂ ਵੀ ਬਰਫ਼ ਤੇ ਮਸਤੀ ਕਰਦੇ ਹੋਏ ਨਿਊ ਈਅਰ ਮਨਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਸ ਦਈਏ ਕੁੱਝ ਬਿਹਤਰੀਨ ਡੈਸਟੀਨੇਸ਼ਨਸ ਬਾਰੇ। ਸਨੋਫਾਲ ਲਵਰਸ ਦੇ ਬੀਚ ਪਹਿਲਗਾਮ ਅਤੇ ਗੁਲਮਰਗ ਕਾਫੀ ਪਾਪੁਲਰ ਹਨ। ਇੱਥੇ ਤੁਸੀਂ ਸਨੋਫਾਲ ਦੇ ਨਾਲ ਹੀ ਸਕ੍ਰੀਨਿੰਗ ਅਤੇ ਹੋਰ ਅਡਵੈਂਚਰ ਸਪੋਰਟਸ ਦਾ ਮਜ਼ਾ ਲੈ ਸਕਦੇ ਹੋ।
Photoਪਹਿਲਗਾਮ ਜਾਣ ਲਈ ਤੁਹਾਨੂੰ ਰੇਲ ਜਾਂ ਹਵਾਈ ਮਾਰਗ ਰਾਹੀਂ ਸ਼੍ਰੀਨਗਰ ਪਹੁੰਚਣਾ ਪਵੇਗਾ। ਨੈਨੀਤਾਲ ਵੈਸੇ ਤਾਂ ਹਰ ਮੌਸਮ ਵਿਚ ਖੂਬਸੂਰਤ ਲਗਦਾ ਹੈ। ਪਰ ਕਈ ਲੋਕ ਠੰਡ ਦੇ ਮੌਸਮ ਵਿਚ ਇੱਥੇ ਬਰਫ਼ਬਾਰੀ ਦਾ ਮਜ਼ਾ ਲੈਣ ਲਈ ਪਹੁੰਚਦੇ ਹਨ। ਨਿਊਈਅਰ ਮਨਾਉਣ ਲਈ ਸ਼ਿਮਲਾ ਵੀ ਲੋਕਾਂ ਦੀ ਪਸੰਦੀਦਾ ਜਗ੍ਹਾ ਹੈ।
Photoਸਾਈਟਸੀਂਗ ਦੇ ਨਾਲ ਬਰਫ਼ਬਾਰੀ ਦਾ ਮਜ਼ਾ ਲੈਣ ਲਈ ਇੱਥੇ ਪਰਫੈਕਟ ਫੈਮਿਲੀ ਡੈਸਟੀਨੇਸ਼ਨ ਹਨ। ਗੱਲ ਹਿਲ ਸਟੇਸ਼ਨ ਦੀ ਹੋਵੇ ਤਾਂ ਮਨਾਲੀ ਦਾ ਨਾਮ ਤੁਸੀਂ ਕਿਵੇਂ ਭੁੱਲ ਸਕਦੇ ਹੋ। ਤੁਸੀਂ ਅਪਣੇ ਦੋਸਤਾਂ ਦੇ ਨਾਲ ਮਸਤੀ ਕਰਨਾ ਚਾਹੁੰਦੇ ਜਾਂ ਫਿਰ ਪਾਰਟਨਰ ਦੇ ਨਾਲ ਰੋਮਾਂਟਿਕ ਸ਼ਾਮ ਬਿਤਾਉਣੀ ਹੋਵੇ ਜਾਂ ਫੈਮਿਲੀ ਦੇ ਨਾਲ ਇੰਜਾਏ ਕਰਨਾ ਹੋਵੇ।
Destinationsਮਨਾਲੀ ਤੁਹਾਨੂੰ ਕਦੇ ਨਾ ਭੁੱਲਣ ਵਾਲਾ ਐਕਸਪੀਰੀਅੰਸ ਦੇਵੇਗਾ। ਟੂਰਿਸਟ ਦੇ ਰੋਮਾਂਚ ਅਤੇ ਮਸਤੀ ਲਈ ਹਿਮਾਚਲ ਪ੍ਰਦੇਸ਼ ਦਾ ਨਰਕੰਡਾ ਵੀ ਬੇਹੱਦ ਸ਼ਾਨਦਾਰ ਥਾਵਾਂ ਵਿਚੋਂ ਇਕ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।