
ਖਾਰਕੀਵ, ਓਡੇਸਾ ਅਤੇ ਜ਼ਾਇਟੋਮਾਇਰ ਸ਼ਹਿਰਾਂ ਵਿਚ ਵੀ ਧਮਾਕਿਆਂ ਦੀ ਆਵਾਜ਼ ਸੁਣੀ ਗਈ
ਕੀਵ: ਯੂਕਰੇਨ ਦੇ ਕਈ ਵੱਡੇ ਸ਼ਹਿਰਾਂ 'ਤੇ ਰੂਸੀ ਹਮਲਿਆਂ ਤੋਂ ਬਾਅਦ ਦੇਸ਼ ਭਰ 'ਚ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਕ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਯੂਕਰੇਨ ਦੇ ਸ਼ਹਿਰਾਂ ਵੱਲ 100 ਤੋਂ ਵੱਧ ਮਿਜ਼ਾਇਲਾਂ ਦਾਗੀਆਂ ਗਈਆਂ ਹਨ। ਰਾਜਧਾਨੀ ਕੀਵ ਵਿਚ ਘੱਟੋ-ਘੱਟ ਦੋ ਧਮਾਕਿਆਂ ਦੀ ਆਵਾਜ਼ ਸੁਣੀ ਗਈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਮਿਜ਼ਾਇਲ ਹਮਲੇ ਸਨ ਜਾਂ ਹਵਾਈ ਹਮਲੇ।
ਇਹ ਵੀ ਪੜ੍ਹੋ: ਬੈਂਕਾਕ ਤੋਂ ਕੋਲਕਾਤਾ ਜਾ ਰਹੀ ਫ਼ਲਾਈਟ ਦੇ ਯਾਤਰੀਆਂ ਦੇ ਝਗੜੇ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ ਬੀ.ਸੀ.ਏ.ਐਸ.
ਖਾਰਕੀਵ, ਓਡੇਸਾ ਅਤੇ ਜ਼ਾਇਟੋਮਾਇਰ ਸ਼ਹਿਰਾਂ ਵਿਚ ਵੀ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਓਡੇਸਾ ਦੇ ਸਥਾਨਕ ਨੇਤਾ ਮੈਕਸਿਮ ਮਾਰਚੇਂਕੋ ਨੇ ਕਿਹਾ ਹੈ ਕਿ ਯੂਕਰੇਨ 'ਤੇ ਵੱਡੇ ਪੱਧਰ 'ਤੇ ਮਿਜ਼ਾਇਲ ਹਮਲੇ ਹੋਏ ਹਨ। ਯੂਕਰੇਨ ਹਾਲ ਹੀ ਦੇ ਹਫ਼ਤਿਆਂ ਵਿਚ ਰੂਸੀ ਹਮਲਿਆਂ ਨਾਲ ਤਬਾਹ ਹੋ ਗਿਆ ਹੈ, ਜਿਸ ਕਾਰਨ ਪੂਰੇ ਯੂਕਰੇਨ ਵਿਚ ਅਕਸਰ ਬਿਜਲੀ ਬੰਦ ਹੋ ਜਾਂਦੀ ਹੈ।
ਇਹ ਵੀ ਪੜ੍ਹੋ: BKU ਉਗਰਾਹਾਂ ਦਾ ਵੱਡਾ ਐਲਾਨ: 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕੀਤੇ ਜਾਣਗੇ ਫਰੀ!
ਯੂਕਰੇਨ ਦੀ ਏਅਰਫੋਰਸ ਨੇ ਕਿਹਾ- ਰੂਸ ਨੇ ਕਰੂਜ਼ ਮਿਜ਼ਾਇਲਾਂ ਦਾਗੀਆਂ ਹਨ। ਹਮਲੇ ਵਿਚ ਵਰਕਿੰਗ ਡਰੋਨ ਦੀ ਵੀ ਵਰਤੋਂ ਕੀਤੀ ਗਈ ਹੈ। ਵੀਰਵਾਰ ਸਵੇਰੇ ਯੂਕਰੇਨ ਦੇ ਕਈ ਸ਼ਹਿਰਾਂ ਵਿਚ ਏਅਰ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਸੀ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਨਾਗਰਿਕਾਂ ਨੂੰ ਜਾਰੀ ਕੀਤੀ ਅਪੀਲ ਵਿਚ ਕਿਹਾ ਕਿ ਹਵਾਈ ਹਮਲੇ ਬੰਦ ਹੋਣ ਤੱਕ ਬੰਕਰਾਂ ਵਿਚ ਰਹੋ।
ਇਹ ਵੀ ਪੜ੍ਹੋ: ਗੁਰਪੁਰਬ 'ਤੇ ਸ੍ਰੀ ਦਰਬਾਰ ਸਾਹਿਬ ਜਾ ਰਹੀ ਸਕੂਲੀ ਬੱਸ ਦਾ ਹੋਇਆ ਐਕਸੀਡੈਂਟ, ਬੱਚੇ ਜ਼ਖਮੀ
ਯੂਕਰੇਨ ਦੀ ਦੱਖਣੀ ਕਮਾਂਡ ਨੇ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਸੀ ਕਿ ਰੂਸੀ ਫੌਜ ਕਾਲੇ ਸਾਗਰ ਵਿਚ 20 ਮਿਜ਼ਾਇਲਾਂ ਦਾਗਣ ਦੀ ਤਿਆਰੀ ਕਰ ਰਹੀ ਹੈ। ਯੂਕਰੇਨ ਵਿਚ ਬ੍ਰਿਟਿਸ਼ ਰਾਜਦੂਤ ਮੇਲਿੰਡਾ ਸਿਮੰਸ ਨੇ ਟਵੀਟ ਕੀਤਾ ਹੈ ਕਿ ਅੱਜ ਸਵੇਰ ਦੇ ਮਿਜ਼ਾਇਲ ਹਮਲੇ ਦਰਸਾਉਂਦੇ ਹਨ ਕਿ ਰੂਸ ਯੂਕਰੇਨ ਨਾਲ ਸ਼ਾਂਤੀ ਨਹੀਂ ਚਾਹੁੰਦਾ, ਰੂਸ ਯੂਕਰੇਨ ਨੂੰ ਆਪਣੇ ਅਧੀਨ ਦੇਖਣਾ ਚਾਹੁੰਦਾ ਹੈ।