ਦੋ ਰੂਸੀ ਨਾਗਰਿਕਾਂ ਦੀ 'ਗ਼ੈਰ-ਕੁਦਰਤੀ' ਮੌਤ ਦੀ ਜਾਂਚ ਸੀ.ਆਈ.ਡੀ. ਹਵਾਲੇ 
Published : Dec 27, 2022, 8:36 pm IST
Updated : Dec 27, 2022, 8:36 pm IST
SHARE ARTICLE
Image
Image

ਓਡੀਸ਼ਾ ਪੁਲਿਸ ਨੇ ਅਧਿਕਾਰਤ ਟਵਿਟਰ ਹੈਂਡਲ 'ਤੇ ਸਾਂਝੀ ਕੀਤੀ ਜਾਣਕਾਰੀ 

 

ਭੁਵਨੇਸ਼ਵਰ - ਓਡੀਸ਼ਾ ਦੇ ਡਾਇਰੈਕਟਰ ਜਨਰਲ ਆਫ਼  ਪੁਲਿਸ (ਡੀ.ਜੀ.ਪੀ.) ਸੁਨੀਲ ਕੁਮਾਰ ਬਾਂਸਲ ਨੇ ਮੰਗਲਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਇੱਕੋ ਹੋਟਲ ਵਿੱਚ ਦੋ ਰੂਸੀ ਨਾਗਰਿਕਾਂ ਦੀ ਮੌਤ ਦੀ ਸੀ.ਆਈ.ਡੀ. ਜਾਂਚ ਦੇ ਹੁਕਮ ਦਿੱਤੇ ਹਨ। ਮਰਨ ਵਾਲਿਆਂ ਵਿੱਚ ਇੱਕ ਰੂਸੀ ਸੰਸਦ ਮੈਂਬਰ ਵੀ ਸ਼ਾਮਲ ਹੈ।

ਰੂਸੀ ਸੰਸਦ ਮੈਂਬਰ ਅਤੇ ਕਾਰੋਬਾਰੀ ਪਵੇਲ ਐਂਟੋਵ ਦੀ 24 ਦਸੰਬਰ ਨੂੰ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ, ਜਦੋਂ ਕਿ ਵਲਾਦੀਮੀਰ ਬਿਦੇਨੋਵ, ਜੋ ਉਨ੍ਹਾਂ ਦੇ ਨਾਲ ਭਾਰਤ ਦੌਰੇ 'ਤੇ ਆਏ ਸਨ, ਉਹ ਵੀ 22 ਦਸੰਬਰ ਨੂੰ ਆਪਣੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਓਡੀਸ਼ਾ ਪੁਲਿਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, "ਓਡੀਸ਼ਾ ਦੇ ਡੀ.ਜੀ.ਪੀ. ਨੇ ਕੇਸਾਂ ਦੀ ਜਾਂਚ ਰਾਏਗੜ੍ਹ ਪੁਲਿਸ ਸਟੇਸ਼ਨ ਤੋਂ ਲੈ ਕੇ ਸੀ.ਆਈ.ਡੀ. ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਇਹ ਮਾਮਲੇ ਰਾਏਗੜ੍ਹ ਜ਼ਿਲ੍ਹੇ ਵਿੱਚ ਦੋ ਰੂਸੀ ਨਾਗਰਿਕਾਂ ਦੀ ਗ਼ੈਰ-ਕੁਦਰਤੀ ਮੌਤ ਨਾਲ ਸੰਬੰਧਿਤ ਹਨ।"

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਂਟੋਵ ਆਪਣਾ 66ਵਾਂ ਜਨਮ ਦਿਨ ਮਨਾਉਣ ਲਈ ਬਿਦੇਨੋਵ ਅਤੇ ਦੋ ਹੋਰ ਦੋਸਤਾਂ ਨਾਲ ਟੂਰਿਸਟ ਵੀਜ਼ੇ 'ਤੇ ਰਾਏਗੜ੍ਹ ਆਇਆ ਸੀ।

ਬਿਦੇਨੋਵ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਇੱਕ ਕਮਰੇ 'ਚ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਸੀ, ਜਿਸ ਦੇ ਆਲੇ-ਦੁਆਲੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਹੋਰ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਦੇਨੋਵ ਦਾ ਅੰਤਿਮ ਸੰਸਕਾਰ ਰਾਏਗੜ੍ਹ ਵਿੱਚ ਕੀਤਾ ਗਿਆ ਹੈ ਅਤੇ ਐਂਟੋਵ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ।

ਹੋਟਲ ਦੇ ਮਾਲਕ ਕੌਸ਼ਿਕ ਠੱਕਰ ਨੇ ਕਿਹਾ ਕਿ ਬਿਦੇਨੋਵ ਦੀ ਮੌਤ ਤੋਂ ਬਾਅਦ ਐਂਟੋਵ ਪਰੇਸ਼ਾਨ ਅਤੇ ਨਿਰਾਸ਼ ਦਿਖਾਈ ਦੇ ਰਿਹਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM

ਧਾਕੜ ਅਫ਼ਸਰ ਨੇ Akali Dal ਨੂੰ Bye-Bye ਕਹਿ Congress ਕਰ ਲਈ ਜੁਆਇਨ, Raja Warring ਨੇ Dr Lakhbir Singh ਨੂੰ..

06 May 2024 10:33 AM

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM
Advertisement