26 ਦਸੰਬਰ ਨੂੰ ਝੀਲ 'ਤੇ ਤਸਵੀਰਾਂ ਲੈਣ ਦੌਰਾਨ ਵਾਪਰਿਆ ਸੀ ਹਾਦਸਾ
ਵਾਸ਼ਿੰਗਟਨ - ਅਮਰੀਕਾ ਦੇ ਐਰੀਜ਼ੋਨਾ ਵਿੱਚ ਇੱਕ ਜੰਮੀ ਝੀਲ ਵਿੱਚ ਡਿੱਗਣ ਕਾਰਨ ਮਾਰੇ ਗਏ ਭਾਰਤੀ-ਅਮਰੀਕੀ ਜੋੜੇ ਦੀਆਂ ਦੋ ਨਾਬਾਲਗ ਧੀਆਂ ਬਾਲ ਸੁਰੱਖਿਆ ਵਿਭਾਗ ਦੀ ਨਿਗਰਾਨੀ ਵਿੱਚ ਹਨ।
ਨਾਰਾਇਣ ਮੁੱਦਨ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁੱਡਾਨਾ ਦੀ ਜੰਮੀ ਝੀਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਕੈਨਿਯਨ ਝੀਲ 'ਤੇ ਵਾਪਰਿਆ।
ਇਹ ਲੋਕ ਬਰਫ਼ੀਲੀ ਸੜਕ ਦਾ ਅਨੰਦ ਲੈਣ ਲਈ ਕ੍ਰਿਸਮਸ ਦੇ ਅਗਲੇ ਦਿਨ ਘਾਟੀ ਤੋਂ ਬਾਹਰ ਆਏ ਸਨ ਅਤੇ ਬਰਫ਼ 'ਤੇ ਕੁਝ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ।
ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਬਰਫ਼ 'ਤੇ ਤਸਵੀਰਾਂ ਲੈਂਦੇ ਸਮੇਂ, ਉੱਪਰ ਦੱਸੇ ਤਿੰਨੋ ਜਣੇ ਬਰਫ਼ ਦੀ ਸਤ੍ਹਾ ਦੇ ਟੁੱਟਣ ਕਰਕੇ ਵਿੱਚ ਦਬ ਗਏ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਤਾ ਨੂੰ ਬਾਹਰ ਕੱਢ ਲਿਆ ਸੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ, ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਅਰੀਜ਼ੋਨਾ ਦੇ ਬਾਲ ਸੁਰੱਖਿਆ ਵਿਭਾਗ ਨੂੰ ਸੱਤ ਤੋਂ 12 ਸਾਲ ਦੀ ਉਮਰ ਦੀਆਂ ਅਨਾਥ ਲੜਕੀਆਂ ਦੀ ਕਸਟਡੀ ਲੈਣ ਲਈ ਬੁਲਾਇਆ ਗਿਆ ਸੀ।
ਕੋਕੋਨੀਨੋ ਕਾਉਂਟੀ ਸ਼ੈਰਿਫ਼ ਦੇ ਦਫਤਰ ਵਿੱਚ ਕੰਮ ਕਰਨ ਵਾਲੇ ਜੌਹਨ ਪੈਕਸਨ ਨੇ ਕਿਹਾ, "ਅਸੀਂ ਚਾਹੁੰਦੇ ਸੀ ਕਿ ਉਹ ਸੁਰੱਖਿਅਤ ਮਹਿਸੂਸ ਕਰਨ। ਅਸੀਂ ਉਨ੍ਹਾਂ ਨੂੰ ਠੰਡ ਤੋਂ ਬਚਾਉਣ ਅਤੇ ਘਟਨਾ ਸਥਾਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ।"
ਭਾਰਤੀ-ਅਮਰੀਕੀ ਭਾਈਚਾਰਾ ਇਸ ਘਟਨਾ 'ਤੇ ਸੋਗ ਮਨਾ ਰਿਹਾ ਹੈ ਅਤੇ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇੱਕਜੁੱਟ ਹੋ ਰਿਹਾ ਹੈ।