ਚੀਨ ਨੇ ਚਲਾਈ ਦੁਨੀਆਂ ਦੀ ਸੱਭ ਤੋਂ ਤੇਜ਼ ਰੇਲ ਗੱਡੀ
Published : Dec 29, 2024, 9:56 pm IST
Updated : Dec 29, 2024, 9:56 pm IST
SHARE ARTICLE
Representative Image.
Representative Image.

450 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚ ਸਕਦੀ ਹੈ

ਬੀਜਿੰਗ : ਚੀਨ ਨੇ ਐਤਵਾਰ ਨੂੰ ਅਪਣੀ ਤੇਜ਼ ਰਫ਼ਤਾਰ ਬੁਲੇਟ ਟ੍ਰੇਨ ਦਾ ਅਪਡੇਟਡ ਮਾਡਲ ਲਾਂਚ ਕੀਤਾ। ਰੇਲਗੱਡੀ ਦੇ ਨਿਰਮਾਤਾ ਦਾ ਦਾਅਵਾ ਹੈ ਕਿ ਟੈਸਟ ਦੌਰਾਨ ਇਸ ਦੀ ਰਫਤਾਰ 450 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚ ਗਈ, ਜਿਸ ਨਾਲ ਇਹ ਦੁਨੀਆਂ ਦੀ ਸੱਭ ਤੋਂ ਤੇਜ਼ ਤੇਜ਼ ਰਫਤਾਰ ਰੇਲ ਗੱਡੀ ਬਣ ਗਈ ਹੈ। 

ਚਾਈਨਾ ਸਟੇਟ ਰੇਲਵੇ ਗਰੁੱਪ ਕੰਪਨੀ (ਚਾਈਨਾ ਰੇਲਵੇ) ਦੇ ਅਨੁਸਾਰ, ਸੀ.ਆਰ. 450 ਪ੍ਰੋਟੋਟਾਈਪ ਵਜੋਂ ਜਾਣਿਆ ਜਾਂਦਾ, ਨਵਾਂ ਮਾਡਲ ਯਾਤਰਾ ਦੇ ਸਮੇਂ ਨੂੰ ਹੋਰ ਘਟਾਏਗਾ ਅਤੇ ਕਨੈਕਟੀਵਿਟੀ ’ਚ ਸੁਧਾਰ ਕਰੇਗਾ, ਜਿਸ ਨਾਲ ਮੁਸਾਫ਼ਰਾਂ ਲਈ ਯਾਤਰਾ ਵਧੇਰੇ ਸੁਵਿਧਾਜਨਕ ਹੋਵੇਗੀ। 

ਸਰਕਾਰੀ ਮੀਡੀਆ ਨੇ ਦਸਿਆ ਕਿ ਸੀ.ਆਰ. 450 ਪ੍ਰੋਟੋਟਾਈਪ ਨੇ 450 ਕਿਲੋਮੀਟਰ ਪ੍ਰਤੀ ਘੰਟੇ ਦੀ ਟੈਸਟ ਸਪੀਡ ਦਰਜ ਕੀਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਰੀਪੋਰਟ ਮੁਤਾਬਕ ਇਹ ਸੀ.ਆਰ.400 ਫਕਸਿੰਗ ਹਾਈ ਸਪੀਡ ਰੇਲ (ਐਚ.ਐਸ.ਆਰ.) ਨਾਲੋਂ ਬਹੁਤ ਤੇਜ਼ ਹੈ, ਜੋ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਹੈ।

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement