
ਅਮਰੀਕਾ ਨੇ ਚੀਨ ਦੀ ਦੂਰ ਸੰਚਾਰ ਖੇਤਰ ਦੀ ਮਸ਼ਹੂਰ ਕੰਪਨੀ ਹੁਵੈਈ 'ਤੇ ਵਪਾਰ ਸਬੰਧੀ ਗੁਪਤ ਜਾਣਕਾਰੀ ਚੋਰੀ ਕਰਨ ਸਮੇਤ ਕਈ ਦੋਸ਼ ਲਾਏ ਹਨ......
ਵਾਸ਼ਿੰਗਟਨ : ਅਮਰੀਕਾ ਨੇ ਚੀਨ ਦੀ ਦੂਰ ਸੰਚਾਰ ਖੇਤਰ ਦੀ ਮਸ਼ਹੂਰ ਕੰਪਨੀ ਹੁਵੈਈ 'ਤੇ ਵਪਾਰ ਸਬੰਧੀ ਗੁਪਤ ਜਾਣਕਾਰੀ ਚੋਰੀ ਕਰਨ ਸਮੇਤ ਕਈ ਦੋਸ਼ ਲਾਏ ਹਨ। ਅਮਰੀਕਾ ਦੇ ਇਸ ਕਦਮ ਨਾਲ ਦੁਨਿਆਂ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਵਿਚ ਤਨਾਅ ਹੋਰ ਵਧ ਸਕਦੇ ਹਨ। ਇਸ ਦੇ ਨਾਲ ਹੀ ਦੋਵਾਂ ਵਿਚ ਕਾਰ ਹੋਣ ਵਾਲੇ ਵਪਾਰ ਗੱਲਬਾਤ ਵੀ ਗੁੰਝਲਦਾਰ ਹੋ ਗਈ ਹੈ। ਇਹ ਦੋਸ਼ ਉਸ ਸਮੇਂ ਲਾਏ ਗਏ ਹਨ ਜਦੋਂ ਅਮਰੀਕਾ ਅਤੇ ਚੀਨ ਵਿਚਕਾਰ 30 ਅਤੇ 31 ਜਨਵਰੀ ਨੂੰ ਵਪਾਰਕ ਗੱਲਬਾਤ ਹੋਣ ਵਾਲੀ ਹੈ। ਪਰ ਫਿਲਹਾਲ ਵਾਇਟ ਹਾਊਸ ਨੇ ਸੋਮਵਾਰ ਨੂੰ ਇੰਨ੍ਹਾਂ ਦੋਵਾਂ ਘਟਨਾਵਾਂ ਵਿਚ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਨੂੰ ਨਕਾਰਿਆ ਹੈ।
ਅਮਰੀਕੀ ਨਿਆ ਵਿਭਾਗ ਨੇ ਸੋਮਵਾਰ ਨੇ ਹੁਵੈਈ ਵਿਰੁਧ ਦੋ ਮਾਮਲਿਆਂ ਨੂੰ ਖੋਲਦੇ ਹੋਏ ਕਈ ਦੋਸ਼ ਲਾਏ ਹਨ। ਇਹ ਦੋਸ਼ ਇਹ ਹੈ ਕਿ ਹੁਵੈਈ ਨੇ ਟੀ-ਮੋਬਾਈਲ ਦੇ ਵਪਾਰ ਦੀ ਗੁਪਤ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਵਾਅਦਾ ਕੀਤਾ ਜੋ ਵਿਰੋਧੀ ਕੰਪਨੀਆਂ ਦੀ ਗੁਪਤ ਵਪਾਰ ਜਾਣਕਾਰੀਆਂ ਦੇਣਗੇ।
ਦੂਸਰੇ ਵਿਚ ਇਹ ਦੋਸ਼ ਲਾਇਆ ਗਿਆ ਕਿ ਕੰਪਨੀ ਨੇ ਈਰਾਨ 'ਤੇ ਅਮਰੀਕੀ ਪਾਬੰਦੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਚੀਨ ਨੇ ਇਸ ਮਾਮਲੇ ਵਿਚ ਅਪਣੀ ਪ੍ਰਤੀਕਿਰਿਆ ਵਿਚ ਕਿਹਾ ਕਿ ਅਮਰੀਕਾ ਨੇ ਰਾਜਨੀਤਿਕ ਪੱਖੋਂ ਇਹ ਕਦਮ ਚੁੱਕੇ ਹਨ। ਉਸ ਨੇ ਕਿਹਾ ਕਿ ਕੁਝ ਸਮੇਂ ਤੋਂ ਅਮਰੀਕਾ ਖ਼ਾਸ ਕਰ ਕੇ ਚੀਨ ਦੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।