
ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ
ਬੀਜਿੰਗ : ਕੋਰੋਨਾਵਾਇਸ ਨੇ ਚੀਨ 'ਚ ਜ਼ਿੰਦਗੀ ਨੂੰ ਪਟੜੀ ਤੋਂ ਉਤਾਰ ਦਿਤਾ ਹੈ। ਲੋਕਾਂ 'ਚ ਇਸ ਵਾਇਰਸ ਦੀ ਇੰਨੀ ਦਹਿਸ਼ਤ ਹੈ ਕਿ ਉਹ ਘਰਾਂ 'ਚੋਂ ਬਾਹਰ ਨਿਕਲਣ ਤੋਂ ਵੀ ਕਤਰਾਅ ਰਹੇ ਹਨ। ਮਜਬੂਰੀ 'ਚ ਬਾਹਰ ਨਿਕਲਣ ਦੀ ਸੂਰਤ ਵਿਚ ਲੋਕਾਂ ਵਲੋਂ ਵਾਇਰਸ ਤੋਂ ਬਚਾਅ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ।
file photo
ਕੋਰੋਨਾਵਾਇਰਸ ਦੀ ਸਮੱਸਿਆ ਚੀਨ ਅੰਦਰ ਹੋਰ ਵੀ ਵਿਕਰਾਲ ਰੁਖ ਅਖਤਿਆਰ ਕਰਦੀ ਜਾ ਰਹੀ ਹੈ। ਇਸ ਨਾਲ ਹੁਣ ਤਕ 170 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਜਦਕਿ 7711 ਇਸ ਵਾਇਰਸ ਤੋਂ ਪੀੜਤ ਦੱਸੇ ਜਾ ਰਹੇ ਹਨ। ਇਸ ਤੋਂ ਬਚਾਅ ਲਈ ਮੈਟਰੋ ਅਤੇ ਹਵਾਈ ਸਫ਼ਰ ਤੋਂ ਇਲਾਵਾ ਜਨਤਕ ਥਾਵਾਂ 'ਤੇ ਜਾਣ ਵੇਲੇ ਲੋਕਾਂ ਨੇ ਪਲਾਸਟਿਕ ਕੰਟੇਨਰ, ਹੇਲਮੈਟ ਅਤੇ ਬੈਗ ਆਦਿ ਪਹਿਨਣੇ ਸ਼ੂਰੂ ਕਰ ਦਿਤੇ ਹਨ।
file photo
ਲੋਕਾਂ ਦਾ ਕਹਿਣਾ ਹੈ ਕਿ ਉਹ ਅਪਣੇ ਬਚਾਅ ਲਈ ਹਰ ਸੰਭਵ ਉਪਾਅ ਕਰਦੇ ਰਹਿਣਗੇ। ਲੋਕਾਂ ਵਲੋਂ ਦੇਸੀ ਜੁਗਾੜ ਨਾਲ ਵਾਇਰਸ ਤੋਂ ਬਚਾਅ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਵੀ ਵਾਇਰਲ ਹੋ ਰਹੀਆਂ ਹਨ।
file photo
ਸੋਸ਼ਲ ਮੀਡੀਆ 'ਤੇ ਵਾਇਰਲ ਇਹ ਤਸਵੀਰਾਂ ਸਿਰਫ਼ ਚੀਨ ਹੀ ਨਹੀਂ, ਬਲਕਿ ਦੁਨੀਆ ਦੇ ਦੂਜੇ ਦੇਸ਼ਾਂ ਕੈਨੇਡਾ ਦੇ ਵੈਨਕੂਵਰ ਤੇ ਪਰਥ ਆਦਿ ਤੋਂ ਇਲਾਵਾ ਹੋਰ ਕਈ ਥਾਵਾਂ ਤੋਂ ਸਾਹਮਣੇ ਆ ਰਹੀਆਂ ਹਨ।
file photo
ਇਸੇ ਦੌਰਾਨ ਸਰਕਾਰ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ ਹੈਲਥ ਐਡਵਾਇਜ਼ਰੀ ਜਾਰੀ ਕੀਤੀ ਹੈ। ਮਾਹਿਰਾਂ ਮੁਤਾਬਕ ਜਦੋਂ ਤਕ ਇਸ ਤੋਂ ਬਚਾਅ ਲਈ ਟੀਕਾ ਤਿਆਰ ਨਹੀਂ ਹੋ ਜਾਂਦਾ ਜਾਂ ਇਸ ਦਾ ਅਸਰ ਨਹੀਂ ਘਟਦਾ, ਉਦੋਂ ਤਕ ਸਾਵਧਾਨ ਹੋਣ ਦੀ ਜ਼ਰੂਰਤ ਹੈ। ਘਰ ਤੋਂ ਬਾਹਰ ਅਤੇ ਅੰਦਰ ਸਮੇਂ ਸਮੇਂ ਹੱਥ ਸਾਬਣ ਨਾਲ ਸਾਫ਼ ਕਰੋ, ਭੋਜਨ, ਡਰਿੰਕ ਤੇ ਬਰਤਨਾਂ ਤੋਂ ਇਲਾਵਾ ਹੋਰ ਸਮਾਨ ਇਕ-ਦੂਜੇ ਨਾਲ ਸ਼ੇਅਰ ਨਾ ਕਰਨ ਦੀ ਸਲਾਹ ਦਿਤੀ ਗਈ ਹੈ।