
ਆਪਸ ਵਿਚ ਟਕਰਾਉਣ ਵਾਲੇ ਹੈਲੀਕਾਪਟਰ ਅਮਰੀਕਾ ਦੇ ਹਮਲਾ ਕਰਨ ਵਾਲੇ ਇਕਲੌਤੇ 101 ਏਅਰਬੋਰਟ ਡਿਵੀਜ਼ਨ ਦੇ ਸਨ
ਅਮਰੀਕਾ : ਅਮਰੀਕਾ ਦੇ ਕੈਂਟਕੀ ਵਿੱਚ ਬੁੱਧਵਾਰ ਰਾਤ ਨੂੰ ਦੋ ਫੌਜੀ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ 9 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।
ਫੌਜੀ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰਾਤ 9:30 ਵਜੇ ਵਾਪਰਿਆ। ਦੋ HH60 ਬਲੈਕਹਾਕਸ ਰੁਟੀਨ ਫੌਜੀ ਸਿਖਲਾਈ 'ਤੇ ਸਨ। ਕੈਂਟਕੀ ਦੇ ਗਵਰਨਰ ਨੇ ਕਿਹਾ ਕਿ ਇਹ ਬੁਰੀ ਖ਼ਬਰ ਹੈ। ਹੁਣ ਜੋ ਖਬਰਾਂ ਆ ਰਹੀਆਂ ਹਨ, ਉਸ ਮੁਤਾਬਕ ਕਈ ਮੌਤਾਂ ਵੀ ਹੋ ਸਕਦੀਆਂ ਹਨ।
ਇਕ ਰਿਪੋਰਟ ਅਨੁਸਾਰ, ਕੈਂਟਕੀ ਵਿੱਚ ਵੱਖ-ਵੱਖ ਥਾਵਾਂ ਤੋਂ ਬਚਾਅ ਕਰਨ ਵਾਲਿਆਂ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਆਪਸ ਵਿਚ ਟਕਰਾਉਣ ਵਾਲੇ ਹੈਲੀਕਾਪਟਰ ਅਮਰੀਕਾ ਦੇ ਹਮਲਾ ਕਰਨ ਵਾਲੇ ਇਕਲੌਤੇ 101 ਏਅਰਬੋਰਟ ਡਿਵੀਜ਼ਨ ਦੇ ਸਨ।
ਇਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਵਿਚ ਦੁਸ਼ਮਣੀ ਦੌਰਾਨ ਤਾਇਨਾਤ ਕੀਤਾ ਗਿਆ ਹੈ। ਫੋਰਟ ਕੈਂਪਬੈਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜ ਸਾਲ ਪਹਿਲਾਂ 2018 ਵਿੱਚ, ਕੈਂਟਕੀ ਦੇ ਫੋਰਟ ਕੈਂਪਬੈਲ ਖੇਤਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਦੋ ਸੈਨਿਕਾਂ ਦੀ ਮੌਤ ਹੋ ਗਈ ਸੀ।