
ਜ਼ਖ਼ਮੀ ਕੁੜੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ
ਪਾਕਿਸਤਾਨ ਦੇ ਪੰਜਾਬ ਸੂਬ ਵਿਚ ਇਕ ਵਿਅਕਤੀ ਨ 13 ਸਾਲਾ ਮਾਨਸਿਕ ਤੌਰ ’ਤ ਬੀਮਾਰ ਈਸਾਈ ਕੁੜੀ ਨੂੰ ਅਗ਼ਵਾ ਕਰ ਲਿਆ ਅਤੇ ਇਕ ਮਾਲਗੱਡੀ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਿਸ ਅਧਿਕਾਰੀ ਸ਼ਬੀਰ ਹੁਸੈਨ ਅਨੁਸਾਰ ਕੁੜੀ ਨੂੰ ਮੁਲਜ਼ਮ ਰਹੀਲ ਬੱਟ ਨੇ ਉਸ ਦੇ ਘਰ ਦੇ ਬਾਹਰੋਂ ਅਗ਼ਵਾ ਕੀਤਾ। ਇਹ ਘਟਨਾ ਲਾਹੌਰ ਤੋਂ 170 ਕਿਲੋਮੀਟਰ ਦੂਰ ਲਾਲਾ ਮੂਸਾ ਵਿਚ ਵਾਪਰੀ। ਜ਼ਖ਼ਮੀ ਕੁੜੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਸ਼ੱਕੀ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।