
ਪਾਕਿਸਤਾਨ ਦੀ ਸੁਪਾਰਕੋ ਦਾ ਬੱਜਟ 2018- 19 ਦਰਮਿਆਨ 4.70 ਬਿਲੀਅਨ ਰੁਪਏ ਦਾ ਰੱਖਿਆ ਗਿਆ ਹੈ
ਅਪਣੀ ਨਿਰਭਰਤਾ ਹੋਰਨਾਂ ਮੁਲਕਾਂ ਦੇ ਉਪਗ੍ਰਿਹਾਂ ਤੋਂ ਘਟਾਉਣ ਦੇ ਮੱਦੇ ਨਜ਼ਰ ਪਾਕਿਸਤਾਨ ਅਗਲੇ ਵਿੱਤੀ ਸਾਲ ਅਪਣਾ ਨਿਜੀ ਉਪਗ੍ਰਿਹ ਲਾਂਚ ਕਰਨ ਦੀ ਤੇਰੀ 'ਚ ਹੈ। ਇਸ ਤੋਂ ਇਲਾਵਾ ਕਈ ਕਿਸਮ ਦੇ ਹੋਰ ਸਪੇਸ ਪ੍ਰੋਜੈਕਟ ਵੀ ਪਾਕਿਸਤਾਨ ਵਲੋਂ ਲਾਂਚ ਕੀਤੇ ਜਾਣਗੇ ਤਾਂ ਕਿ ਹੋਰਾਂ ਮੁਲਕਾਂ ਤੋਂ ਨਿਰਭਰਤਾ ਘਟਾਈ ਜਾ ਸਕੇ। ਪਾਕਿਸਤਾਨ ਦੀ ਸੁਪਾਰਕੋ ਦਾ ਬੱਜਟ 2018- 19 ਦਰਮਿਆਨ 4.70 ਬਿਲੀਅਨ ਰੁਪਏ ਦਾ ਰੱਖਿਆ ਗਿਆ ਹੈ ਜਿਸ ਵਿੱਚੋ 2.55 ਬਿਲੀਅਨ ਰੁਪਏ ਤਿੰਨ ਬਿਲਕੁਲ ਨਵੇਂ ਪ੍ਰੋਜੈਕਟਾਂ ਲਈ ਹੋਵੇਗਾ। ਸੁਪਾਰਕੋ ਸਪੇਸ ਤਕਨੀਕ ਨੂੰ ਵਧਾਵਾ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਕਈ ਤਰਾਂ ਦੀਆਂ ਗਤੀਵਿਦਿਆਂ ਕਰ ਰਹੀ ਹੈ।
ਇਸ ਵਿਚ ਪਾਕਿਸਤਾਨ ਦੇ ਮਲਟੀ ਮਿਸ਼ਨ ਉਪਗ੍ਰਿਹ (ਪਾਕ ਸੈਟ- ਐਮ ਐਮ 1) ਲਈ 1.35 ਬਿਲੀਅਨ ਦਾ ਫੰਡ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕਰਾਚੀ ਵਿਖੇ ਪਾਕਿਸਤਾਨ ਸਪੇਸ ਸੈਂਟਰ ਸਥਾਪਿਤ ਕਰਨ ਲਾਇ ਵੀ 1 ਬਿਲੀਅਨ ਰੁਪਏ ਦੀ ਤਜ਼ਵੀਜ਼ ਕੀਤੀ ਗਈ ਹੈ ਅਤੇ ਤੀਜਾ ਪ੍ਰੋਜੈਕਟ ਕਰਾਚੀ ਵਿਖੇ 200 ਬਿਲੀਅਨ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਸਪੇਸ ਐਪਲਿਕੈਸ਼ਨ ਰਿਸਰਚ ਸੈਂਟਰ ਹੋਵੇਗਾ।