US News: 10 ਗਰਮਖਿਆਲੀਆਂ 'ਤੇ ਕਾਰਵਾਈ ਕਰੇਗਾ ਅਮਰੀਕਾ, ਫੰਡਿੰਗ 'ਤੇ ਵੀ ਨਜ਼ਰ  
Published : Apr 30, 2024, 10:31 am IST
Updated : Apr 30, 2024, 10:31 am IST
SHARE ARTICLE
File Photo
File Photo

- ਗਰਮਖਿਆਲੀ ਸੰਗਠਨਾਂ ਦੀ ਫੰਡਿੰਗ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਰੋਕਿਆ ਜਾਵੇਗਾ 

US News: ਨਵੀਂ ਦਿੱਲੀ - ਪਿਛਲੇ ਸਾਲ ਮਾਰਚ 'ਚ ਸਾਨ ਫਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ 'ਤੇ ਗਰਮਖਿਆਲੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਅਮਰੀਕੀ ਸਰਕਾਰ ਹੁਣ ਹਰਕਤ 'ਚ ਆ ਗਈ ਹੈ। ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੂਤਘਰ ਹਮਲੇ ਵਿੱਚ ਸ਼ਾਮਲ 10 ਮੁਲਜ਼ਮਾਂ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਲੁੱਕਆਊਟ ਨੋਟਿਸ ਇਹ ਸੁਨਿਸ਼ਚਿਤ ਕਰੇਗਾ ਕਿ ਅਮਰੀਕੀ ਏਜੰਸੀਆਂ ਹਮਲੇ ਵਿਚ ਸ਼ਾਮਲ 10 ਮੁਲਜ਼ਮਾਂ ਨੂੰ ਸਰਗਰਮੀ ਨਾਲ ਹਿਰਾਸਤ ਵਿਚ ਲੈਣ। ਇਸ ਨਾਲ ਅਮਰੀਕੀ ਅਧਿਕਾਰੀਆਂ ਅਤੇ ਬਾਅਦ ਵਿਚ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਪੁੱਛਗਿੱਛ, ਪਛਾਣ ਅਤੇ ਗ੍ਰਿਫ਼ਤਾਰੀ ਦੀ ਤਿਆਰੀ ਕੀਤੀ ਜਾਵੇਗੀ। ਭਾਰਤੀ ਵਣਜ ਦੂਤਘਰ 'ਤੇ ਹਮਲਾ 18 ਅਤੇ 19 ਮਾਰਚ, 2023 ਦੀ ਦਰਮਿਆਨੀ ਰਾਤ ਨੂੰ ਹੋਇਆ ਸੀ।

ਜਦੋਂ ਕੁਝ ਕਥਿਤ ਗਰਮਖਿਆਲੀ ਸਮਰਥਕ ਗੈਰ-ਕਾਨੂੰਨੀ ਤਰੀਕੇ ਨਾਲ ਵਣਜ ਦੂਤਘਰ ਵਿਚ ਦਾਖਲ ਹੋਏ ਅਤੇ ਇਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦੂਤਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਅਤੇ ਦੂਤਘਰ ਦੇ ਅਧਿਕਾਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ 18 ਜੂਨ 2023 ਨੂੰ ਕੈਨੇਡਾ ਦੇ ਸਰੀ 'ਚ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੁਝ ਦੋਸ਼ੀ 1 ਅਤੇ 2 ਜੁਲਾਈ 2023 ਦੀ ਦਰਮਿਆਨੀ ਰਾਤ ਨੂੰ ਦੁਬਾਰਾ ਵਣਜ ਦੂਤਘਰ 'ਚ ਦਾਖਲ ਹੋਏ ਅਤੇ ਇਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। 

ਏਜੰਸੀਆਂ ਦਾ ਰੁਖ਼ ਬਦਲਿਆ: ਗਰਮਖਿਆਲੀ ਪ੍ਰਦਰਸ਼ਨਕਾਰੀ ਨਹੀਂ, ਅਪਰਾਧੀ ਹਨ  
ਗਰਮਖਿਆਲੀ ਸਮਰਥਕਾਂ ਪ੍ਰਤੀ ਅਮਰੀਕੀ ਜਾਂਚ ਏਜੰਸੀਆਂ ਦੇ ਰਵੱਈਏ 'ਚ ਵੱਡਾ ਬਦਲਾਅ ਆਇਆ ਹੈ। ਐਫਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ 'ਚ ਭਾਰਤੀ ਦੂਤਘਰ 'ਤੇ ਹਮਲੇ 'ਚ ਸ਼ਾਮਲ ਗਰਮਖਿਆਲੀ ਸੰਗਠਨਾਂ ਨੂੰ ਹੁਣ ਪ੍ਰਦਰਸ਼ਨਕਾਰੀ ਨਹੀਂ ਮੰਨਿਆ ਜਾਵੇਗਾ, ਸਗੋਂ ਉਨ੍ਹਾਂ 'ਤੇ ਅਪਰਾਧੀਆਂ ਦੇ ਤੌਰ 'ਤੇ ਮੁਕੱਦਮਾ ਚਲਾਇਆ ਜਾਵੇਗਾ।

ਐਫਬੀਆਈ ਕਥਿਤ ਤੌਰ 'ਤੇ ਅਪਰਾਧਕ ਕਾਨੂੰਨਾਂ ਤਹਿਤ ਅਜਿਹੇ ਸਮੂਹਾਂ ਵਿਰੁੱਧ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਪਹਿਲਾਂ ਹੀ ਕਈ ਵਿਅਕਤੀਆਂ ਦੀ ਪਛਾਣ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਅਜਿਹੇ ਖਾਲਿਸਤਾਨੀ ਸਮਰਥਕ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਅਮਰੀਕਾ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੇ ਦਾਇਰੇ 'ਚ ਰੱਖਿਆ ਗਿਆ ਸੀ। 

- ਗਰਮਖਿਆਲੀ ਸੰਗਠਨਾਂ ਦੀ ਫੰਡਿੰਗ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਰੋਕਿਆ ਜਾਵੇਗਾ 
ਐਫਬੀਆਈ ਗਰਮਖਿਆਲੀ ਸੰਗਠਨਾਂ ਦੇ ਫੰਡਿੰਗ ਦੀ ਵੀ ਜਾਂਚ ਕਰ ਰਹੀ ਹੈ। ਅਮਰੀਕਾ ਨੇ ਇਨ੍ਹਾਂ ਸੰਗਠਨਾਂ ਤੋਂ ਵਿੱਤੀ ਸਹਾਇਤਾ ਨੂੰ ਟਰੈਕ ਕਰਨ ਅਤੇ ਰੋਕਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਐਫਬੀਆਈ ਅਤੇ ਐਨਆਈਏ ਦੀ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਗਰਮਖਿਆਲੀ ਸੰਗਠਨਾਂ ਦੇ ਬਹੁਤ ਸਾਰੇ ਸਮਰਥਕ ਆਨਲਾਈਨ ਕੱਟੜਵਾਦ ਤੋਂ ਪ੍ਰਭਾਵਿਤ ਸਨ ਅਤੇ ਤਸਕਰੀ ਵਰਗੇ ਅਪਰਾਧਾਂ ਵਿਚ ਸ਼ਾਮਲ ਸਨ।  

ਐਫਬੀਆਈ ਨੇ ਭਾਰਤ ਤੋਂ ਗਰਮਖਿਆਲੀ ਅਪਰਾਧੀਆਂ ਦਾ ਬਾਇਓਮੈਟ੍ਰਿਕਸ ਡੇਟਾ ਮੰਗਿਆ ਐਫਬੀਆਈ ਅਧਿਕਾਰੀਆਂ ਨੇ ਐਨਆਈਏ ਨੂੰ ਖਾਲਿਸਤਾਨੀ ਅਪਰਾਧੀਆਂ ਦੇ ਨਾਵਾਂ ਅਤੇ ਪਾਸਪੋਰਟਾਂ ਤੋਂ ਇਲਾਵਾ ਬਾਇਓਮੈਟ੍ਰਿਕਸ ਪ੍ਰਦਾਨ ਕਰਨ ਲਈ ਕਿਹਾ ਹੈ। ਭਾਰਤੀ ਏਜੰਸੀਆਂ ਨੇ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਦੀ ਬੇਨਤੀ ਕਰਦੇ ਹੋਏ ਦੋਸ਼ੀ ਦੇ ਨਾਮ, ਪਾਸਪੋਰਟ ਦੇ ਵੇਰਵੇ ਸਾਂਝੇ ਕੀਤੇ ਹਨ। ਐਫਬੀਆਈ ਮੁਤਾਬਕ ਬਾਇਓਮੈਟ੍ਰਿਕ ਡੇਟਾ ਨਾਲ ਅਪਰਾਧੀਆਂ ਦੀ ਭਾਲ ਕਰਨਾ ਆਸਾਨ ਹੋ ਜਾਵੇਗਾ।  

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement