Europe Power Outage News: ਕਈ ਘੰਟੇ ਹਨੇਰੇ ’ਚ ਡੁੱਬਿਆ ਰਿਹਾ ਯੂਰਪ, ਸਪੇਨ ਤੇ ਪੁਰਤਗਾਲ ’ਚ ਬਿਜਲੀ ਰਹੀ ਗੁਲ
Published : Apr 30, 2025, 9:13 am IST
Updated : Apr 30, 2025, 9:13 am IST
SHARE ARTICLE
Spain and Portugal power outage News in punjabi
Spain and Portugal power outage News in punjabi

Europe Power Outage News:

Spain and Portugal power outage News in punjabi : ਯੂਰਪ 'ਚ ਕਈ ਘੰਟਿਆਂ ਦੇ ਬਲੈਕਆਊਟ ਤੋਂ ਬਾਅਦ ਆਖ਼ਰ ਮੰਗਲਵਾਰ ਦੀ ਸਵੇਰ ਨੂੰ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋ ਗਈ। ਰਿਪੋਰਟ ਮੁਤਾਬਕ ਯੂਰਪ ਦੇ ਤਿੰਨ ਦੇਸ਼ ਸਪੇਨ, ਪੁਰਤਗਾਲ ਤੇ ਫ਼ਰਾਂਸ ਕਈ ਘੰਟੇ ਤਕ ਹਨੇਰੇ ’ਚ ਡੁੱਬੇ ਰਹੇ ਸੀ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਕਿਉਂਕਿ ਅਚਾਨਕ ਇਸ ਤਰ੍ਹਾਂ ਬਿਜਲੀ ਸਪਲਾਈ ਠੱਪ ਹੋਣ ਕਰਕੇ ਮੈਟਰੋ ਰੇਲ ਸੇਵਾ ਵੀ ਬੰਦ ਹੋ ਗਈ, ਲੱਖਾਂ ਘਰ ਹਨੇਰੇ ’ਚ ਡੁੱਬ ਗਏ ਅਤੇ ਕਈ ਸਾਰੇ ਲੋਕ ਤਾਂ ਲਿਫ਼ਟਾਂ ’ਚ ਵੀ ਫ਼ਸ ਗਏ ਸੀ।

ਮੰਗਲਵਾਰ ਨੂੰ ਸਪੇਨ ਅਤੇ ਪੁਰਤਗਾਲ ਵਿਚ ਬਿਜਲੀ ਲਗਭਗ ਪੂਰੀ ਤਰ੍ਹਾਂ ਬਹਾਲ ਹੋ ਤਾਂ ਗਈ, ਪਰ ਇਸ ਬਾਰੇ ਬਹੁਤ ਸਾਰੇ ਸਵਾਲ ਬਾਕੀ ਹਨ ਕਿ ਆਖ਼ਰ ਬਲੈਕਆਉਟ ਦਾ ਕੀ ਕਾਰਨ ਸੀ। ਦੇਸ਼ ਦੇ ਬਿਜਲੀ ਆਪਰੇਟਰ ਰੈੱਡ ਇਲੈਕਟਰੀਕਾ ਨੇ ਕਿਹਾ ਕਿ ਮੰਗਲਵਾਰ ਸਵੇਰੇ 7 ਵਜੇ ਤਕ ਸਪੇਨ ਵਿਚ 99 ਪ੍ਰਤੀਸ਼ਤ ਤੋਂ ਵੱਧ ਬਿਜਲੀ ਬਹਾਲ (Spain and Portugal power outage News in punjabi )ਹੋ ਗਈ ਸੀ।

ਪੁਰਤਗਾਲੀ ਗਰਿੱਡ ਆਪਰੇਟਰ R5N ਨੇ ਮੰਗਲਵਾਰ ਸਵੇਰੇ ਕਿਹਾ ਕਿ ਕੱਲ੍ਹ ਦੇਰ ਰਾਤ ਤੋਂ ਸਾਰੇ 89 ਪਾਵਰ ਸਬਸਟੇਸ਼ਨ ਵਾਪਸ ਔਨਲਾਈਨ ਹੋ ਗਏ ਸਨ ਅਤੇ ਸਾਰੇ 6.4 ਮਿਲੀਅਨ ਗਾਹਕਾਂ ਨੂੰ ਬਿਜਲੀ ਬਹਾਲ ਕਰ ਦਿਤੀ ਗਈ ਸੀ। ਮੰਗਲਵਾਰ ਸਵੇਰ ਤਕ ਜੀਵਨ ਆਮ ਵਾਂਗ ਹੋ ਗਿਆ ਸੀ। ਸਪੇਨ ਵਿਚ ਸਕੂਲ ਅਤੇ ਦਫ਼ਤਰ ਦੁਬਾਰਾ ਖੁੱਲ੍ਹ ਗਏ। ਅਧਿਕਾਰੀਆਂ ਨੇ ਯੂਰਪ ਵਿਚ ਹੁਣ ਤਕ ਦੇ ਸਭ ਤੋਂ ਗੰਭੀਰ ਬਲੈਕਆਊਟ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ। (ਏਜੰਸੀ)

( For more news apart from, 'Spain and Portugal power outage News in punjabi'  Stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement