
ਅਮਰੀਕਾ ਨੇ ਅਤਿਵਾਦ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਤਹਿਤ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨਾਂ ਸਮੇਤ ਕਈ ਸੰਗਠਨਾਂ ਦੀ ਰਾਸ਼ੀ ‘ਤੇ ਰੋਕ ਲਗਾ ਦਿੱਤੀ ਹੈ।
ਵਾਸ਼ਿੰਗਟਨ: ਅਮਰੀਕਾ ਨੇ ਅਤਿਵਾਦ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਤਹਿਤ ਪਾਕਿਸਤਾਨ ਸਥਿਤ ਸੰਗਠਨਾਂ ਸਮੇਤ ਕਈ ਸੂਚੀਬੱਧ ਅਤਿਵਾਦੀ ਸੰਗਠਨਾਂ ਦੀ ਪਿਛਲੇ ਸਾਲ ਤੱਕ 4 ਕਰੋੜ 46 ਲੱਖ ਤੋਂ ਜ਼ਿਆਦਾ ਰਕਮ ‘ਤੇ ਰੋਕ ਲਗਾ ਦਿੱਤੀ ਹੈ। ਅਮਰੀਕੀ ਵਿੱਤ ਮੰਤਰਾਲੇ ਵੱਲੋਂ ਜਾਰੀ ਸਲਾਨਾ ਰਿਪੋਰਟ ਅਨੁਸਾਰ ਅਮਰੀਕਾ ਨੇ ਲਸ਼ਕਰ ਏ ਤਾਇਬਾ ਦੀ ਚਾਰ ਲੱਖ ਡਾਲਰ ਅਤੇ ਜੈਸ਼-ਏ-ਮੁਹੰਮਦ ਦੀ 1,725 ਡਾਲਰ ਦੀ ਰਕਮ ਰੋਕੀ ਹੈ।
Jaish-E-Mohammed Masood Azhar
ਮਨਿਸਟਰੀ ਆੱਫ ਫੋਰਨ ਐਸਟ ਕੰਟਰੋਲ ਆਫਿਸ (Ministry of Foreign Assets Control Office) ਅੰਤਰਰਾਸ਼ਟਰੀ ਅਤਿਵਾਦੀ ਸੰਗਠਨਾਂ ਅਤੇ ਅਤਿਵਾਦ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਪੂੰਜੀ ਵਿਰੁੱਧ ਪਾਬੰਦੀ ਲਗਾਉਂਦਾ ਹੈ। ਸੰਘੀ ਸੰਸਥਾ ਅਮਰੀਕਾ ਦੀ ਵਿਦੇਸ਼ੀ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਟੀਚਿਆਂ ਦੇ ਆਧਾਰ 'ਤੇ ਆਰਥਿਕ ਅਤੇ ਵਪਾਰਕ ਪਾਬੰਦੀਆਂ ਨੂੰ ਲਾਗੂ ਕਰਨ ਦੇ ਆਪਣੇ ਟੀਚੇ ਤਹਿਤ ਅਜਿਹੀ ਕਾਰਵਾਈ ਕਰਦੀ ਹੈ।
Lashkar-E-Taiba
ਰਿਪੋਰਟ ਅਨੁਸਾਰ ਅਮਰੀਕਾ ਨੇ ਸੂਚੀਬੰਦ ਅਤਿਵਾਦੀ ਸੰਗਠਨਾਂ ਅਤੇ ਅਤਿਵਾਦੀਆਂ ਦੀ 2018 ਤੱਕ 4 ਕਰੋੜ 61 ਲੱਖ ਡਾਲਰ ਤੋਂ ਜ਼ਿਆਦਾ ਰਕਮ ਰੋਕੀ ਹੈ ਜਦਕਿ 2017 ਵਿਚ 4 ਕਰੋੜ 36 ਲੱਖ ਰਕਮ ਰੋਕੀ ਗਈ ਸੀ। ਇਹਨਾਂ ਅਤਿਵਾਦੀ ਸੰਗਠਨਾਂ ਦੀ ਸੂਚੀ ਵਿਚ ਹਕਾਨੀ ਨੈੱਟਵਰਕ (3,626), ਹਰਕਤ ਉਲ ਮੁਜ਼ਾਹਿਦੀਨ (11,988 ਡਾਲਰ) ਅਤੇ ਹਿਜ਼ਬੁੱਲ ਮੁਜ਼ਾਹਿਦੀਨ (2,287 ਡਾਲਰ) ਸੰਗਠਨ ਸ਼ਾਮਿਲ ਹਨ।