ਚੀਨ ਨੇ ਟਰੰਪ ਦਾ ਵਿਚੋਲਗੀ ਦਾ ਪ੍ਰਸਤਾਵ ਕੀਤਾ ਖ਼ਾਰਿਜ
Published : May 30, 2020, 8:36 am IST
Updated : May 30, 2020, 8:36 am IST
SHARE ARTICLE
File Photo
File Photo

ਦੋਵੇਂ ਦੇਸ਼ ਵਿਵਾਦ ਸੁਲਝਾਉਣ ਲਈ ਤੀਜੇ ਪੱਖ ਦੀ ਦਖ਼ਲ ਨਹੀਂ ਚਾਹੁੰਦੇ : ਵਿਦੇਸ਼ ਮੰਤਰੀ

ਬੀਜਿੰਗ, 29 ਮਈ : ਚੀਨ ਨੇ ਭਾਰਤ ਨਾਲ ਲਗਦੀ ਸਰਹੱਦ ਸਬੰਧੀ ਮੌਜੂਦਾ ਗਤੀਰੋਧ ਖ਼ਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੇ ਪ੍ਰਸਤਾਵ ਨੂੰ ਸ਼ੁਕਰਵਾਰ ਨੂੰ ਖਾਰਿਜ਼ ਕਰ ਦਿਤਾ। ਟਰੰਪ ਨੇ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਵਿਵਾਦ ਦੇ ਹੱਲ ਲਈ ਬੁਧਵਾਰ ਨੂੰ ਵਿਚੋਲਗੀ ਕਰਨ ਦੀ ਅਚਾਨਕ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਉਹ ਦੋਵੇਂ ਗੁਆਂਢੀ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਜਾਰੀ ਗਤੀਰੋਧ ਦੇ ਦੌਰਾਨ ਤਣਾਅ ਘੱਟ ਕਰਨ ਲਈ 'ਤਿਆਰ, ਚਾਹਵਾਨ ਤੇ ਸਮਰੱਥ' ਹੈ।

ਅਮਰੀਕਾ ਦੇ ਇਸ ਪ੍ਰਸਤਾਵ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਕਿਹਾ ਕਿ ਦੋਵੇਂ ਦੇਸ਼ ਮੌਜੂਦਾ ਸੈਨਿਕ ਗਤੀਰੋਧ ਸੁਲਝਾਉਣ ਲਈ ਤੀਜੇ ਪੱਖ ਦੀ ਦਖ਼ਲ ਅੰਦਾਜ਼ੀ ਨਹੀਂ ਚਾਹੁੰਦੇ ਹਨ। ਝਾਓ ਨੇ ਇਥੇ ਇਕ ਪੱਤਰਕਾਰ ਸੰਮੇਲਨ ਵਿਚ ਟਰੰਪ ਦੇ ਪ੍ਰਸਤਾਵ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਕਿਹਾ,''ਚੀਨ ਅਤੇ ਭਾਰਤ ਵਿਚਾਲੇ ਸਰਹੱਦ ਸਬੰਧੀ ਸਿਸਟਮ ਅਤੇ ਗੱਲਬਾਤ ਮਾਧਿਅਮ ਹਨ।'' ਉਹਨਾਂ ਨੇ ਕਿਹਾ,''ਅਸੀਂ ਵਾਰਤਾ ਅਤੇ ਵਿਚਾਰ ਵਟਾਂਦਰੇ ਦੇ ਜ਼ਰੀਏ ਸਮੱਸਿਆਵਾਂ ਨੂੰ ਉਚਿਤ ਤਰੀਕੇ ਨਾਲ ਸੁਲਝਾਉਣ ਵਿਚ ਸਮਰੱਥ ਹਾਂ।

 

ਸਾਨੂੰ ਤੀਜੇ ਪੱਖ ਦੀ ਦਖ਼ਲ ਅੰਦਾਜ਼ੀ ਦੀ ਲੋੜ ਨਹੀਂ ਹੈ।'' ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਆਨਲਾਈਨ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ, ''ਅਸੀਂ ਇਸ ਦੇ ਸ਼ਾਂਤੀਪੂਰਵਕ ਹੱਲ ਲਈ ਚੀਨੀ ਪੱਖ ਨਾਲ ਗੱਲਬਾਤ ਕਰ ਰਹੇ ਹਾਂ।'' ਇਸ ਤੋਂ ਪਹਿਲਾਂ, ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ, ਪਰ ਨਵੀਂ ਦਿੱਲੀ ਨੇ ਇਸ ਪ੍ਰਸਤਾਵ ਨੂੰ ਖਾਰਿਜ਼ ਕਰ ਦਿਤਾ ਸੀ।        (ਪੀਟੀਆਈ)

File photoFile photo

ਟਰੰਪ ਨੇ ਕੀਤੀ ਸੀ ਵਿਚੋਲਗੀ ਦੀ ਪੇਸ਼ਕਸ਼
ਟਰੰਪ ਨੇ ਬੁਧਵਾਰ ਨੂੰ ਇਕ ਟਵੀਟ ਕੀਤਾ ਸੀ, ''ਅਸੀਂ ਭਾਰਤ ਅਤੇ ਚੀਨ ਦੋਹਾਂ ਨੂੰ ਸੂਚਿਤ ਕੀਤਾ ਹੈ ਕਿ ਅਮਰੀਕਾ ਸਹਰੱਦ ਵਿਵਾਦ 'ਚ ਵਿਚੋਲਗੀ ਕਰਨ ਲਈ ਤਿਆਰ ਹੈ, ਚਾਹਵਾਨ ਤੇ ਸਮਰੱਥ' ਹੈ। ਉਨ੍ਹਾਂ ਨੇ ਵਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੀਰਵਾਰ ਨੂੰ ਮੁੜ ਅਪਣੀ ਪੇਸ਼ਕਸ਼ ਦੁਹਰਾਈ। ਇਸ ਟਵੀਟ 'ਤੇ ਇਕ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਜੇਕਰ ਮਦਦ ਲਈ ਬੁਲਾਇਆ ਗਿਆ,''ਤਾਂ ਮੈਂ ਵਿਚੋਲਗੀ ਕਰਾਂਗਾ। ਜੇ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਮਦਦ ਮਿਲੇਗੀ ਤਾਂ ਮੈਂ ਇਹ ਕਰਾਂਗਾ।'' ਟਰੰਪ ਦੀ ਪੇਸ਼ਕਸ਼ 'ਤੇ ਬੇਹੱਦ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਬੁਧਵਾਰ ਨੂੰ ਕਿਹਾ ਸੀ ਕਿ ਉਹ ਸਰਹੱਦ ਸਬੰਧੀ ਵਿਵਾਦ ਸ਼ਾਂਤੀਪੂਰਵਕ ਹੱਲ ਕਰਨ ਲਈ ਚੀਨ ਨਾਲ ਗੱਲਬਾਤ ਕਰ ਰਿਹਾ ਹੈ।

File photoFile photo

ਦੋਹਾਂ ਦੇਸ਼ਾ ਵਲੋਂ ਕੀਤੇ ਫ਼ੌਜ ਨਿਰਮਾਣ ਕਾਰਨ ਵਧਿਆ ਤਣਾਅ
ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਲੱਦਾਖ ਅਤੇ ਉੱਤਰੀ ਸਿੱਕਮ ਵਿਚ ਕਈ ਖੇਤਰਾਂ ਵਿਚ ਭਾਰਤ ਅਤੇ ਚੀਨ ਦੋਹਾਂ ਦੀਆਂ ਸੈਨਾਵਾਂ ਨੇ ਹਾਲ ਹੀ ਵਿਚ ਫ਼ੌਜ ਨਿਰਮਾਣ ਕੀਤੇ ਹਨ। ਇਸ ਨਾਲ ਗਤੀਰੋਧ ਦੀਆਂ ਦੋ ਵੱਖ-ਵੱਖ ਘਟਨਾਵਾ ਦੇ ਦੋ ਹਫ਼ਤੇ ਬਾਅਦ ਵੀ ਦੋਹਾਂ ਵਿਚਾਲੇ ਤਣਾਅ ਵਧਣ ਅਤੇ ਦੋਹਾਂ ਦੇ ਰਵੱਈਏ ਵਿਚ ਸਖ਼ਤੀ ਦਾ ਸਪੱਸ਼ਟ ਸੰਕੇਤ ਮਿਲਦਾ ਹੈ। ਭਾਰਤ ਨੇ ਕਿਹਾ ਹੈ ਕਿ ਚੀਨੀ ਫ਼ੌਜ ਲੱਦਾਖ ਅਤੇ ਸਿੱਕਮ ਵਿਚ ਐੱਲ.ਏ.ਸੀ. 'ਤੇ ਉਸਦੇ ਫੌਜੀਆਂ ਦੀ ਸਧਾਰਨ ਗਸ਼ਤ ਵਿਚ ਰੁਕਾਵਟ ਪੈਦਾ ਕਰ ਰਹੀ ਹੈ। ਭਾਰਤ ਨੇ ਚੀਨ ਦੀ ਇਸ ਦਲੀਲ ਨੂੰ ਵੀ ਪੂਰੀ ਤਰ੍ਹਾਂ ਖਾਰਿਜ ਕਰ ਦਿਤਾ ਹੈ ਕਿ ਭਾਰਤੀ ਬਲਾਂ ਵਲੋਂ ਚੀਨੀ ਪਾਸਿਓਂ ਨਜਾਇਜ਼ ਕਬਜ਼ਾ ਕਰਨ ਨਾਲ ਦੋਹਾਂ ਸੈਨਾਵਾਂ ਦੇ ਵਿਚ ਤਣਾਅ ਵਧਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement