
ਪੁਲਿਸ ਦੀ ਗੋਲੀ ਨਾਲ ਮਾਰਚ ਵਿਚ ਮਾਰੀ ਗਈ ਗ਼ੈਰ ਗੋਰੀ ਮਹਿਲਾ ਬ੍ਰਿਯੋਨਾ ਟੇਲਰ ਦੇ ਲਈ ਲੌਇਸ ਵਿਲੇ ਵਿਚ ਇਨਸਾਫ਼ ਦੀ ਮੰਗ ਕਰ
ਵਾਸ਼ਿੰਗਟਨ, 29 ਮਈ : ਪੁਲਿਸ ਦੀ ਗੋਲੀ ਨਾਲ ਮਾਰਚ ਵਿਚ ਮਾਰੀ ਗਈ ਗ਼ੈਰ ਗੋਰੀ ਮਹਿਲਾ ਬ੍ਰਿਯੋਨਾ ਟੇਲਰ ਦੇ ਲਈ ਲੌਇਸ ਵਿਲੇ ਵਿਚ ਇਨਸਾਫ਼ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਨੇ ਗੋਲੀਬਾਰੀ ਕਰ ਦਿਤੀ। ਇਸ ਗੋਲੀਬਾਰੀ ਵਿਚ ਘੱਟੋ-ਘੱਟ 7 ਲੋਕ ਜ਼ਖ਼ਮੀ ਹੋ ਗਏ।
ਲੌਇਸ ਵਿਲੇ ਮੈਟਰੋ ਪੁਲਿਸ ਨੇ ਬਿਆਨ ਵਿਚ ਦਸਿਆ ਕਿ ਸ਼ੁਕਰਵਾਰ ਤੜਕੇ ਗੋਲੀਬਾਰੀ ਵਿਚ ਘੱਟੋ-ਘੱਟ 7 ਲੋਕ ਜ਼ਖ਼ਮੀ ਹੋ ਗਏ, ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਬਿਆਨ ਵਿਚ ਕਿਹਾ ਗਿਆ ਹੈ,‘‘ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ਪਰ ਪੁਲਿਸ ਨੇ ਕਿੰਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਦੀ ਜਾਣਕਾਰੀ ਨਹੀਂ ਦਿਤੀ ਗਈ।’’ ‘ਕੌਰੀਅਰ ਜਨਰਲ’ ਦੀ ਖਬਰ ਦੇ ਮੁਤਾਬਕ ਕਰੀਬ 500 ਤੋਂ 600 ਲੋਕ ਕੈਂਟਕੀ ਸ਼ਹਿਰ ਵਿਚ ਵੀਰਵਾਰ ਦੀ ਰਾਤ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨ ਸ਼ੁਕਰਵਾਰ ਸਵੇਰੇ ਮੀਂਹ ਪੈਣ ਤਕ ਕਰੀਬ 6 ਘੰਟੇ ਤੋਂ ਵਧੇਰੇ ਸਮੇਂ ਤਕ ਚੱਲਿਆ।
(ਪੀਟੀਆਈ)