
ਦਖਣੀ ਅਫ਼ਰੀਕਾ ਨੇ ਕਿਹਾ ਹੈ ਕਿ ਜਾਂਚ ਕਿੱਟ ਦੀ ਕਮੀ ਹੋਣ ਕਾਰਣ ਦੇਸ਼ ਵਿਚ ਕੋਵਿਡ-19 ਦੇ ਤਕਰੀਬਨ 1 ਲੱਖ ਨਮੂਨਿਆਂ ਦਾ ਪ੍ਰੀਖਣ ਕੀਤਾ ਜਾਣਾ ਬਾਕੀ ਹੈ।
ਜੋਹਾਨਿਸਬਰਗ, 29 ਮਈ : ਦਖਣੀ ਅਫ਼ਰੀਕਾ ਨੇ ਕਿਹਾ ਹੈ ਕਿ ਜਾਂਚ ਕਿੱਟ ਦੀ ਕਮੀ ਹੋਣ ਕਾਰਣ ਦੇਸ਼ ਵਿਚ ਕੋਵਿਡ-19 ਦੇ ਤਕਰੀਬਨ 1 ਲੱਖ ਨਮੂਨਿਆਂ ਦਾ ਪ੍ਰੀਖਣ ਕੀਤਾ ਜਾਣਾ ਬਾਕੀ ਹੈ। ਸਿਹਤ ਮੰਤਰਾਲਾ ਨੇ ਵੀਰਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਬੀਤੇ ਸੋਮਵਾਰ ਤਕ 96,480 ਨਤੀਜੇ ਲਟਕੇ ਹੋਣ ਦੀ ਗੱਲ ਕਹੀ। ਮੰਤਰਾਲਾ ਨੇ ਕਿਹਾ ਕਿ ਇਹ ਚੁਣੌਤੀ ਗਲੋਬਲ ਪੱਧਰ 'ਤੇ ਜਾਂਚ ਕਿੱਟ ਦੀ ਸੀਮਿਤ ਉਪਲੱਬਧਤਾ ਦੇ ਕਾਰਣ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਵਿਚ ਦਾਖਲ ਮਰੀਜ਼ਾਂ ਤੇ ਸਿਹਤ ਕਰਮਚਾਰੀਆਂ ਦੇ ਨਮੂਨਿਆਂ ਦੀ ਜਾਂਚ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹੋਰ ਅਫਰੀਕੀ ਦੇਸ਼ਾਂ ਦੇ ਮੁਕਾਬਲੇ ਦੱਖਣੀ ਅਫਰੀਕਾ ਵਿਚ ਸਭ ਤੋਂ ਵਧੇਰੇ ਗਿਣਤੀ ਵਿਚ ਕੋਵਿਡ-19 ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇਸ਼ ਵਿਚ ਹੁਣ ਤੱਕ 6,55,000 ਪ੍ਰੀਖਣ ਕੀਤੇ ਜਾ ਚੁੱਕੇ ਹਨ ਤੇ ਇਸ ਮਹਾਦੀਪ ਵਿਚ ਸਭ ਤੋਂ ਵਧੇਰੇ ਦੱਖਣੀ ਅਫਰੀਕਾ ਵਿਚ 27,403 ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਕਿਹਾ ਕਿ ਹਾਲ ਹੀ ਵਿਚ ਰਾਸ਼ਟਰੀ ਸਿਹਤ ਪ੍ਰਯੋਗਸ਼ਾਲਾ ਸੇਵਾ ਦੇ ਇਕ ਕਰਮਚਾਰੀ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ।
(ਪੀਟੀਆਈ)