
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਛਿੜੀ ਜੰਗ ਹੁਣ ਇਕ ਨਿਰਣਾਇਕ ਮੋੜ ਤੇ ਪਹੁੰਚ ਗਈ ਹੈ।
ਵਾਸ਼ਿੰਗਟਨ, 29 ਮਈ : ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਛਿੜੀ ਜੰਗ ਹੁਣ ਇਕ ਨਿਰਣਾਇਕ ਮੋੜ ਤੇ ਪਹੁੰਚ ਗਈ ਹੈ। ਟਰੰਪ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ਨਿਯਮਤ ਕਰਨ ’ਤੇ ਸਰਕਾਰੀ ਨਿਯੰਤਰਣ ਵਧਾਉਣ ਦੇ ਉਦੇਸ਼ ਨਾਲ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕੀਤੇ ਹਨ। ਸੀਐਨਐਨ ਮੁਤਾਬਕ ਆਦੇਸ਼ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਓਵਲ ਦਫ਼ਤਰ ਵਿਖੇ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਆਜ਼ਾਦ ਭਾਸ਼ਣ ਦੀ ਰਖਿਆ ਲਈ ਇਹ ਕਦਮ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਇਹ ਅਮਰੀਕੀ ਇਤਿਹਾਸ ਦੇ ਸਭ ਤੋਂ ਗੰਭੀਰ ਖ਼ਤਰੇ ਵਿਚੋਂ ਇਕ ਹੈ। ਜ਼ਿਕਰਯੋਗ ਹੈ ਕਿ ਟਵਿੱਟਰ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋ ਟਵੀਟ ਗੁੰਮਰਾਹ ਕਰਨ ਦੇ ਬਾਅਦ, ਟਰੰਪ ਨੇ ਟਵਿੱਟਰ ਦੇ ਵਿਰੁਧ ਮੋਰਚਾ ਖੋਲ੍ਹ ਦਿਤਾ ਸੀ।
File photo
ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿਤੀ ਹੈ ਕਿ ਸੋਸ਼ਲ ਮੀਡੀਆ ਪਲੇਟਫ਼ਾਰਮ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਵਿੱਟਰ ਨੇ ਰਾਸ਼ਟਰਪਤੀ ਦੇ ਮੇਲ-ਇਨ ਵੋਟਿੰਗ ’ਤੇ ਸਵਾਲ ਚੁੱਕੇ ਹਨ। ਟਵਿੱਟਰ ਨੇ ਟਰੰਪ ਦੇ ਕੁਝ ਟਵੀਟ ਨੂੰ ਹਰੀ ਝੰਡੀ ਦਿਖਾਉਂਦਿਆਂ ਤੱਥ ਜਾਂਚ (ਫੈਕਟ ਚੈੱਕ) ਦੀ ਚਿਤਾਵਨੀ ਦਿਤੀ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਟਵਿੱਟਰ ’ਤੇ ਲਗਾਤਾਰ ਦੋ ਟਵੀਟ ਕੀਤੇ ਹਨ। ਆਪਣੇ ਪਹਿਲੇ ਟਵੀਟ ’ਚ ਉਸਨੇ ਲਿਖਿਆ, ‘ਟਵਿੱਟਰ ਹੁਣ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਵੀ ਦਖ਼ਲਅੰਦਾਜ਼ੀ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ ਮੇਲ-ਇਨ ਬੈਲਟ ਬਾਰੇ ਮੇਰਾ ਬਿਆਨ ਵੱਡੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਕਾਰਨ ਬਣੇਗਾ। ਇਹ ਗ਼ਲਤ ਹੈ।ਇਹ ਫ਼ਰਜੀ ਖ਼ਬਰਾਂ ਸੀਐਨਐਨ ਅਤੇ ਐਮਾਜ਼ਾਨ ਵਾਸ਼ਿੰਗਟਨ ਪੋਸਟ ਦੀ ਤੱਥ ਜਾਂਚ ’ਤੇ ਅਧਾਰਤ ਹਨ। (ਪੀਟੀਆਈ)